Organic Farming: ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ’ਚ ਰਸਾਇਣਕ ਖਾਦਾਂ ’ਤੇ ਪਾਬੰਦੀ

ਦੇਸ਼ ਦਾ ਸਭ ਤੋਂ ਵੱਡਾ ਜੈਵਿਕ ਖੇਤਰ ਬਣਨ ਵੱਲ ਵਧਿਆ ਕਦਮ

Ravinder Sharma Picture
Published On

ਸ਼੍ਰੀਨਗਰ (ਏਜੰਸੀ)। ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਨੇ ਖੇਤੀਬਾੜੀ ਗਤੀਵਿਧੀਆਂ ਵਿੱਚ ਕਿਸੇ ਵੀ ਰਸਾਇਣਕ ਜਾਂ ਨਕਲੀ ਖਾਦ ਦੀ ਵਰਤੋਂ ਅਤੇ ਵਿਕਰੀ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ। ਇਸ ਫੈਸਲੇ ਨਾਲ ਲੱਦਾਖ ਨੇ ਭਾਰਤ ਦਾ ਸਭ ਤੋਂ ਵੱਡਾ ਪ੍ਰਮਾਣਿਤ ਜੈਵਿਕ ਖੇਤੀ ਖੇਤਰ ਬਣਨ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਇਸ ਸਰਕਾਰੀ ਹੁਕਮ ਨੂੰ ਲਾਗੂ ਕਰਨ ਤੋਂ ਬਾਅਦ ਪੂਰੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਰਸਾਇਣਕ ਜਾਂ ਨਕਲੀ ਖਾਦਾਂ ਦੇ ਆਯਾਤ, ਵੰਡ, ਵਿਕਰੀ, ਪ੍ਰਚਾਰ ਅਤੇ ਵਰਤੋਂ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਾ ਦਿੱਤੀ ਗਈ ਹੈ। ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਘੱਟੋ-ਘੱਟ 10,000 ਰੁਪਏ ਦਾ ਜ਼ੁਰਮਾਨਾ ਲਾਇਆ ਜਾਵੇਗਾ।

ਸਰਕਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਲੱਦਾਖ ਦੇ ਜੈਵਿਕ ਵਾਤਾਵਰਨ ਪ੍ਰਣਾਲੀ ਦੀ ਰੱਖਿਆ, ਮਿੱਟੀ ਅਤੇ ਪਾਣੀ ਦੇ ਸਰੋਤਾਂ ਦੀ ਸੰਭਾਲ, ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਲੱਦਾਖ ਨੂੰ ਇੱਕ ਮਾਡਲ ਜੈਵਿਕ ਖੇਤਰ ਵਜੋਂ ਸਥਾਪਤ ਕਰਨ ਦੇ ਉਦੇਸ਼ ਨਾਲ ਲੱਦਾਖ ਪ੍ਰਸ਼ਾਸਨ ਨੇ ਖੇਤੀਬਾੜੀ ਗਤੀਵਿਧੀਆਂ ਵਿੱਚ ਰਸਾਇਣਕ ਜਾਂ ਨਕਲੀ ਖਾਦਾਂ ਦੇ ਆਯਾਤ, ਵੰਡ, ਵਿਕਰੀ, ਪ੍ਰਚਾਰ ਅਤੇ ਵਰਤੋਂ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਾ ਦਿੱਤੀ ਹੈ। ਇਹ ਖੇਤਰ ਵਿੱਚ ਖੇਤੀਬਾੜੀ ਦੀ ਲੰਮੇ ਸਮੇਂ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਯਕੀਨੀ ਬਣਾਏਗਾ।

ਜ਼ਿਕਰਯੋਗ ਹੈ ਕਿ ਲੱਦਾਖ ਆਪਣੇ ਵਿਲੱਖਣ ਪੌਣਪਾਣੀ ਅਤੇ ਸਦੀਆਂ ਪੁਰਾਣੇ ਰਵਾਇਤੀ ਖੇਤੀ ਤਰੀਕਿਆਂ ਨੂੰ ਵੇਖਦੇ ਹੋਏ ਲੰਮੇ ਸਮੇਂ ਤੋਂ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਵਿੱਚ ਰੁੱਝਿਆ ਹੋਇਆ ਹੈ। ਅੱਜ ਤੱਕ ਲੱਦਾਖ ਦੇ 207 ਪਿੰਡਾਂ ਨੂੰ ਪਹਿਲਾਂ ਹੀ ਜੈਵਿਕ ਵਜੋਂ ਪ੍ਰਮਾਣਿਤ ਕੀਤਾ ਜਾ ਚੁੱਕਾ ਹੈ।

ਉਪ ਰਾਜਪਾਲ ਸਕਸੈਨਾ ਨੇ ਕਿਹਾ ਕਿ ਇਹ ਮੁਹਿੰਮ ਸਾਡੇ ਨਾਜ਼ੁਕ ਹਿਮਾਲੀਅਨ ਵਾਤਾਵਰਨ ਦੀ ਰੱਖਿਆ ਕਰੇਗੀ, ਲੱਦਾਖ ਦੀਆਂ ਜੈਵਿਕ ਫਸਲਾਂ ਦੇ ਮੁੱਲ ਨੂੰ ਵਧਾਏਗੀ, ਬਿਹਤਰ ਬਜ਼ਾਰਾਂ ਰਾਹੀਂ ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਕਰੇਗੀ, ਅਤੇ ਲੱਦਾਖ ਨੂੰ ਦੁਨੀਆ ਭਰ ’ਚ ਉੱਚੇ ਪਹਾੜੀ ਖੇਤਰਾਂ ’ਤੇ ਵਾਤਾਵਰਨ ਦੇ ਅਨੁਕੂਲ ਕੀਤੀ ਜਾਣ ਵਾਲੀ ਟਿਕਾਊ ਖੇਤੀ ਦਾ ਇੱਕ ਵਿਸ਼ਵ ਮਾਡਲ ਵਜੋਂ ਬਣਾਵੇਗੀ

ਖੇਤੀਬਾੜੀ ਵਿਭਾਗ ਨੂੰ ਮਿਲੀ ਜ਼ਿੰਮੇਵਾਰੀ

ਖੇਤੀਬਾੜੀ ਵਿਭਾਗ ਨੂੰ ਇਸ ਆਦੇਸ਼ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਮੁੱਖ ਵਿਭਾਗ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਾਗਬਾਨੀ, ਸਹਿਕਾਰੀ, ਅਤੇ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਵਿਭਾਗਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਜਾਗਰੂਕਤਾ ਪ੍ਰੋਗਰਾਮਾਂ, ਸਿਖਲਾਈ ਅਤੇ ਜੈਵਿਕ ਖਾਦਾਂ ਦੀ ਉਪਲਬਧਤਾ ਵਧਾ ਕੇ ਇਸ ਬਦਲਾਅ ’ਚ ਕਿਸਾਨਾਂ ਦੀ ਮੱਦਦ ਕਰਨ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੀਆਂ, ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

About The Author

Related Posts