Lok Sabha Election 2024: PM ਨਰਿੰਦਰ ਮੋਦੀ ਨੇ ਕਿਉਂ ਕਿਹਾ? ਮੇਰੇ ਭਾਸ਼ਣ ਨਾਲ ‘ਇੰਡੀਆ’ ਬੇਚੈਨ

Lok Sabha Election 2024

ਪ੍ਰਧਾਨ ਮੰਤਰੀ ਨੇ ਰੈਲੀ ਦੌਰਾਨ ਕਾਂਗਰਸ ਤੇ ਇੰਡੀਆ ਗੱਠਜੋੜ ’ਤੇ ਕੀਤੇ ਤਿੱਖੇ ਹਮਲੇ | Lok sabha election 2024

ਨਵੀਂ ਦਿੱਲੀ (ਏਜੰਸੀ)। ਲੋਕ ਸਭਾ ਚੋਣਾਂ ਵਿੱਚ ਹਰ ਪਾਰਟੀ ਆਪਣੇ ਵੋਟਰਾਂ ਨੂੰ ਲੁਭਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦੇਸ਼ ਭਰ ਵਿੱਚ ਵਿਸ਼ਾਲ ਰੈਲੀਆਂ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਚੋਣ ਰੈਲੀਆਂ ’ਚ ਕਾਂਗਰਸ ’ਤੇ ਤਿੱਖੇ ਹਮਲੇ ਕਰ ਰਹੇ ਹਨ। ਮੋਦੀ ਨੇ ਆਪਣੀ ਇੱਕ ਰੈਲੀ ਵਿੱਚ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ ਸਾਹਮਣੇ ਸੱਚਾਈ ਰੱਖ ਦਿੱਤੀ ਹੈ ਕਿ ਕਾਂਗਰਸ ਤੁਹਾਡੀ ਜਾਇਦਾਦ ਖੋਹ ਕੇ ਆਪਣੇ ਖਾਸ ਲੋਕਾਂ ਵਿੱਚ ਵੰਡਣ ਦੀ ਡੂੰਘੀ ਸਾਜ਼ਿਸ਼ ਰਚ ਰਹੀ ਹੈ। ਅੱਜ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਭਾਸ਼ਣ ਨੇ ਪੂਰੇ ਕਾਂਗਰਸ ਅਤੇ ਇੰਡੀਆ ਗੱਠਜੋੜ ਵਿੱਚ ਖਲਬਲੀ ਮਚਾ ਦਿੱਤੀ ਹੈ। (Lok sabha election 2024)

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਜਦੋਂ ਮੈਂ ਕੱਲ੍ਹ ਰਾਜਸਥਾਨ ਆਇਆ ਸੀ ਤਾਂ ਮੈਂ ਆਪਣੇ 90 ਸੈਕਿੰਡ ਦੇ ਭਾਸ਼ਣ ਵਿੱਚ ਦੇਸ਼ ਦੇ ਸਾਹਮਣੇ ਕੁਝ ਸੱਚਾਈਆਂ ਪੇਸ਼ ਕੀਤੀਆਂ ਸਨ। ਇਸ ਨਾਲ ਸਮੁੱਚੇ ਕਾਂਗਰਸ ਅਤੇ ਇੰਡੀਆ ਗੱਠਜੋੜ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਮੈਂ ਦੇਸ਼ ਦੇ ਸਾਹਮਣੇ ਸੱਚਾਈ ਪੇਸ਼ ਕੀਤੀ ਸੀ ਕਿ ਕਾਂਗਰਸ ਕਿਹੜੀ ਸਾਜ਼ਿਸ਼ ਰਚ ਰਹੀ ਹੈ। ਤੁਹਾਡੀ ਜਾਇਦਾਦ ਖੋਹ ਕੇ ਆਪਣੇ ਨੇੜਲੇ ਲੋਕਾਂ ਵਿੱਚ ਵੰਡਣ ਦੀ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ।

Lok sabha election 2024

ਮੈਂ ਉਨ੍ਹਾਂ ਦੇ ਵੋਟ ਬੈਂਕ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਦਾ ਪਰਦਾਫਾਸ਼ ਕੀਤਾ, ਕਾਂਗਰਸ ਸੱਚਾਈ ਤੋਂ ਇੰਨੀ ਡਰਦੀ ਕਿਉਂ ਹੈ? ਮੋਦੀ ਨੇ ਇਹ ਵੀ ਪੁੱਛਿਆ ਕਿ ਜੇਕਰ 2014 ਤੋਂ ਬਾਅਦ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਕੀ ਹੁੰਦਾ? ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਤੁਸੀਂ 2014 ਵਿੱਚ ਮੋਦੀ ਨੂੰ ਦਿੱਲੀ ਵਿੱਚ ਸੇਵਾ ਕਰਨ ਦਿੱਤੀ ਸੀ। ਫਿਰ ਦੇਸ਼ ਨੇ ਅਜਿਹੇ ਫੈਸਲੇ ਲਏ , ਜਿਨ੍ਹਾਂ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਪਰ ਸੋਚੋ ਕਿ ਜੇਕਰ ਕਾਂਗਰਸ 2014 ਤੋਂ ਬਾਅਦ ਵੀ ਅਤੇ ਅੱਜ ਵੀ ਸੱਤਾ ਵਿੱਚ ਹੁੰਦੀ ਤਾਂ ਕੀ ਹੁੰਦਾ? ਅੱਜ ਵੀ ਜੰਮੂ-ਕਸ਼ਮੀਰ ਵਿੱਚ ਸਾਡੀਆਂ ਫ਼ੌਜਾਂ ’ਤੇ ਪਥਰਾਅ ਹੋ ਰਿਹਾ ਹੁੰਦਾ, ਜੇ ਕਾਂਗਰਸ ਸੱਤਾ ਵਿੱਚ ਹੁੰਦੀ ਤਾਂ ਸਰਹੱਦ ਪਾਰੋਂ ਦੁਸ਼ਮਣ ਆ ਜਾਂਦੇ, ਸਾਡੇ ਫ਼ੌਜੀਆਂ ਲਈ ਵਨ ਰੈਂਕ ਵਨ ਪੈਨਸ਼ਨ ਲਾਗੂ ਨਾ ਹੁੰਦੀ। ਸਾਡੇ ਸਾਬਕਾ ਫੌਜੀਆਂ ਨੂੰ 1 ਲੱਖ ਕਰੋੜ ਰੁਪਏ ਮਿਲੇ ਹਨ।

