Gautam Gambhir: ਦਾਅਵਾ, ਇੰਗਲੈਂਡ ਦੌਰੇ ਤੋਂ ਬਾਅਦ ਭਾਰਤ ਦਾ ਕੋਚਿੰਗ ਸਟਾਫ ਬਦਲੇਗਾ

ਹਟ ਸਕਦੇ ਹਨ ਗੰਭੀਰ ਦੇ ਦੋ ਭਰੋਸੇਮੰਦ ਕੋਚ

Khushdeep Singh Picture
Published On

Gautam Gambhir: ਸਪੋਰਟਸ ਡੈਸਕ। ਇੰਗਲੈਂਡ ਤੇ ਆਇਰਲੈਂਡ ਵਿਰੁੱਧ ਲਗਾਤਾਰ ਦੋ ਟੀ-20 ਸੀਰੀਜ਼ ਹਾਰਨ ਤੋਂ ਬਾਅਦ, ਭਾਰਤੀ ਟੀਮ ਦੇ ਸਪੋਰਟ ਸਟਾਫ ’ਚ ਬਦਲਾਅ ਹੋ ਸਕਦੇ ਹਨ। ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਸਹਾਇਕ ਕੋਚ ਰਿਆਨ ਟੈਨ ਡੋਇਸ਼ੇਟ ਤੇ ਗੇਂਦਬਾਜ਼ੀ ਕੋਚ ਮੋਰਨੇ ਮੋਰਕੇਲ ਨੂੰ ਟੀਮ ਤੋਂ ਹਟਾਇਆ ਜਾ ਸਕਦਾ ਹੈ। ਦੋਵਾਂ ਦੇ ਮੌਜੂਦਾ ਇਕਰਾਰਨਾਮੇ ਇੰਗਲੈਂਡ ਵਿਰੁੱਧ ਵਨਡੇ ਸੀਰੀਜ਼ ਤੋਂ ਬਾਅਦ ਖਤਮ ਹੋ ਰਹੇ ਹਨ। ਲਗਾਤਾਰ ਮਾੜੇ ਪ੍ਰਦਰਸ਼ਨ ਬਾਅਦ, ਬੀਸੀਸੀਆਈ ਟੀਮ ਤੇ ਸਪੋਰਟ ਸਟਾਫ ਦੀ ਸਮੀਖਿਆ ਕਰੇਗਾ। ਟੀਮ ਦੀ ਮਾੜੀ ਫੀਲਡਿੰਗ ਵੀ ਬੋਰਡ ਲਈ ਚਿੰਤਾ ਦਾ ਵਿਸ਼ਾ ਹੈ। ਭਾਰਤ ਨੇ ਆਇਰਲੈਂਡ ਤੇ ਇੰਗਲੈਂਡ ਦੇ ਦੌਰਿਆਂ ਦੌਰਾਨ 10 ਤੋਂ ਵੱਧ ਕੈਚ ਛੱਡੇ। ਫੀਲਡਿੰਗ ਕੋਚ ਟੀ. ਦਿਲੀਪ ਨੂੰ ਵੀ ਹਟਾਇਆ ਜਾ ਸਕਦਾ ਹੈ। ਪਿਛਲੇ ਸਾਲ, ਉਨ੍ਹਾਂ ਨੂੰ ਅਭਿਸ਼ੇਕ ਨਾਇਰ ਦੇ ਨਾਲ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ, ਪਰ ਬਾਅਦ ’ਚ ਉਸਨੂੰ ਦੁਬਾਰਾ ਨਿਯੁਕਤ ਕੀਤਾ ਗਿਆ ਸੀ। Gautam Gambhir

Read Also : Pathankot Bus Accident: ਪਠਾਨਕੋਟ ਦੇ ਡਮਟਾਲ ’ਚ ਬੱਸ ਹਾਦਸਾਗ੍ਰਸਤ, 16 ਯਾਤਰੀ ਜ਼ਖਮੀ, ਦੋ ਦੀ ਹਾਲਤ ਗੰਭੀਰ

