Manipur News: ਮਨੀਪੁਰ ’ਚ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ, ਹਥਿਆਰ ਬਰਾਮਦ, ਅੱਠ ਗ੍ਰਿਫ਼ਤਾਰ
ਪਿਛਲੇ 24 ਘੰਟਿਆਂ ’ਚ ਵੱਡੀ ਕਾਰਵਾਈ
Manipur News: ਇੰਫਾਲ (ਸੱਚ ਕਹੂੰ ਨਿਊਜ਼/ਹਿੰਸ)। ਮਨੀਪੁਰ ’ਚ ਸੁਰੱਖਿਆ ਬਲਾਂ ਨੇ ਵੱਖ-ਵੱਖ ਕਾਰਵਾਈਆਂ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ ਤੇ ਪਿਛਲੇ 24 ਘੰਟਿਆਂ ’ਚ ਵੱਡੀ ਮਾਤਰਾ ’ਚ ਹਥਿਆਰ, ਗੋਲਾ ਬਾਰੂਦ ਤੇ ਸੰਚਾਰ ਉਪਕਰਣ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ, ਅੱਤਵਾਦੀ ਸੰਗਠਨਾਂ ਦੇ ਸਰਗਰਮ ਕੈਡਰ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਸ਼ਾਮਲ ਲੋਕਾਂ ਸਮੇਤ ਕੁੱਲ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਦਿੱਤੀ ਗਈ ਅਧਿਕਾਰਤ ਜਾਣਕਾਰੀ ਅਨੁਸਾਰ, ਐਤਵਾਰ ਨੂੰ ਕਾਂਗਪੋਕਪੀ ਜ਼ਿਲ੍ਹੇ ਦੇ ਗਮਨਮ ਸਪਰਮੀਨਾ ਥਾਣਾ ਖੇਤਰ ਦੇ ਮੰਗਜੋਲ ਪਿੰਡ ਨੇੜੇ ਕੌਬਰੂ ਪਹਾੜੀ ਖੇਤਰ ’ਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ, ਸੁਰੱਖਿਆ ਬਲਾਂ ਨੇ ਇੱਕ 5.56 ਐਮਐਮ ਇੰਸਾਸ ਰਾਈਫਲ, 24 ਐਸਬੀਬੀਐਲ ਬੰਦੂਕਾਂ, ਇੱਕ ਡੀਬੀਬੀਐਲ ਬੰਦੂਕ, ਇੱਕ ਦੇਸੀ ਪਸਤੌਲ, ਦੋ ਪੋਂਪੀ, ਇੱਕ ਸਥਾਨਕ ਤੌਰ ’ਤੇ ਨਿਰਮਿਤ ਹੈਂਡ ਗ੍ਰਨੇਡ, ਵੱਖ-ਵੱਖ ਬੋਰਾਂ ਦੇ 35 ਕਾਰਤੂਸ ਤੇ ਦੋ ਵਾਕੀ-ਟਾਕੀ ਸੈੱਟ ਬਰਾਮਦ ਕੀਤੇ ਹਨ। Manipur News
Read Also : Maharashtra News: ਮਾਨਖੁਰਦ ’ਚ ਤਿੰਨ ਮੰਜ਼ਿਲਾ ਨਿਰਮਾਣ ਅਧੀਨ ਮਕਾਨ ਡਿੱਗਣ ਕਾਰਨ ਸੱਤ ਲੋਕਾਂ ਦੀ ਮੌਤ
ਇੱਕ ਹੋਰ ਕਾਰਵਾਈ ’ਚ 4 ਜੁਲਾਈ ਨੂੰ ਇੰਫਾਲ ਪੂਰਬੀ ਜ਼ਿਲ੍ਹੇ ਦੇ ਪੋਰੋਮਪਤ ਪੁਲਿਸ ਸਟੇਸ਼ਨ ਅਧੀਨ ਕੀਖੁ ਖੇਤਰ ਤੋਂ ਯੂਐਨਐਲਐਫ (ਪਾਂਬੇਈ) ਦੇ ਤਿੰਨ ਸਰਗਰਮ ਜਬਰੀ ਵਸੂਲੀ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਏਲਾਂਗਬਮ ਟੋਂਬਾ ਸਿੰਘ (44), ਪੈਟ੍ਰਿਕ ਗੋਲਮੇਈ (44), ਤੇ ਅਥੋਕਪਮ ਬੋਰੀਸ਼ ਸਿੰਘ (34) ਵਜੋਂ ਹੋਈ ਹੈ। ਇਸੇ ਦਿਨ ਇੱਕ ਹੋਰ ਕਾਰਵਾਈ ’ਚ, ਕੇਸੀਪੀ (ਐਮਐਫਐਲ) ਦੇ ਸਰਗਰਮ ਕੈਡਰ, ਸੋਰਾਮ ਮਨੋਤਨ ਮੇਤੇਈ ਉਰਫ਼ ਯੇਨਿੰਗ ਉਰਫ਼ ਉਡੂਪਾ (32), ਨੂੰ ਇੰਫਾਲ ਪੂਰਬੀ ਜ਼ਿਲ੍ਹੇ ਦੇ ਐਂਡਰੋ ਪੁਲਿਸ ਸਟੇਸ਼ਨ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ। Manipur News
ਉਸਦੇ ਕਬਜ਼ੇ ’ਚੋਂ ਸਕੂਟਰ ਤੇ ਮੋਬਾਈਲ ਫ਼ੋਨ ਵੀ ਜ਼ਬਤ ਕੀਤਾ ਗਿਆ। ਇਸ ਤੋਂ ਇਲਾਵਾ, ਇੰਫਾਲ ਪੂਰਬੀ ਜ਼ਿਲ੍ਹੇ ਦੇ ਲਾਮਲਾਈ ਪੁਲਿਸ ਸਟੇਸ਼ਨ ਖੇਤਰ ’ਚ ਵੱਖ-ਵੱਖ ਕਾਰਵਾਈਆਂ ’ਚ, ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਲਗਭਗ 239 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ’ਚ ਮਾਤਾਮੇਈ ਡਬਲਯੂ. ਸ਼ਿਮਰੇ, ਨਗੰਗਬਾਮ ਦਿਨੇਸ਼ (18), ਫੁਰਿਸ਼ਾਬਾਮ ਯੈਫਾਬਾ ਮੇਈਤੇਈ (18), ਤੇ ਓਇਨਮ ਅਬੂੰਗ ਮੇਈਤੇਈ (42) ਸ਼ਾਮਲ ਹਨ। ਇਸ ਦੌਰਾਨ ਇੱਕ ਮਹਿੰਦਰਾ ਬੋਲੇਰੋ ਪਿਕਅੱਪ ਤੇ ਇੱਕ ਟੀਵੀਐਸ ਅਪਾਚੇ ਆਰਟੀਆਰ-160 ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। Manipur News