‘ਕਾਂਗਰਸ ਦਾ ਮੈਨੀਫੈਸਟੋ ਸਾਰੇ ਵਰਗਾਂ ਲਈ ਹੈ, ਭਾਜਪਾ ਦਾ ਸਿਰਫ਼ ਮੋਦੀ ਦੀ ਗਾਰੰਟੀ’

ਸ਼ਿਮਲਾ। ਕਾਂਗਰਸ ਦੇ ਸੀਨੀਅਰ ਆਗੂੁ ਅਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਭਾਰਤੀ ਜਨਤਾ ਪਾਰਟੀ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਦਾ ਚੋਣ ਮਨੋਰਥ ਪੱਤਰ ਸਾਰੇ ਵਰਗਾਂ ਲਈ ਹੈ, ਜਦੋਂਕਿ ਭਾਜਪਾ ਸਿਰਫ ਮੋਦੀ ਦੀ ਗਾਰੰਟੀ ਹੈ। ਚਿਦੰਬਰਮ ਨੇ ਕਿਹਾ ਕਿ ਭਾਜਪਾ ਆਪਣੇ ਚੋਣ ਮਨੋਰਥ ਪੱਤਰ ਸਬੰਧੀ ਲਗਾਤਾਰ ਕਾਂਗਰਸ ਨੂੰ ਨਿਸ਼ਾਨਾ ਬਣਾ ਰਹੀ ਹੈ।

Lok Sabha Election 2024

ਭਾਜਪਾ ਦਾ ਦੋਸ਼ ਹੈ ਕਿ ਕਾਂਗਰਸ ਨੇ ਇੱਕ ਵਿਸ਼ੇਸ਼ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਿੱਜੀ ਦੌਰੇ ’ਤੇ ਸ਼ਿਮਲਾ ਪਹੁੰਚੇ ਚਿਦੰਬਰਮ ਨੇ ਕਿਹਾ ਕਿ ਦੇਸ਼ ’ਚ ਸਮਾਜਿਕ ਅਤੇ ਆਰਥਿਕ ਅਸਮਾਨਤਾ ਹੈ। ਐੱਸਸੀ ਅਤੇ ਐੱਸਟੀ ਵਰਗ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹਨ। ਹਿੰਦੂ, ਮੁਸਲਿਮ, ਸਿੱਖ, ਈਸਾਈ, ਸਭ ਵਰਗਾਂ ਦੇ ਲੋਕ ਗਰੀਬ ਹਨ। ਉਨ੍ਹਾਂ ਕਿਹਾ, ਮੈਨੀਫੈਸਟੋ ਵਿੱਚ ਅਸੀਂ ਕਿਹਾ ਹੈ ਕਿ ਅਸੀਂ ਸਾਰੇ ਵਰਗਾਂ ਦੇ ਲੋਕਾਂ ਨਾਲ ਇਨਸਾਫ਼ ਕਰਾਂਗੇ।

ਕਾਂਗਰਸ ਪਾਰਟੀ ਨੇ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਦੇ ਲੋਕਾਂ ਦਾ ਜ਼ਿਕਰ ਕੀਤਾ ਹੈ। ਕਾਂਗਰਸ ਦੇ ਚੋਣ ਮਨੋਰਥ ਪੱਤਰ ਕਾਰਨ ਭਾਜਪਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਚੋਣ ਮਨੋਰਥ ਪੱਤਰ ਦਾ ਸਿਰਲੇਖ ਮੋਦੀ ਦੀ ਗਰੰਟੀ ਹੈ। ਮੋਦੀ ਦੀ ਗਾਰੰਟੀ ਮੈਨੀਫੈਸਟੋ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪਹਿਲਾਂ ਕਾਂਗਰਸ ਦਾ ਚੋਣ ਮਨੋਰਥ ਪੱਤਰ ਪੜ੍ਹਨਾ ਚਾਹੀਦਾ ਹੈ, ਫਿਰ ਕੁਝ ਕਹਿਣਾ ਚਾਹੀਦਾ ਹੈ।

Also Read : ਚੋਣ ਵਾਅਦਾ ਪੱਤਰਾਂ ’ਚ ਵਿਦੇਸ਼ੀ ਨੀਤੀ ਵੀ ਬਣੇ ਮੁੱਦਾ

LEAVE A REPLY

Please enter your comment!
Please enter your name here