Mansa News: ਪਰਵਿੰਦਰ ਸਿੰਘ ਝੋਟਾ ਦੇ ਪੋਸਟਮਾਰਟਮ ਵਿੱਚ ਦੇਰੀ, ਡਾਕਟਰਾਂ ਦੀ ਟੀਮ ਕਰੇਗੀ ਮੁੜ ਜਾਂਚ
ਪੋਸਟਮਾਰਟਮ ਮੁਕੰਮਲ ਹੋਣ ਮਗਰੋਂ ਹੀ ਅੰਤਿਮ ਸੰਸਕਾਰ ਦਾ ਸਮਾਂ ਹੋਵੇਗਾ ਤੈਅ
ਮਾਨਸਾ (ਸੁਖਜੀਤ ਮਾਨ)। ਪਰਵਿੰਦਰ ਸਿੰਘ ਝੋਟੇ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਅਜੇ ਨਹੀਂ ਹੋ ਸਕਿਆ। ਪੋਸਟਮਾਰਟਮ ਦੀ ਪ੍ਰਕਿਰਿਆ ਵਿੱਚ ਹੋ ਰਹੀ ਦੇਰੀ ਕਾਰਨ ਪਰਿਵਾਰ ਅਤੇ ਇਨਸਾਫ਼ ਮੋਰਚੇ ਦੇ ਆਗੂਆਂ ਨੂੰ ਹੋਰ ਉਡੀਕ ਕਰਨੀ ਪੈ ਰਹੀ ਹੈ। ਜਾਣਕਾਰੀ ਅਨੁਸਾਰ ਡਾਕਟਰਾਂ ਦੀ ਟੀਮ ਵੱਲੋਂ ਸਵੇਰੇ ਵੇਲੇ ਜਾਂਚ ਕੀਤੀ ਗਈ,ਪਰ ਬਾਡੀ ਅਜੇ ਪੋਸਟ ਮਾਰਟਮ ਦੇ ਅਨੂਕੂਲ ਨਹੀਂ ਹੋ ਸਕੀ। ਡਾਕਟਰਾਂ ਦੀ ਟੀਮ ਵੱਲੋਂ ਮੁੜ 12 ਵਜੇ ਨਿਰੀਖਣ ਕੀਤਾ ਜਾਵੇਗਾ।
ਇਸ ਸਬੰਧੀ ਐਕਸ਼ਨ ਕਮੇਟੀ ਦੇ ਮੀਡੀਆ ਇੰਚਾਰਜ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅਜੇ ਤੱਕ ਪੋਸਟਮਾਰਟਮ ਦੀ ਪ੍ਰਕਿਰਿਆ ਮੁਕੰਮਲ ਨਹੀਂ ਹੋ ਸਕੀ। ਇਸ ਕਾਰਨ ਅੰਤਿਮ ਸੰਸਕਾਰ ਦਾ ਸਮਾਂ ਵੀ ਤੈਅ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜਿਵੇਂ ਹੀ ਡਾਕਟਰਾਂ ਦੀ ਟੀਮ ਵੱਲੋਂ ਪੋਸਟਮਾਰਟਮ ਮੁਕੰਮਲ ਕੀਤਾ ਜਾਵੇਗਾ ਅਤੇ ਅਗਲੀ ਪ੍ਰਕਿਰਿਆ ਬਾਰੇ ਸਥਿਤੀ ਸਪੱਸ਼ਟ ਹੋਵੇਗੀ, ਉਸੇ ਵੇਲੇ ਪਰਿਵਾਰ ਅਤੇ ਸੰਗਤਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ। ਫਿਲਹਾਲ ਸਾਰਿਆਂ ਨੂੰ ਅਧਿਕਾਰਤ ਸੂਚਨਾ ਦੀ ਉਡੀਕ ਕਰਨ ਦੀ ਅਪੀਲ ਕੀਤੀ ਗਈ ਹੈ।
Read Also : ਦਿੱਲੀ ਦੇ ਚਾਵੜੀ ਬਾਜ਼ਾਰ ’ਚ ਇਮਾਰਤ ਹਾਦਸਾ, ਇੱਕ ਹੋਰ ਲਾਸ਼ ਮਿਲੀ, ਮਰਨ ਵਾਲਿਆਂ ਦੀ ਗਿਣਤੀ 3 ਹੋਈ
Comments