Glenn Maxwell: ਗਲੇਨ ਮੈਕਸਵੈੱਲ ਨੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਲਿਆ ਸੰਨਿਆਸ

ਟੀ20 ਅੰਤਰਰਾਸ਼ਟਰੀ ’ਚ ਅਸਟਰੇਲੀਆ ਦੇ ਤੀਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼

Khushdeep Singh Picture
Published On

ਸਪੋਰਟਸ ਡੈਸਕ। ਅਸਟਰੇਲੀਆਈ ਆਲਰਾਊਂਡਰ ਗਲੇਨ ਮੈਕਸਵੈੱਲ ਹੁਣ ਅੰਤਰਰਾਸ਼ਟਰੀ ਕ੍ਰਿਕੇਟ ਖੇਡਦੇ ਨਜ਼ਰ ਨਹੀਂ ਆਉਣਗੇ। 38 ਸਾਲਾ ਖਿਡਾਰੀ ਟੀ20 ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈ ਚੁੱਕੇ ਹਨ। ਉਨ੍ਹਾਂ ਜੂਨ 2025 ’ਚ ਇੱਕ ਰੋਜ਼ਾ ਕ੍ਰਿਕੇਟ ਤੋਂ ਵੀ ਸੰਨਿਆਸ ਲੈ ਲਿਆ ਸੀ। ਉਨ੍ਹਾਂ ਲਿਸਟ ਏ ਤੇ ਪਹਿਲੀ ਸ਼੍ਰੇਣੀ ਕ੍ਰਿਕੇਟ ਤੋਂ ਵੀ ਸੰਨਿਆਸ ਲੈ ਲਿਆ ਹੈ।

ਹਾਲਾਂਕਿ, ਉਹ ਮੈਲਬੌਰਨ ਸਟਾਰਸ ਲਈ ਬਿਗ ਬੈਸ਼ ਲੀਗ ’ਚ ਖੇਡਣਾ ਜਾਰੀ ਰੱਖਣਗੇ। ਟੀਮ ਨਾਲ ਉਨ੍ਹਾਂ ਦਾ ਇਕਰਾਰਨਾਮਾ 2027-28 ਸੀਜ਼ਨ ਤੱਕ ਚੱਲੇਗਾ। ਉਹ ਆਈਪੀਐਲ ’ਚ ਵੀ ਖੇਡਦੇ ਨਜ਼ਰ ਆ ਸਕਦੇ ਹਨ। ਮੈਕਸਵੈੱਲ ਨੇ ਆਖਰੀ ਵਾਰ ਫਰਵਰੀ 2026 ’ਚ ਟੀ20 ਵਿਸ਼ਵ ਕੱਪ ’ਚ ਓਮਾਨ ਵਿਰੁੱਧ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਇਹ ਅਸਟਰੇਲੀਆਈ ਟੀਮ ਦਾ ਆਖਰੀ ਗਰੁੱਪ ਪੜਾਅ ਦਾ ਮੁਕਾਬਲਾ ਸੀ। 

130 ਟੀ20 ਅੰਤਰਰਾਸ਼ਟਰੀ ਮੈਚ ਖੇਡੇ

ਮੈਕਸਵੈੱਲ ਨੇ 2012 ’ਚ ਪਾਕਿਸਤਾਨ ਵਿਰੁੱਧ ਆਪਣਾ ਟੀ20 ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਨ੍ਹਾਂ 130 ਟੀ20 ਅੰਤਰਰਾਸ਼ਟਰੀ ਮੈਚਾਂ ਵਿੱਚ 2,897 ਦੌੜਾਂ ਬਣਾਈਆਂ ਹਨ। ਉਹ ਇਸ ਫਾਰਮੈਟ ’ਚ ਅਸਟਰੇਲੀਆ ਦੇ ਤੀਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ, ਜਿਸਦੇ ਨਾਂਅ ਪੰਜ ਸੈਂਕੜੇ ਹਨ। ਸਾਬਕਾ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਵੀ ਟੀ20 ਅੰਤਰਰਾਸ਼ਟਰੀ ਮੈਚਾਂ ’ਚ ਇੰਨੇ ਹੀ ਸੈਂਕੜੇ ਹਨ। ਮੈਕਸਵੈੱਲ ਨੇ ਅਸਟਰੇਲੀਆ ਲਈ ਸੱਤ ਟੈਸਟ ਵੀ ਖੇਡੇ, 339 ਦੌੜਾਂ ਬਣਾਈਆਂ। ਉਸਦਾ ਇੱਕੋ ਇੱਕ ਟੈਸਟ ਸੈਂਕੜਾ 2017 ’ਚ ਰਾਂਚੀ ’ਚ ਭਾਰਤ ਵਿਰੁੱਧ ਆਇਆ ਸੀ।

