ਆਪਸ ‘ਚ ਨਿਹਸਵਾਰਥ ਪ੍ਰੇਮ ਭਾਵਨਾ ਨਾਲ ਰਹੋ : ਪੂਜਨੀਕ ਗੁਰੂ ਜੀ

ਸੱਚ ਕਹੂੰ ਨਿਊਜ਼, ਸਰਸਾ:ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ  ਫ਼ਰਮਾਉਂਦੇ ਹਨ ਕਿ ਹੇ ਭਾਈ! ਤੁਸੀਂ ਆਪਸ ‘ਚ ਪਿਆਰ ਨਾਲ ਰਹੋ ਜੋ ਬੇਗਰਜ਼, ਨਿਹਸਵਾਰਥ ਪਿਆਰ ਕਰਦੇ ਹਨ ਅੱਲ੍ਹਾ, ਵਾਹਿਗੁਰੂ, ਸਤਿਗੁਰੂ, ਰਹਿਬਰ ਤੋਂ ਉਹੀ ਖੁਸ਼ੀਆਂ ਦੇ ਖ਼ਜ਼ਾਨੇ ਲੈਂਦੇ ਹਨ ਜਿਸ ਘਰ ‘ਚ ਰਹਿਣ ਵਾਲਿਆਂ ‘ਚ ਆਪਸ ‘ਚ ਪ੍ਰੇਮ ਹੈ, ਮਾਲਕ ਨਾਲ ਪ੍ਰੇਮ ਹੈ ਤਾਂ ਘਾਹ-ਫੂਸ ਦੀ ਝੌਂਪੜੀ ਵੀ ਮਹਿਲਾਂ ਤੋਂ ਕਈ ਗੁਣਾ ਵੱਧ ਖੁਸ਼ੀਆਂ ਦੇਣ ਵਾਲੀ ਹੈ,

ਸਵਰਗ-ਜੰਨਤ ਦਾ ਨਮੂਨਾ ਹੈ ਅਤੇ ਉਹ ਆਲੀਸ਼ਾਨ ਮਹਿਲ, ਵੱਡੇ-ਵੱਡੇ ਘਰ ਜਿਨ੍ਹਾਂ ‘ਚ ਪਿਆਰ-ਮੁਹੱਬਤ ਨਹੀਂ ਹੈ, ਉਹ ਸ਼ਮਸ਼ਾਨ ਘਾਟ, ਕਬਰਸਤਾਨ ਵਾਂਗ ਸੰਨਾਟੇ ਤੋਂ ਇਲਾਵਾ ਕੁਝ ਵੀ ਨਹੀਂ ਹੁੰਦੇ ਇਸ ਲਈ ਜਿਸ ਕੋਲ ਮਾਲਕ ਦੇ ਪਿਆਰ-ਮੁਹੱਬਤ ਦੀ ਦੌਲਤ ਹੈ, ਉਹ ਦੁਨੀਆ ‘ਚ ਸਭ ਤੋਂ ਖੁਸ਼ਨਸੀਬ ਇਨਸਾਨ ਹੈ ਉਹੀ ਸਭ ਤੋਂ ਚੰਗਾ, ਨੇਕ ਇਨਸਾਨ ਹੈ ਉਹ ਹੀ ਮਾਲਕ  ਦਾ ਹੱਕਦਾਰ ਬਣਦਾ ਹੈ

ਪਾਪ-ਜ਼ੁਲਮ ਦੀ ਕਮਾਈ ਨਾਲ ਤੁਸੀਂ  ਸੁੱਖ-ਸ਼ਾਂਤੀ ਤੋਂ ਵਾਂਝੇ ਹੋ ਜਾਓਗੇ

ਆਪ ਜੀ ਫ਼ਰਮਾਉਂਦੇ ਹਨ ਕਿ  ਪਾਪ-ਜ਼ੁਲਮ ਦੀ ਕਮਾਈ ਨਾਲ ਤੁਸੀਂ ਗੱਡੀਆਂ, ਮੋਟਰ ਸਭ ਕੁਝ ਖਰੀਦ ਸਕਦੇ ਹੋ ਪਰ ਜਦੋਂ ਘਰ ‘ਚ ਬੇਚੈਨੀ ਆ ਗਈ, ਪਰੇਸ਼ਾਨੀ ਆ ਗਈ ਤਾਂ ਸਾਰਾ ਪੈਸਾ ਧਰਿਆ-ਧਰਾਇਆ ਰਹਿ ਜਾਵੇਗਾ, ਸੁੱਖ-ਸ਼ਾਂਤੀ ਤੋਂ ਵਾਂਝੇ ਹੋ ਜਾਓਗੇ, ਖਾਲੀ ਹੋ ਜਾਓਗੇ, ਇਸ ਲਈ ਕਦੇ ਵਿਕੋ ਨਾ ਕਿਉਂਕਿ ਅੱਜ ਹਰ ਚੀਜ਼ ਵਿਕਾਊ ਹੈ ਕੁਝ ਲੋਕਾਂ ਨੂੰ ਛੱਡ ਕੇ, ਜਿਨ੍ਹਾਂ ਦੇ ਅੰਦਰ ਚੰਗੇ ਸੰਸਕਾਰ ਹਨ, ਜਿਨ੍ਹਾਂ ‘ਤੇ ਮਾਲਕ ਦੀ ਦਇਆ-ਮਿਹਰ, ਰਹਿਮਤ ਹੈ, ਉਹੀ ਬਚੇ ਹੋਏ ਹਨ, ਨਹੀਂ ਤਾਂ ਲੋਕ ਵਿਕਾਊ ਬਣਦੇ ਜਾ ਰਹੇ ਹਨ ਭਾਈ ਵਿਕਣਾ ਹੈ ਤਾਂ ਅੱਲ੍ਹਾ, ਵਾਹਿਗੁਰੂ, ਰਾਮ ਦੇ ਹੱਥੋਂ ਵਿਕੋ ਕਿਉਂਕਿ ਉਹ ਤੈਨੂੰ ਖਰੀਦ ਕੇ ਅਨਮੋਲ ਕਰ ਦੇਵੇਗਾ