Body Donation: ਦੇਹਾਂਤ ਤੋਂ ਬਾਅਦ ਵੀ ਮਾਨਵਤਾ ਦੀ ਸੇਵਾ ਦਾ ਨਾਮਣਾ ਖੱਟ ਗਏ ਕੁਰਾਈਵਾਲਾ ਦੇ ਸੇਵਾਦਾਰ ਅੰਗਰੇਜ ਸਿੰਘ ਇੰਸਾਂ
ਪਰਿਵਾਰ ਨੇ ਸੇਵਾਦਾਰ ਅੰਗਰੇਜ ਸਿੰਘ ਇੰਸਾਂ ਦੀ ਅੰਤਿਮ ਇੱਛਾ ਅਨੁਸਾਰ ਮੈਡੀਕਲ ਖੋਜਾਂ ਲਈ ਕੀਤਾ ਸਰੀਰਦਾਨ
Body Donation: (ਮਨੋਜ) ਮਲੋਟ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਚੱਲਦੇ ਹੋਏ ਜਿੱਥੇ ਜਿਉਂਦੇ ਜੀਅ ਮਾਨਵਤਾ ਦੀ ਸੇਵਾ ਕਰਦੇ ਹਨ ਉੱਥੇ ਦੇਹਾਂਤ ਤੋਂ ਬਾਅਦ ਵੀ ਮੈਡੀਕਲ ਖੋਜਾਂ ਲਈ ਪੂਰਾ ਸਰੀਰਦਾਨ ਕਰਕੇ ਮਹਾਨ ਹੋ ਜਾਂਦੇ ਹਨ। ਇਸੇ ਤਹਿਤ ਪਿੰਡ ਕੁਰਾਈਵਾਲਾ ਦੇ ਸੇਵਾਦਾਰ ਅੰਗਰੇਜ ਸਿੰਘ ਇੰਸਾਂ (ਲਾਂਗਰੀ) ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਪਰਿਵਾਰ ਨੇ ਉਨ੍ਹਾਂ ਦਾ ਪੂਰਾ ਸਰੀਰ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।
ਇਸ ਮੌਕੇ ਸੱਚਖੰਡਵਾਸੀ ਅੰਗਰੇਜ ਸਿੰਘ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਲਈ ਨਿਵਾਸ ਸਥਾਨ ਤੋਂ ਅੰਤਿਮ ਸ਼ਵ ਯਾਤਰਾ ਕੱਢੀ ਗਈ। ਇਸ ਮੌਕੇ ਭਾਰੀ ਗਿਣਤੀ ਵਿੱਚ ਇਕੱਤਰ ਹੋਈ ਸਾਧ-ਸੰਗਤ ਨੇ ਅੰਤਿਮ ਯਾਤਰਾ ਵਿੱਚ ਫੁੱਲਾਂ ਦੀ ਵਰਖਾ ਕਰਦੇ ਹੋਏ ਸੇਵਾਦਾਰ ਅੰਗਰੇਜ ਸਿੰਘ ਇੰਸਾਂ ਅਮਰ ਰਹੇ ਦੇ ਨਾਅਰੇ ਵੀ ਲਗਾਏ। ਇਸ ਮੌਕੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰ, ਪਤਵੰਤਿਆਂ ਅਤੇ ਭਾਰੀ ਗਿਣਤੀ ਵਿੱਚ ਪਹੁੰਚੀ ਸਾਧ-ਸੰਗਤ ਨੇ ਮ੍ਰਿਤਕ ਸਰੀਰ ਰੋਹਿਲਖੰਡ ਮੈਡੀਕਲ ਕਾਲਜ ਐਂਡ ਹਪਸਤਾਲ, ਬਰੇਲੀ (ਯੂ.ਪੀ.) ਨੂੰ ਨਵੀਆਂ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ।
