Barnala News: ਡੇਰਾ ਸ਼ਰਧਾਲੂਆਂ ਨੇ ਜ਼ੇਰੇ-ਇਲਾਜ ਵਿਅਕਤੀ ਦੀ ਕੀਤੀ ਆਰਥਿਕ ਮੱਦਦ

ਪਰਿਵਾਰਕ ਮੈਂਬਰਾਂ ਨੇ ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂਆਂ ਦੀ ਕੀਤੀ ਪ੍ਰਸੰਸਾ ਤੇ ਧੰਨਵਾਦ

Ravinder Sharma Picture
Published On

ਬਰਨਾਲਾ (ਜਸਵੀਰ ਗਹਿਲ)। ਡੇਰਾ ਸੱਚਾ ਸੌਦਾ ਦੀਆਂ ਪਾਕ-ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਦੀ ਸਾਧ- ਸੰਗਤ ਨੇ ਇੱਕ ਜ਼ੇਰੇ-ਇਲਾਜ ਵਿਅਕਤੀ ਦੀ ਆਰਥਿਕ ਮੱਦਦ ਕਰਕੇ ਇਨਸਾਨੀਅਤ ਦਾ ਫ਼ਰਜ਼ ਅਦਾ ਕੀਤਾ ਹੈ। ਇਸ ਦੇ ਬਦਲੇ ਸਬੰਧਿਤ ਪਰਿਵਾਰ ਵੱਲੋਂ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਦੀ ਰੱਜ ਕੇ ਪ੍ਰਸੰਸਾ ਕੀਤੀ ਗਈ 

ਜਾਣਕਾਰੀ ਮੁਤਾਬਕ ਸਿਮਰਜੀਤ ਸਿੰਘ ਪੁੱਤਰ ਸਵ. ਸੱਤਪਾਲ ਸਿੰਘ ਵਾਸੀ ਖੁੱਡੀ ਕਲਾਂ ਆਪਣੇ ਘਰ ਹੀ ਛੱਤ ਤੋਂ ਅਚਾਨਕ ਡਿੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਇਲਾਜ ਲਈ ਹਸਪਤਾਲ ਪਹੁੰਚਣ ’ਤੇ ਸਿਮਰਜੀਤ ਦੀ ਲੱਤ ਤੇ ਜੁਬਾੜਾ ਬੁਰੀ ਤਰ੍ਹਾਂ ਟੁੱਟ ਜਾਣ ਦਾ ਪਤਾ ਲੱਗਾ ਤਾਂ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਆ ਟੁੱਟਿਆ ਅਤੇ ਘਰ ਦੇ ਹਾਲਾਤ ਪਹਿਲਾਂ ਨਾਲੋਂ ਵੀ ਬਦਤਰ ਹੋ ਗਏ, ਕਿਉਂਕਿ ਸਿਮਰਜੀਤ ਸਿੰਘ ਵੱਲੋਂ ਈ- ਰਿਕਸ਼ੇ ਚਲਾਏ ਜਾਣ ਨਾਲ ਹੀ ਘਰ ਦਾ ਥੋੜ੍ਹਾ- ਬਹੁਤਾ ਖਰਚ ਤੁਰ ਰਿਹਾ ਸੀ।

Read Also : ਪੂਜਨੀਕ ਗੁਰੂ ਜੀ ਨੇ ਸਾਲ 2026 ’ਚ ਕਰਵਾਏ ਇਹ ਪ੍ਰਣ, ਹਰ ਸ਼ਰਧਾਲੂ ਨੂੰ ਇਨ੍ਹਾਂ ਬਚਨਾਂ ਦੀ ਹੋਣੀ ਚਾਹੀਦੀ ਹੈ ਜਾਣਕਾਰੀ

