ਅੱਤਵਾਦ ‘ਤੇ ਟਵਿੱਟਰ ਦੀ ਕੈਂਚੀ, ਬੰਦ ਕੀਤੇ 2,35,000 ਅਕਾਊਂਟ

ਨਵੀਂ ਦਿੱਲੀ। ਸੋਸ਼ਲ ਮੀਡੀਆ ਰਾਹੀਂ ਅੱਤਵਾਦ ਦੁਨੀਆ ‘ਚ ਸਭ ਤੋਂ ਵੱਧ ਫੈਲ ਰਿਹਾ ਹੈ। ਸੋਸ਼ਲ ਮੀਡੀਆ ਅੱਤਵਾਦ ਦਾ ਸਭ ਤੋਂ ਵੱਡਾ ਨੈੱਟਵਰਕ ਬਣ ਗਿਆ ਹੈ। ਇਸੇ ਕੜੀ ‘ਚ ਟਵਿੱਟਰ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਅੱਤਵਾਦ ਨੂੰ ਪ੍ਰਮੋਟ ਕਰਨ ਵਾਲੇ 2,35,000 ਟਵਿੱਟਰ ਖਾਤਿਆਂ ‘ਤੇ ਕੈਂਚੀ ਚਲਾ ਦਿੱਤੀ ਹੈ। ਇਹ ਅੰਕੜਾ ਇਸ ਵਰ੍ਹੇ ਫਰਵਰੀ ਤੋਂ ਹੁਣ ਤੱਕ ਦਾ ਹੈ। ਇਹ ਜਾਣਕਾਰੀ ਟਵਿੱਟਰ ਨੇ ਆਪਣੇ ਤਾਜ਼ਾ ਬਲਾਗ ‘ਚ ਦਿੱਤੀ। ਦੱਸਿਆ ਗਿਆ ਹੈ ਕਿ ਇਨ੍ਹਾਂ ‘ਚੋਂ ਜ਼ਿਆਦਾਤਰ ਅਕਾਊਂਟ ਉਹ ਹਨ ਜਿਨ੍ਹਾਂ ਦਾ ਸਬੰਧ ਕਿਸੇ ਨਾ ਕਿਸੇ ਤਰ੍ਹਾਂ ਇਸਲਾਮਿਕ ਸਟੇਟ ਭਾਵ ਆਈਐੱਸਆਈ ਨਾਲ ਸੀ।