ਪਵਿੱਤਰ MSG ਭੰਡਾਰਾ : ਇੱਥੇ ਦਿਖਾਈ ਦਿੰਦੀ ਹੈ ਸੇਵਾ ਤੇ ਸੱਭਿਆਚਾਰ ਦੀ ਅਨੋਖੀ ਝਲਕ

MSG Bhandara

ਮਿੱਟੀ ਦੇ ਮੱਟਾਂ ਤੇ ਘੜਿਆਂ ’ਚ ਰੱਖਿਆ ਸਾਧ-ਸੰਗਤ ਲਈ ਪਾਣੀ | MSG Bhandara

ਸਰਸਾ (ਸੁਖਜੀਤ ਮਾਨ)। ਡੇਰਾ ਸੱਚਾ ਸੌਦਾ ਦਾ 76 ਵਾਂ ਰੂਹਾਨੀ ਸਥਾਪਨਾ ਦਿਵਸ ਸੋਮਵਾਰ ਨੂੰ ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ਵਿਖੇ ਪਵਿੱਤਰ ਭੰਡਾਰੇ ਦੇ ਰੂਪ ’ਚ ਮਨਾਇਆ ਗਿਆ ਭੰਡਾਰੇ ’ਚ ਪੁੱਜੀ ਵੱਡੀ ਗਿਣਤੀ ਸਾਧ-ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਇਸ ਲਈ ਜਿੰਮੇਵਾਰ ਸੇਵਾਦਾਰਾਂ ਵੱਲੋਂ ਲਾਜਵਾਬ ਪ੍ਰਬੰਧ ਕੀਤੇ ਗਏ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਸਾਧ-ਸੰਗਤ ਲਈ ਪੀਣ ਵਾਲੇ ਪਾਣੀ ਲਈ ਜੋ ਛਬੀਲਾਂ ਲਗਾਈਆਂ ਗਈਆਂ। (MSG Bhandara)

ਉਹ ਭਾਰਤੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੀਆਂ ਨਜ਼ਰ ਆਈਆਂ ਇਨ੍ਹਾਂ ਛਬੀਲਾਂ ’ਤੇ ਪਾਣੀ ਮਿੱਟੀ ਦੇ ਮੱਟਾਂ ਤੇ ਘੜਿਆਂ ’ਚ ਰੱਖਿਆ ਗਿਆ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮੇਂ-ਸਮੇਂ ਸਿਰ ਸਾਧ-ਸੰਗਤ ਨੂੰ ਆਪਣੇ ਅਨਮੋਲ ਬਚਨਾਂ ਨਾਲ ਨਿਹਾਲ ਕਰਦਿਆਂ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਪੂਜਨੀਕ ਗੁਰੂ ਜੀ ਦੇ ਹੀ ਪਵਿੱਤਰ ਬਚਨਾਂ ’ਤੇ ਅਮਲ ਕਰਦਿਆਂ ਪਾਣੀ ਸੰਮਤੀ ਦੇ ਸੇਵਾਦਾਰਾਂ ਵੱਲੋਂ ਸਾਧ-ਸੰਗਤ ਦੀ ਸਹੂਲਤ ਲਈ ਲਾਈਆਂ ਗਈਆਂ ਛਬੀਲਾਂ ’ਤੇ ਪਾਣੀ ਭਰ ਕੇ ਰੱਖਣ ਲਈ ਮੱਟ ਅਤੇ ਘੜਿਆਂ ਦੀ ਵਰਤੋਂ ਕੀਤੀ ਗਈ। (MSG Bhandara)