ਰਿਆਨ ਲਗਾਤਾਰ ਯਾਤਰਾ ਤੋਂ ਨਾਖੁਸ਼

ਰਿਪੋਰਟਾਂ ਅਨੁਸਾਰ, ਰਿਆਨ ਟੈਨ ਡੋਇਸ਼ੇਟ ਸਾਲ ਭਰ ਭਾਰਤੀ ਟੀਮ ਨਾਲ ਲਗਾਤਾਰ ਯਾਤਰਾ ਤੋਂ ਨਾਖੁਸ਼ ਹੈ। ਉਸਨੇ ਬੀਸੀਸੀਆਈ ਨੂੰ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਉਸਦੇ ਆਈਪੀਐਲ ਫਰੈਂਚਾਇਜ਼ੀ ’ਚ ਸ਼ਾਮਲ ਹੋਣ ਦੀਆਂ ਵੀ ਗੱਲਾਂ ਹਨ। ਮੋਰਨੇ ਮੋਰਕੇਲ ਹੋਰ ਵਿਕਲਪਾਂ ’ਤੇ ਵੀ ਵਿਚਾਰ ਕਰ ਰਿਹਾ ਹੈ।

ਬਾਲਾਜੀ ਨੂੰ ਦਿੱਤੀ ਜਾ ਸਕਦੀ ਹੈ ਵੱਡੀ ਜਿੰਮੇਵਾਰੀ | Gautam Gambhir

ਜੇਕਰ ਰਿਆਨ ਟੈਨ ਡੋਇਸ਼ੇਟ ਤੇ ਮੋਰਨੇ ਮੋਰਕੇਲ ਨੂੰ ਸਪੋਰਟ ਸਟਾਫ ਤੋਂ ਹਟਾ ਦਿੱਤਾ ਜਾਂਦਾ ਹੈ, ਤਾਂ ਸੈਂਟਰ ਆਫ ਐਕਸੀਲੈਂਸ ਦੇ ਨਵੇਂ ਤੇਜ਼ ਗੇਂਦਬਾਜ਼ੀ ਕੋਚ ਲਕਸ਼ਮੀਪਤੀ ਬਾਲਾਜੀ ਨੂੰ ਭਾਰਤੀ ਟੀਮ ਦੇ ਨਾਲ ਸ਼੍ਰੀਲੰਕਾ ਦੌਰੇ ’ਤੇ ਭੇਜਿਆ ਜਾ ਸਕਦਾ ਹੈ। ਭਾਰਤ ਅਗਸਤ ਦੇ ਸ਼ੁਰੂ ’ਚ ਸ਼੍ਰੀਲੰਕਾ ਵਿਰੁੱਧ ਦੋ ਟੈਸਟ ਮੈਚਾਂ ਦੀ ਲੜੀ ਖੇਡੇਗਾ। ਇਸ ਦੌਰਾਨ, ਵੀਵੀਐਸ ਲਕਸ਼ਮਣ ਜੁਲਾਈ ਦੇ ਅਖੀਰ ’ਚ ਜ਼ਿੰਬਾਬਵੇ ਵਿਰੁੱਧ ਟੀ-20 ਲੜੀ ’ਚ ਟੀਮ ਇੰਡੀਆ ਦੀ ਅਗਵਾਈ ਕਰਨਗੇ, ਸੀਓਈ ਦੇ ਕੋਚਿੰਗ ਸਟਾਫ ਦੇ ਨਾਲ।

ਗੰਭੀਰ ਨੇ ਖੁੱਦ ਕੀਤੀ ਸੀ ਦੋ ਕੋਚਾਂ ਦੀ ਚੋਣ

ਰਿਆਨ ਟੈਨ ਡੋਇਸ਼ੇਟ ਤੇ ਮੋਰਨੇ ਮੋਰਕੇਲ ਨੂੰ ਜੁਲਾਈ 2024 ’ਚ ਮੁੱਖ ਕੋਚ ਬਣਨ ਤੋਂ ਬਾਅਦ ਗੌਤਮ ਗੰਭੀਰ ਦੇ ਸਪੋਰਟ ਸਟਾਫ ’ਚ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, ਬੱਲੇਬਾਜ਼ੀ ਕੋਚ ਅਭਿਸ਼ੇਕ ਨਾਇਰ ਦੀ ਥਾਂ ਸੀਤਾਂਸ਼ੂ ਕੋਟਕ ਨੇ ਲਈ ਸੀ। ਹੁਣ, ਇੰਗਲੈਂਡ ਦੌਰੇ ਤੋਂ ਬਾਅਦ, ਗੰਭੀਰ ਦੇ ਸਪੋਰਟ ਸਟਾਫ ’ਚ ਇੱਕ ਹੋਰ ਵੱਡੀ ਤਬਦੀਲੀ ਦੀ ਉਮੀਦ ਹੈ।

About The Author

Related Posts