ਪਾਕਿਸਤਾਨ ਲਈ ਨਸੀਹਤ

Kashmir issue : ਕਸ਼ਮੀਰ ਮਾਮਲੇ ’ਚ ਪਾਕਿਸਤਾਨ ਦੀ ਇੱਕ ਵਾਰ ਫਿਰ ਕਿਰਕਰੀ ਹੋਈ ਹੈ ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਆਪਣੇ ਮੁਲਕ ’ਚ ਦੌਰੇ ’ਤੇ ਆਏ ਇਰਾਨ ਦੇ ਰਾਸ਼ਟਰਪਤੀ ਇਬਰਾਹੀਮ ਰਈਸੀ ਤੋਂ ਕਸ਼ਮੀਰ ਮਾਮਲੇ ’ਚ ਹਮਾਇਤ ਲੈਣਾ ਚਾਹੁੰਦੇ ਸਨ ਉਹਨਾਂ ਧੱਕੇ ਨਾਲ ਰਈਸੀ ਦਾ ਕਸ਼ਮੀਰ ’ਤੇ ਬੋਲਣ ਤੋਂ ਪਹਿਲਾਂ ਹੀ ਧੰਨਵਾਦ ਕਰ ਦਿੱਤਾ। ਪਰ ਰਈਸੀ ਨੇ ਕੂਟਨੀਤਿਕ ਹੁਸ਼ਿਆਰੀ ਵਿਖਾਉਂਦਿਆਂ ਸ਼ਾਹਬਾਜ਼ ਸ਼ਰੀਫ ਨੂੰ ਧੋਬੀ ਪਟਕਾ ਦੇ ਦਿੱਤਾ ਰਈਸੀ ਨੇ ਕਸ਼ਮੀਰ ਦੇ ਮਾਮਲੇ ’ਚ ਇੱਕ ਵੀ ਸ਼ਬਦ ਨਹੀਂ ਬੋਲਿਆ ਤੇ ਉਹ ਸਿਰਫ਼ ਇਜ਼ਰਾਈਲ ਅਤੇ ਗਾਜਾ ਜੰਗ ਤੱਕ ਹੀ ਸੀਮਿਤ ਰਹੇ ਅਸਲ ’ਚ ਰਈਸੀ ਜਿੱਥੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ। (Pakistan)

ਚੋਣ ਵਾਅਦਾ ਪੱਤਰਾਂ ’ਚ ਵਿਦੇਸ਼ੀ ਨੀਤੀ ਵੀ ਬਣੇ ਮੁੱਦਾ

ਉੱਥੇ ਕਸ਼ਮੀਰ ਮੁੱਦੇ ਦੀ ਹਕੀਕਤ ਵੀ ਸਮਝਦੇ ਹਨ ਪਾਕਿਸਤਾਨ ਨੂੰ ਇਸ ਘਟਨਾ ਤੋਂ ਨਸੀਹਤ ਜ਼ਰੂਰ ਲੈਣੀ ਚਾਹੀਦੀ ਹੈ। ਕਿ ਹਰ ਮੌਕੇ ਕਸ਼ਮੀਰ ਦਾ ਮੁੱਦਾ ਉਠਾਉਣ ਦੀ ਤਾਕ ’ਚ ਰਹਿਣ ਨਾਲ ਅੰਤਰਰਾਸ਼ਟਰੀ ਹਮਾਇਤ ਨਹੀਂ ਮਿਲ ਜਾਂਦੀ ਅਮਰੀਕਾ ਸਮੇਤ ਦੁਨੀਆ ਦੇ ਕਈ ਤਾਕਤਵਰ ਮੁਲਕ ਕਸ਼ਮੀਰ ਮੁੱਦੇ ਨੂੰ ਬੜਾ ਨੇੜਿਓਂ ਵੇਖ ਚੁੱਕੇ ਹਨ ਤੇ ਉਹ ਆਪਣਾ ਰੁਖ਼ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਕਸ਼ਮੀਰ ਮਾਮਲਾ ਭਾਰਤ-ਪਾਕਿਸਤਾਨ ਦਾ ਦੋਪੱਖੀ ਮਾਮਲਾ ਹੈ ਚੰਗਾ ਹੋਵੇ ਜੇਕਰ ਸ਼ਾਹਬਾਜ਼ ਸ਼ਰੀਫ ਆਪਣੀ ਸਿਆਸਤ ਚਮਕਾਉਣ ਲਈ ਕਸ਼ਮੀਰ ਦਾ ਪੈਂਤਰਾ ਖੇਡਣ ਦੀ ਬਜਾਇ ਆਪਣੇ ਮੁਲਕ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ’ਤੇ ਜ਼ੋਰ ਦੇਣ। (Pakistan)

LEAVE A REPLY

Please enter your comment!
Please enter your name here