US Restaurant Shooting: ਅਮਰੀਕਾ ਦੇ ਰੈਸਟੋਰੈਂਟ ’ਚ ਗੋਲੀਬਾਰੀ, ਤਿੰਨ ਮੌਤਾਂ, ਸ਼ੂਟਰ ਵੀ ਢੇਰੀ
ਅਮਰੀਕਾ ਦੇ ਪਹਾੜੀ ਸੂਬੇ ਇਡਾਹੋ ਦੇ ਟਵਿਨ ਫਾਲਸ ’ਚ ਰੈਸਟੋਰੈਂਟ ’ਚ ਗੋਲੀਬਾਰੀ
US Restaurant Shooting: ਵਾਸ਼ਿੰਗਟਨ (ਸੱਚ ਕਹੂੰ ਨਿਊਜ਼/ਹਿੰ.ਸ.)। ਅਮਰੀਕਾ ਦੇ ਪਹਾੜੀ ਸੂਬੇ ਇਡਾਹੋ ਦੇ ਟਵਿਨ ਫਾਲਸ ’ਚ ਮਸ਼ਹੂਰ ਇਨ-ਐਨ-ਆਊਟ ਬਰਗਰ ਨਾਮੀ ਰੈਸਟੋਰੈਂਟ ’ਚ ਸ਼ਨਿੱਚਰਵਾਰ ਦੁਪਹਿਰ ਨੂੰ ਤਿੰਨ ਵਿਅਕਤੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕਥਿਤ ਬੰਦੂਕਧਾਰੀ ਨੂੰ ਵੀ ਭੱਜਦੇ ਸਮੇਂ ਮਾਰਿਆ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਰੈਸਟੋਰੈਂਟ ਦਾ ਸ਼ਾਨਦਾਰ ਉਦਘਾਟਨ ਇੱਕ ਹਫ਼ਤਾ ਪਹਿਲਾਂ ਬਹੁਤ ਧੂਮਧਾਮ ਨਾਲ ਹੋਇਆ ਸੀ। ਨਿਊਜ਼ ਚੈਨਲ ਸੀਬੀਐਸ ਨਿਊਜ਼ ਦੇ ਸਥਾਨਕ ਪ੍ਰਸਾਰਣ ਸਟੇਸ਼ਨ ਕੇਐਮਵੀਟੀ ਦੀ ਰਿਪੋਰਟ ਅਨੁਸਾਰ, ਟਵਿਨ ਫਾਲਸ ਸ਼ਹਿਰ ਦੇ ਲੋਕ ਸੰਪਰਕ ਅਧਿਕਾਰੀ ਜੋਸ਼ ਪਾਮਰ ਨੇ ਦੱਸਿਆ ਕਿ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਗੋਲੀਬਾਰੀ ’ਚ ਤਿੰਨ ਲੋਕ ਮਾਰੇ ਗਏ ਤੇ ਪੰਜ ਹੋਰ ਜ਼ਖਮੀ ਹੋ ਗਏ। ਉਨ੍ਹਾਂ ਨੇ ਕਿਹਾ ਕਿ ਸ਼ੂਟਰ ਭੱਜਦੇ ਸਮੇਂ ਮਾਰਿਆ ਗਿਆ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਉਸਦੀ ਮੌਤ ਪੁਲਿਸ ਦੀਆਂ ਗੋਲੀਆਂ ਨਾਲ ਹੋਈ ਹੈ ਜਾਂ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਕੇਐਮਵੀਟੀ ਦੇ ਅਨੁਸਾਰ, ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੇ ਗਏ ਵੀਡੀਓਜ਼ ਵਿੱਚ ਘਬਰਾਏ ਹੋਏ ਲੋਕ ਰੈਸਟੋਰੈਂਟ ਤੋਂ ਬਲੂ ਲੇਕਸ ਅਤੇ ਬ੍ਰਿਜਵਿਊ ਦੇ ਚੌਰਾਹੇ ਵੱਲ ਭੱਜਦੇ ਦਿਖਾਈ ਦੇ ਰਹੇ ਹਨ। ਇੱਕ ਹੋਰ ਵੀਡੀਓ ’ਚ ਵਿਅਕਤੀ ਨੂੰ ਬੰਦੂਕ ਫੜੀ ਡਰਾਈਵ-ਥਰੂ ’ਚ ਇੱਕ ਕਾਰ ਵੱਲ ਆਉਂਦੇ ਵੇਖਿਆ ਜਾ ਰਿਹਾ ਹੈ। ਵੀਡੀਓ ਰਿਕਾਰਡ ਕਰਨ ਵਾਲੇ ਅਲੈਕਸਿਸ ਐਗੁਇਲਰ ਨੇ ਕਿਹਾ ਕਿ ਉਹ ਤੇ ਕੁਝ ਦੋਸਤ ਰੈਸਟੋਰੈਂਟ ’ਚ ਬਰਗਰ ਖਾਣ ਲਈ ਜਾ ਰਹੇ ਸਨ।
ਇਹ ਵੀ ਪੜ੍ਹੋ : Tanvi Sharma: ਤਨਵੀ ਸ਼ਰਮਾ ਨੇ ਤਾਈਪੇ ਓਪਨ ਸੁਪਰ-300 ਬੈਡਮਿੰਟਨ ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਖਿਤਾਬ ਜਿੱਤ ਰਚਿਆ ਇਤਿਹਾਸ
ਜਦੋਂ ਉਨ੍ਹਾਂ ਨੇ ਅਚਾਨਕ ਗੋਲੀਬਾਰੀ ਦੀ ਆਵਾਜ਼ ਸੁਣੀ, ਜਿਸ ਨਾਲ ਲੋਕ ਰੈਸਟੋਰੈਂਟ ’ਚੋਂ ਬਚਾਅ ਲਈ ਬਾਹਰ ਭੱਜਣ ਲੱਗੇ। ਪੁਲਿਸ ਦਾ ਕਹਿਣਾ ਹੈ ਕਿ ਇਡਾਹੋ ਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਰਾਜ ਮੋਂਟਾਨਾ, ਵਾਇਓਮਿੰਗ, ਨੇਵਾਡਾ, ਯੂਟਾ, ਓਰੇਗਨ, ਵਾਸ਼ਿੰਗਟਨ ਤੇ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਨਾਲ ਸਰਹੱਦਾਂ ਸਾਂਝੀਆਂ ਕਰਦਾ ਹੈ। ਟਵਿਨ ਫਾਲਸ ਪੁਲਿਸ ਮੁਖੀ ਮੈਥਿਊ ਹਿਕਸ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਹੁਣ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੇ ਸੰਕੇਤ ਹਨ ਕਿ ਸ਼ੂਟਰ ਨੇ ਕਤਲੇਆਮ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। US Restaurant Shooting