ਸਮੱਗਰੀ:
ਇੱਕ ਕੱਪ ਮੈਦਾ, 1 ਵੱਡਾ ਚਮਚ ਮੂਣ, 1 ਵੱਡਾ ਚਮਚ ਬੇਕਿੰਗ ਪਾਊਡਰ
ਭਰਨ ਲਈ ਸਮੱਗਰੀ:
3/4 ਕੱਪ ਜੰਮੀ ਹੋਈ ਚਾਕਲੇਟ, 1/4 ਕੱਪ ਕ੍ਰੀਮ ਜਾਂ ਫੈਂਟੀ ਹੋਈ ਮਲਾਈ, 2 ਵੱਡੇ ਚਮਚ ਕਾਜੂ ਕਤਰਨ, 1/4 ਕੱਪ ਸ਼ੱਕਰ ਪੀਸੀ ਹੋਈ, ਤਲਣ ਲਈ ਤੇਲ, ਇੱਕ ਚੂੰਢੀ ਨਮਕ
ਤਰੀਕਾ:
ਸਭ ਤੋਂ ਪਹਿਲਾਂ ਮੈਦੇ ਵਿਚ ਮੂਣ, ਨਮਕ, ਬੇਕਿੰਗ ਪਾਊਡਰ ਤੇ ਪਾਣੀ ਪਾ ਕੇ ਸਖ਼ਤ ਆਟਾ ਗੁੰਨ੍ਹ ਕੇ ਇੱਕ ਘੰਟੇ ਲਈ ਢੱਕ ਕੇ ਰੱਖ ਦਿਓ ਇੱਕ ਘੰਟੇ ਬਾਅਦ ਮੈਦੇ ਦਾ ਵੱਡਾ ਪੇੜਾ ਕਰਕੇ ਪਤਲਾ ਤੇ ਵੱਡਾ ਵੇਲ ਲਓ ਹੁਣ ਇਸਦੀਆਂ ਲੰਮੀਆਂ-ਲੰਮੀਆਂ ਪੱਟੀਆਂ ਕੱਟ ਲਓ
ਇਸ ਤੋਂ ਬਾਅਦ ਭਰਨ ਦੀ ਸਮੱਗਰੀ ਹਲਕੇ ਹੱਥ ਨਾਲ ਮਿਲਾ ਲਓ ਇੱਕ-ਇੱਕ ਚਮਚ ਭਰਨ ਵਾਲੀ ਸਮੱਗਰੀ ਇੱਕ-ਇੱਕ ਪੱਟੀ ਦੇ ਕੋਨੇ ‘ਤੇ ਰੱਖ ਕੇ ਉਸਨੂੰ ਤਿਕੋਣ ਦੇ ਆਕਾਰ ਵਿਚ ਮੋੜਦੇ ਜਾਓ ਤਿਕੋਣ ਆਕਾਰ ਦਿੰਦੇ ਸਮੇਂ ਚਿਪਕਾਉਣ ਲਈ ਦੁੱਧ ਦੀ ਵਰਤੋਂ ਕਰੋ, ਜਿਸ ਨਾਲ ਸਮੋਸੇ ਦੇ ਮੂੰਹ ਪਾਟਣ ਨਾ ਹੁਣ ਇੱਕ ਵੱਡੀ ਕੜ੍ਹਾਈ ਵਿਚ ਤੇਲ ਗਰਮ ਕਰਕੇ ਹੌਲੀ ਅੱਗ ‘ਤੇ ਤਲ ਲਓ ਤਿਆਰ ਲਾਜ਼ਵਾਬ ਚਾਕਲੇਟ ਸਮੋਸੇ ਨੂੰ ਗਰਮਾ-ਗਰਮ ਪੇਸ਼ ਕਰੋ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।