ਰਵੀਪਾਲ
ਦੋਦਾ, 14 ਦਸੰਬਰ
ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਡਾ. ਰੋਸ਼ਨ ਲਾਲ ਪੁੱਤਰ ਸ੍ਰੀ ਸੋਹਨ ਲਾਲ ਵਾਸੀ ਪਿੰਡ ਆਸਾ ਬੁੱਟਰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਮੌਤ ਨਾਲ ਇਲਾਕੇ ਵਿੱਚ ਗਮ ਦੀ ਲਹਿਰ ਪੱਸਰ ਗਈ। ਉਨ੍ਹਾਂ ਨੂੰ ਅੱਜ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਵੱਡੀ ਗਿਣਤੀ ‘ਚ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਪਿੰਡ ਦੇ ਮੋਹਤਬਰਾਂ ਨੇ ਇਸ ਨੂੰ ਗਹਿਰਾ ਸਦਮਾ ਦੱਸਦਿਆਂ ਪਿੰਡ ਲਈ ਨਾ ਪੂਰਾ ਹੋਣ ਵਾਲਾ ਘਾਟਾ ਮਹਿਸੂਸ ਕੀਤਾ।
ਇਸ ਦੁੱਖਦਾਈ ਮੌਤ ‘ਤੇ ਜਗਰੂਪ ਸਿੰਘ ਖ਼ਾਲਸਾ, ਬਚਿੱਤਰ ਸਿੰਘ ਸਾਬਕਾ ਸਰਪੰਚ, ਜਸਮੇਲ ਸਿੰਘ, ਜੱਸੀ ਮੈਂਬਰ, ਪ੍ਰਮਿੰਦਰ ਸਿੰਘ, ਹਰਵਿੰਦਰ ਸਿੰਘ ਗੁੱਪਲ, ਹਰਦੇਵ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਮੈਂਬਰ, ਨਿਹਾਲ ਸਿੰਘ ਬੁੱਟਰ, ਹਰਬੰਸ ਸਿੰਘ ਤੇ ਕੰਵਰਜੀਤ ਸਿੰਘ ਬਰਾੜ ਮਾਸਟਰ, ਪ੍ਰਧਾਨ ਗੁਰਤੇਜ ਸਿੰਘ, ਪਰੇਮ ਕੁਮਾਰ, ਜੀਤਾ ਸਿੰਘ ਤੋਂ ਇਲਾਵਾ ਇਲਾਕੇ ਭਰ ਦੇ ਮੋਹਤਬਰ, ਪਾਰਟੀ ਦੇ ਆਗੂਆਂ, ਰਿਸ਼ਤੇਦਾਰ ਤੇ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਮ੍ਰਿਤਕ ਦੇ ਪਿਤਾ ਸੋਹਨ ਲਾਲ ਸੇਠ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।