DC vs GT: ਦਿੱਲੀ ਤੇ ਗੁਜਰਾਤ ਵਿਚਕਾਰ ਅੱਜ ਜ਼ਬਰਦਸਤ ਮੁਕਾਬਲਾ, ਅੱਜ ਟਾਪ-2 ’ਚ ਪਹੁੰਚ ਸਕਦੀ ਹੈ ਗੁਜਰਾਤ

DC vs GT

ਨਵੀਂ ਦਿੱਲੀ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ 2024 ਦਾ 40ਵਾਂ ਮੈਚ 24 ਅਪਰੈਲ ਨੂੰ ਦਿੱਲੀ ਦੇ ਅਰੁਣ ਜੇਤਲੀ ਕ੍ਰਿਕਟ ਸਟੇਡੀਅਮ ’ਚ ਦਿੱਲੀ ਕੈਪੀਟਲਸ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਦਿੱਲੀ ’ਚ ਇਸ ਆਈਪੀਐਲ ਸੀਜ਼ਨ ਦਾ ਇਹ ਸਿਰਫ਼ ਦੂਜਾ ਮੈਚ ਹੋਵੇਗਾ। ਇਸ ਆਈਪੀਐੱਲ ਸੀਜ਼ਨ ਵਿੱਚ ਹੁਣ ਤੱਕ ਦਿੱਲੀ ਅਤੇ ਗੁਜਰਾਤ ਦੀ ਗੱਡੀ ਲਗਭਗ ਇੱਕੋ ਜਿਹੀ ਰਹੀ ਹੈ। ਜਿੱਥੇ ਗੁਜਰਾਤ ਨੇ 8 ਮੈਚਾਂ ਵਿੱਚੋਂ ਚਾਰ ਜਿੱਤ ਦਰਜ ਕੀਤੀ ਹੈ। ਜਦੋਂ ਕਿ ਦਿੱਲੀ ਨੇ 8 ਵਿੱਚੋਂ 3 ਜਿੱਤੇ ਹਨ। ਗੁਜਰਾਤ ਆਪਣਾ ਆਖਰੀ ਮੈਚ ਜਿੱਤ ਕੇ ਦਿੱਲੀ ਆ ਰਿਹਾ ਹੈ, ਜਦੋਂ ਕਿ ਡੀਸੀ ਨੂੰ ਪਿਛਲੇ ਮੈਚ ’ਚ ਹੈਦਰਾਬਾਦ ਨੇ 67 ਦੌੜਾਂ ਨਾਲ ਹਰਾਇਆ ਸੀ। ਪਲੇਆਫ ਦੇ ਨਜ਼ਰੀਏ ਤੋਂ ਦੋਵਾਂ ਟੀਮਾਂ ਲਈ ਇਹ ਅਹਿਮ ਮੈਚ ਹੋਵੇਗਾ। ਤਾਂ ਆਓ ਜਾਣਦੇ ਹਾਂ ਕਿ ਇਸ ਦਿਲਚਸਪ ਮੈਚ ’ਚ ਪਿੱਚ ਦਾ ਮਿਜਾਜ਼ ਕੀ ਰਹਿਣ ਵਾਲਾ ਹੈ। (DC vs GT)

ਇਹ ਹੈ ਪਿਚ ਰਿਪੋਰਟ | DC vs GT

ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਦੀ ਪਿੱਚ ਹੌਲੀ-ਹੌਲੀ ਖੇਡ ਰਹੀ ਹੈ। ਸਪਿੱਨਰਾਂ ਨੂੰ ਇੱਥੇ ਬਹੁਤ ਮੱਦਦ ਮਿਲਦੀ ਹੈ। ਗੇਂਦ ਕੁਝ ਦੇਰ ਰੁਕਣ ਤੋਂ ਬਾਅਦ ਬੱਲੇ ਵੱਲ ਆਉਂਦੀ ਹੈ। ਪਰ ਇਸ ਸੀਜ਼ਨ ’ਚ ਦਿੱਲੀ ’ਚ ਸਿਰਫ ਇਕ ਮੈਚ ਖੇਡਿਆ ਗਿਆ ਅਤੇ ਉਸ ਮੈਚ ’ਚ ਕਾਫੀ ਦੌੜਾਂ ਬਣਾਈਆਂ ਗਈਆਂ। ਸਨਰਾਈਜ਼ਰਜ਼ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 266 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਦਿੱਲੀ ਨੇ ਵੀ 199 ਦੌੜਾਂ ਬਣਾਈਆਂ। ਇਸ ਵਾਰ ਦਿੱਲੀ ਦੀ ਪਿੱਚ ਕੁਝ ਵੱਖਰੀ ਨਜ਼ਰ ਆ ਰਹੀ ਹੈ। (DC vs GT)

ਪਾਕਿਸਤਾਨ ਲਈ ਨਸੀਹਤ

ਦਿੱਲੀ ਅਤੇ ਗੁਜਰਾਤ ਦਾ ਮੈਚ ਵੀ ਹਾਈ ਸਕੋਰਿੰਗ ਹੋ ਸਕਦਾ ਹੈ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਹੁਣ ਤੱਕ ਆਈਪੀਐੱਲ ਵਿੱਚ ਕੁੱਲ 86 ਮੈਚ ਖੇਡੇ ਜਾ ਚੁੱਕੇ ਹਨ। ਇਸ ਵਿਚੋਂ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 39 ਮੈਚ ਜਿੱਤੇ ਹਨ ਅਤੇ ਦੂਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 46 ਮੈਚ ਜਿੱਤੇ ਹਨ। ਇੱਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ। ਜੋ ਵੀ ਟੀਮ ਟਾਸ ਜਿੱਤਦੀ ਹੈ ਉਹ ਪਹਿਲਾਂ ਗੇਂਦਬਾਜ਼ੀ ਕਰ ਸਕਦੀ ਹੈ। (DC vs GT)

LEAVE A REPLY

Please enter your comment!
Please enter your name here