ਇਹ ਵੀ ਪੜ੍ਹੋ : 76th Foundation Day: 76ਵਾਂ ਰੂਹਾਨੀ ਸਥਾਪਨਾ ਦਿਵਸ, ਨੇਕੀ ਦੇ ਗਜ਼ਬ ਅਜੂਬੇ

ਇਨ੍ਹਾਂ ਘੜਿਆਂ ’ਚ ਪਾਣੀ ਬਿਨਾਂ ਬਰਫ ਦੇ ਵੀ ਠੰਢਾ ਰਿਹਾ ਪੁਰਾਣੇ ਢੰਗ ਤਹਿਤ ਘੜਿਆਂ ਨੂੰ ਠੰਢਾ ਰੱਖਣ ਲਈ ਬੋਰੀਆਂ ਨੂੰ ਪਾਣੀ ਨਾਲ ਭਿਉਂ ਕੇ ਰੱਖਿਆ ਗਿਆ, ਜਿਸ ਨਾਲ ਕਾਫੀ ਸਮੇਂ ਤੱਕ ਪਾਣੀ ਦੀ ਤਾਜ਼ਗੀ ਅਤੇ ਠੰਢਕ ਬਰਕਰਾਰ ਰਹਿੰਦੀ ਹੈ ਸਾਧ-ਸੰਗਤ ਲਈ ਲਗਾਈਆਂ 60 ਛਬੀਲਾਂ ’ਤੇ 400 ਘੜੇ ਤੇ ਮੱਟਾਂ ’ਚ ਪਾਣੀ ਰੱਖਿਆ ਗਿਆ ਇਨ੍ਹਾਂ ਛਬੀਲਾਂ ਤੱਕ ਪਾਣੀ ਦੀ ਸਪਲਾਈ ਲਈ 20 ਟਰੈਕਟਰ, 12 ਟੈਂਕਰ, 30 ਟਰਾਲੀਆਂ, 14 ਟੈਂਕੀਆਂ ਦੀ ਵਰਤੋਂ ਕੀਤੀ ਗਈ ਇਸ ਤੋਂ ਇਲਾਵਾ 1240 ਸੇਵਾਦਾਰਾਂ ਨੇ ਸਾਧ-ਸੰਗਤ ਨੂੰ ਪਾਣੀ ਪਿਆਉਣ ਦੀ ਸੇਵਾ ਕੀਤੀ। (MSG Bhandara)

ਸਿਹਤ ਲਈ ਫਾਇਦੇਮੰਦ ਰਹਿੰਦਾ ਹੈ ਘੜੇ ਦਾ ਪਾਣੀ | MSG Bhandara

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਘੜੇ ਦਾ ਪਾਣੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਆਯੁਰਵੈਦਾ ਦੇ ਮਾਹਿਰ ਵੀ ਸਿਹਤ ਸੁਧਾਰ ਦੇ ਨਿਯਮਾਂ ਤਹਿਤ ਪੀਣ ਵਾਲੇ ਪਾਣੀ ਨੂੰ ਠੰਢਾ ਕਰਕੇ ਰੱਖਣ ਲਈ ਮਿੱਟੀ ਦੇ ਘੜੇ ਨੂੰ ਹੀ ਬਿਹਤਰ ਮੰਨਦੇ ਹਨ ਪੁਰਾਤਨ ਸਮੇਂ ’ਚ ਘਰਾਂ ’ਚ ਪਾਣੀ ਲਈ ਘੜੇ ਹੀ ਮੁੱਖ ਤੌਰ ’ਤੇ ਰੱਖੇ ਜਾਂਦੇ ਸਨ ਸਿਹਤ ਸਬੰਧੀ ਸਮੱਸਿਆਵਾਂ ਵਧਣ ਕਰਕੇ ਹੁਣ ਮੁੜ ਪੁਰਾਣੇ ਦੌਰ ’ਚ ਪਰਤਦਿਆਂ ਘੜਿਆਂ ਦੀ ਮੰਗ ਵਧਣ ਲੱਗੀ ਹੈ ਆਧੁਨਿਕ ਦੌਰ ’ਚ ਘੜੇ ਵੀ ਅਜਿਹੇ ਆ ਗਏ ਹਨ, ਜਿਨ੍ਹਾਂ ਦੇ ਪਲਾਸਟਿਕ ਦੇ ਕੈਂਪਰ ਵਾਂਗ ਟੂਟੀ ਲੱਗੀ ਹੁੰਦੀ ਹੈ। (MSG Bhandara)

LEAVE A REPLY

Please enter your comment!
Please enter your name here