IND vs NZ: ਟੀਮ ਇੰਡੀਆ ਦੀ ODI ਕ੍ਰਿਕੇਟ ’ਚ ਦੂਜੀ ਸਭ ਤੋਂ ਵੱਡੀ ਹਾਰ, ਰੋਹਿਤ, ਵਿਰਾਟ ਤੇ ਅਈਅਰ ਜੀਰੋ ’ਤੇ ਆਊਟ
ਨਿਊਜੀਲੈਂਡ ਨੇ 244 ਦੌੜਾਂ ਨਾਲ ਹਰਾਇਆ
ਸਪੋਰਟਸ ਡੈਸਕ। ਭਾਰਤੀ ਟੀਮ ਨੂੰ ਆਪਣੇ 52 ਸਾਲਾਂ ਦੇ ਵਨਡੇ ਇਤਿਹਾਸ ’ਚ ਦੂਜੀ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮਾਊਂਟ ਮੌਂਗਾਨੁਈ ਵਿਖੇ ਖੇਡਿਆ ਗਿਆ ਲੜੀ ਦਾ ਚੌਥਾ ਮੈਚ, ਜਿਸ ਵਿੱਚ ਨਿਊਜ਼ੀਲੈਂਡ ਨੇ ਭਾਰਤੀ ਟੀਮ ਨੂੰ 244 ਦੌੜਾਂ ਨਾਲ ਹਰਾ ਦਿੱਤਾ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਲਈ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ ਕੁੱਲ 333 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ, ਭਾਰਤੀ ਟੀਮ 26.4 ਓਵਰਾਂ ’ਚ ਸਿਰਫ਼ 89 ਦੌੜਾਂ ’ਤੇ ਆਊਟ ਹੋ ਗਈ।
ਮੈਟ ਹੈਨਰੀ ਨੇ ਭਾਰਤੀ ਪਾਰੀ ਦੇ ਪਹਿਲੇ ਹੀ ਓਵਰ ’ਚ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਕਪਤਾਨ ਸ਼੍ਰੇਅਸ ਅਈਅਰ ਨੂੰ ਆਊਟ ਕਰ ਦਿੱਤਾ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਕਿਸੇ ਪਾਰੀ ਦੇ ਪਹਿਲੇ ਓਵਰ ’ਚ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ ਹਨ। ਇਸ ਤੋਂ ਬਾਅਦ ਆਉਣ ਵਾਲੇ ਬੱਲੇਬਾਜ਼ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ, ਸਿਰਫ਼ ਈਸ਼ਾਨ ਕਿਸ਼ਨ, ਅਕਸ਼ਰ ਪਟੇਲ ਤੇ ਨਮਨ ਧੀਰ ਹੀ ਦਹਾਈ ਦੇ ਅੰਕੜੇ ਤੱਕ ਪਹੁੰਚ ਸਕੇ।
ਸਭ ਤੋਂ ਵੱਡੀ ਹਾਰ ਸ਼੍ਰੀਲੰਕਾ ਵਿਰੁੱਧ ਮਿਲੀ
ਵਨਡੇ ਕ੍ਰਿਕੇਟ ’ਚ ਭਾਰਤ ਦੀ ਸਭ ਤੋਂ ਵੱਡੀ ਹਾਰ ਸਾਲ 2000 ’ਚ ਸ਼ਾਰਜਾਹ ਵਿਖੇ ਸ਼੍ਰੀਲੰਕਾ ਖਿਲਾਫ਼ ਹੋਏ ਇੱਕ ਮੈਚ ਵਿੱਚ ਹੋਈ ਸੀ, ਜਿੱਥੇ ਸ਼੍ਰੀਲੰਕਾ ਨੇ ਭਾਰਤੀ ਟੀਮ ਨੂੰ 245 ਦੌੜਾਂ ਨਾਲ ਹਰਾਇਆ ਸੀ।
ਇਹ ਵੀ ਪੜ੍ਹੋ : Verka Milk Price Hike: ਅਮੂਲ ਤੇ ਮਦਰ ਡੇਅਰੀ ਤੋਂ ਬਾਅਦ, ਵੇਰਕਾ ਨੇ ਵੀ ਦੁੱਧ ਦੀ ਕੀਮਤ ਵਧਾਈ, 8 ਰੁਪਏ ਤੱਕ ਹੋਇਆ ਮਹਿੰਗਾ
Comments