ਆਪਣੇ ਵੱਲੋਂ ਪੂਰੀ ਵਾਹ ਲਾਏ ਜਾਣ ’ਤੇ ਜਦੋਂ ਪਰਿਵਾਰ ਸਿਮਰਜੀਤ ਦੇ ਸੰਪੂਰਨ ਇਲਾਜ ਲਈ ਬੇਵੱਸ ਹੋ ਗਿਆ ਤਾਂ ਉਨ੍ਹਾਂ ਪਿੰਡ ਵਾਸੀਆਂ ਤੋਂ ਸਹਾਇਤਾ ਦੀ ਮੰਗ ਕੀਤੀ। ਜਿਸ ’ਤੇ ਜਿੱਥੇ ਪਿੰਡ ਦੇ ਲੋਕਾਂ ਨੇ ਪਰਿਵਾਰ ਦੀ ਮੱਦਦ ਕੀਤੀ ਉੱਥੇ ਹੀ ਡੇਰਾ ਸੱਚਾ ਸੌਦਾ ਦੀ ਸਾਧ- ਸੰਗਤ ਵੀ ਪਿੱਛੇ ਨਹੀਂ ਰਹੀ। ਸਾਧ- ਸੰਗਤ ਨੇ ਆਪਣੀ ਨੇਕ ਕਮਾਈ ’ਚੋਂ ਦਸਵੰਦ ਦੇ ਰੂਪ ਵਿੱਚ ਕੱਢੇ ਪੈਸੇ ਇਕੱਠੇ ਕਰਕੇ ਸਿਮਰਜੀਤ ਦੇ ਇਲਾਜ ਲਈ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ, ਜਿਸ ਨਾਲ ਜ਼ੇਰੇ-ਇਲਾਜ ਸਿਮਰਜੀਤ ਦੇ ਪਰਿਵਾਰ ਦੀ ਕੁਝ ਮੱਦਦ ਹੋ ਸਕੇਗੀ।

ਸਾਧ-ਸੰਗਤ ਜ਼ਿੰਮੇਵਾਰ ਕੁਲਵਿੰਦਰ ਇੰਸਾਂ, ਬਲਵੀਰ ਇੰਸਾਂ, ਜਸਵਿੰਦਰ ਇੰਸਾਂ, ਗੁਰਲਾਲ ਇੰਸਾਂ, ਸੁਖਦੀਪ ਇੰਸਾਂ ਤੇ ਜਗਤਾਰ ਇੰਸਾਂ ਨੇ ਦੱਸਿਆ ਕਿ ਸਿਮਰਜੀਤ ਦੇ ਇਲਾਜ ਵਾਸਤੇ ਆਰਥਿਕ ਸਹਾਇਤਾ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕੀਤੀ ਗਈ ਸੀ। ਜਿਸ ਦੇ ਲਈ ਸਾਧ- ਸੰਗਤ ਨੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਪਹਿਰਾ ਦਿੰਦਿਆਂ ਸਹਾਇਤਾ ਰਾਸ਼ੀ ਪਰਿਵਾਰ ਨੂੰ ਦਿੱਤੀ ਹੈ। 

‘ਪ੍ਰੇਮੀ ਫਰਿਸ਼ਤਿਆਂ ਤੋਂ ਘੱਟ ਨਹੀਂ’ 

ਵਿੱਤੀ ਸਹਾਇਤਾ ਪ੍ਰਾਪਤ ਕਰਕੇ ਪਰਿਵਾਰਕ ਮੈਂਬਰਾਂ ਨੇ ਨਾ ਸਿਰਫ਼ ਪੂਜਨੀਕ ਗੁਰੂ ਜੀ ਦੀ ਉੱਚੀ-ਸੁੱਚੀ ਪ੍ਰੇਰਨਾ ਦੀ ਭਰਪੂਰ ਪ੍ਰਸੰਸਾ ਕੀਤੀ, ਸਗੋਂ ਡੇਰਾ ਸ਼ਰਧਾਲੂਆਂ ਦੇ ਜ਼ਜਬੇ ਨੂੰ ਵੀ ਸਲਾਮ ਕੀਤਾ। ਪਰਿਵਾਰ ਦਾ ਕਹਿਣਾ ਸੀ ਕਿ ਡੇਰਾ ਪੇ੍ਰਮੀ ਕਿਸੇ ਫਰਿਸ਼ਤਿਆਂ ਤੋਂ ਘੱਟ ਨਹੀਂ ਹਨ, ਜੋ ਹਰ ਇੱਕ ਦੇ ਦੁੱਖ-ਸੁੱਖ ਨੂੂੰ ਆਪਣਾ ਸਮਝਦੇ ਹਨ। 

About The Author

Related Posts