ਭਵਿੱਖ ਬਾਰੇ ਲਗਾਤਾਰ ਚਰਚਾਵਾਂ, ਪਰ ਕੋਈ ਦਬਾਅ ਨਹੀਂ

ਮੈਕਸਵੈੱਲ ਨੇ ਕਿਹਾ ਕਿ ਉਸਦੇ ਭਵਿੱਖ ਬਾਰੇ ਚਰਚਾਵਾਂ ਕੁਝ ਸਮੇਂ ਤੋਂ ਚੱਲ ਰਹੀਆਂ ਸਨ। ‘ਦ ਫਾਈਨਲ ਵਰਡ’ ਪੋਡਕਾਸਟ ਵਿੱਚ, ਉਨ੍ਹਾਂ ਖੁਲਾਸਾ ਕੀਤਾ ਕਿ ਟੀ20 ਵਿਸ਼ਵ ਕੱਪ ਤੋਂ ਪਹਿਲਾਂ ਤੇ ਬਾਅਦ ਵਿੱਚ ਚਰਚਾਵਾਂ ਹੋਈਆਂ ਸਨ। ਉਸਨੇ ਕਿਹਾ, ‘ਟੀਮ ਪ੍ਰਬੰਧਨ ਵੱਲੋਂ ਕੋਈ ਦਬਾਅ ਨਹੀਂ ਸੀ। ਅਸੀਂ ਵਾਪਸੀ ਲਈ ਦਰਵਾਜ਼ਾ ਖੁੱਲ੍ਹਾ ਰੱਖਿਆ। ਟੀਮ ਕੁਝ ਸੀਰੀਜ਼ ’ਚ ਨਵੇਂ ਖਿਡਾਰੀਆਂ ਨੂੰ ਮੌਕਾ ਦੇਣਾ ਚਾਹੁੰਦੀ ਸੀ। ਇਹ ਬੰਗਲਾਦੇਸ਼ ’ਚ ਹੋਇਆ, ਤੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ।’

ਐਮਸੀਜੀ ’ਚ ਵਿਦਾਇਗੀ ਮੈਚ ਦੀ ਉਮੀਦ

ਇੰਗਲੈਂਡ ਵਿਰੁੱਧ ਸਫੇਦ ਗੇਂਦ ਦੇ ਦੌਰੇ ਦੌਰਾਨ ਮੈਲਬੌਰਨ ’ਚ ਇੱਕ ਟੀ20 ਮੈਚ ਖੇਡਿਆ ਜਾਵੇਗਾ। ਮੈਕਸਵੈੱਲ ਨੂੰ ਉਮੀਦ ਸੀ ਕਿ ਅਸਟਰੇਲੀਆਈ ਬੋਰਡ ਉਸਨੂੰ ਉਸਦੇ ਘਰੇਲੂ ਮੈਦਾਨ, ਐਮਸੀਜੀ ’ਚ ਆਪਣਾ ਵਿਦਾਇਗੀ ਮੈਚ ਖੇਡਣ ਦਾ ਮੌਕਾ ਦੇਵੇਗਾ।

ਉਨ੍ਹਾਂ ਕਿਹਾ ਕਿ ਇਹ ਫਾਰਮੈਟ ਪਿਛਲੇ 15 ਸਾਲਾਂ ਤੋਂ ਉਨ੍ਹਾਂ ਲਈ ਘਰ ਵਾਂਗ ਰਿਹਾ ਹੈ, ਇਸ ਲਈ ਉਹ ਮੈਲਬੌਰਨ ’ਚ ਇੱਕ ਯਾਦਗਾਰ ਵਿਦਾਇਗੀ ਚਾਹੁੰਦੇ ਸਨ। ਮੈਕਸਵੈੱਲ ਨੇ ਕਿਹਾ ਕਿ ਉਨ੍ਹਾਂ ਕੋਲ ਇੰਗਲੈਂਡ ਵਿਰੁੱਧ ਮੈਚ ’ਚ ਖੇਡਣ ਦਾ ਵਿਕਲਪ ਸੀ, ਪਰ ਉਨ੍ਹਾਂ ਬੀਬੀਐਲ ਲਈ ਤਿਆਰੀ ਨੂੰ ਤਰਜੀਹ ਦਿੱਤੀ। ਉਹ ਆਪਣੀ ਗੋਡੇ ਦੀ ਸੱਟ ਤੋਂ ਠੀਕ ਹੋਣ ਤੇ ਬਿਗ ਬੈਸ਼ ਲੀਗ ਲਈ ਫਿੱਟ ਹੋਣ ਲਈ ਅੱਠ ਹਫ਼ਤਿਆਂ ਦੇ ਪੁਨਰਵਾਸ ’ਚੋਂ ਲੰਘਣਗੇ।

ਇਹ ਵੀ ਪੜ੍ਹੋ : Bathinda News: ਬਠਿੰਡਾ ਬਣਿਆ ਪੰਜਾਬ ਦਾ ਪਹਿਲਾ ਸ਼ਹਿਰ, ਜਿੱਥੇ ਹਰ ਸੰਪਤੀ ਨੂੰ ਮਿਲੀ ਡਿਜੀਟਲ ਲੋਕੇਸ਼ਨ

Comments

Post Your Comment

About The Author

Related Posts