ਇਸ ਮੌਕੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿੱਚੋਂ ਸਿਕੰਦਰ ਸਿੰਘ ਇੰਸਾਂ, ਗੁਰਪੰਥ ਸਿੰਘ ਇੰਸਾਂ, ਗੁਰਕੀਰਤਨ ਇੰਸਾਂ, ਰਾਣੀ ਇੰਸਾਂ, ਕਰਮਜੀਤ ਕੌਰ ਇੰਸਾਂ, ਸਰਬਜੀਤ ਕੌਰ ਇੰਸਾਂ, ਹਰਪਾਲ ਕੌਰ ਇੰਸਾਂ, ਸੁਖਦੇਵ ਸਿੰਘ, ਪ੍ਰੇਮੀ ਸੇਵਕ ਪਿੰਡ ਦੇਸੁ ਜੋਧਾ ਗੁਰਮੇਲ ਸਿੰਘ ਇੰਸਾਂ, ਗਮਦੂਰ ਸਿੰਘ ਇੰਸਾਂ, ਪ੍ਰਦੀਪ ਕੌਰ ਇੰਸਾਂ, ਮਨਪ੍ਰੀਤ ਕੌਰ ਇੰਸਾਂ, ਹਰਨੂਰ ਇੰਸਾਂ, ਪ੍ਰਭਨੂਰ ਇੰਸਾਂ, ਮੇਜਰ ਸਿੰਘ ਖਾਲਸਾ, ਗੁਰਦੇਵ ਕੌਰ, ਮਾਸਟਰ ਕਰਤਾਰ ਸਿੰਘ ਤੋਂ ਇਲਾਵਾ ਗੁਰਸੇਵਕ ਸਿੰਘ ਨੰਬਰਦਾਰ, ਬਚਿੱਤਰ ਸਿੰਘ ਧਾਲੀਵਾਲ, ਜਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ, ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ, ਜਿੰਮੇਵਾਰ ਸੇਵਾਦਾਰ ਸੱਤਪਾਲ ਇੰਸਾਂ, ਗੌਰਖ ਸੇਠੀ ਇੰਸਾਂ ਖਾਨੇ ਕੀ ਢਾਬ, ਰਾਜਵਿੰਦਰ ਸਿੰਘ ਬਰਾੜ ਪੱਤਰਕਾਰ ਸੱਚ ਕਹੂੰ, ਵਿਜੈ ਤਿੰਨਾ ਇੰਸਾਂ, ਜੁਗਲ ਕਿਸ਼ੋਰ ਚਰਾਇਆ ਇੰਸਾਂ, ਅਤੁਲ ਇੰਸਾਂ, ਜੁਬਿਨ ਛਾਬੜਾ ਇੰਸਾਂ, ਰਾਮਪਾਲ ਇੰਸਾਂ ਤੋਂ ਇਲਾਵਾ ਪਿੰਡ ਕੁਰਾਈਵਾਲਾ ਦੇ ਪ੍ਰੇਮੀ ਸੇਵਕ ਜਗਦੇਵ ਸਿੰਘ ਇੰਸਾਂ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸੁਖਪਾਲ ਸਿੰਘ ਇੰਸਾਂ (ਸੁੱਖਾ), ਸੁਰਜੀਤ ਸਿੰਘ ਇੰਸਾਂ, ਦਵਿੰਦਰ ਸਿੰਘ ਇੰਸਾਂ, ਸੁਰਜੀਤ ਸਿੰਘ ਇੰਸਾਂ, ਮਨਪ੍ਰੀਤ ਸਿੰਘ ਇੰਸਾਂ, ਸੱਚੀ ਪ੍ਰੇਮੀ ਸੰਮਤੀ ਦੀਆਂ ਭੈਣਾਂ ਵਿੱਚੋਂ ਮੀਨੂੰ ਇੰਸਾਂ, ਕੋਮਲ ਇੰਸਾਂ, ਸੁਮਨ ਇੰਸਾਂ, ਗੁਰਮੀਤ ਕੌਰ ਇੰਸਾਂ, ਮਲਕੀਤ ਕੌਰ ਇੰਸਾਂ, ਮੇਲੋ ਇੰਸਾਂ, ਸੇਵਾਦਾਰ ਕਵੀਰਾਜ ਹਰਦੇਵ ਸਿੰਘ ਇੰਸਾਂ, ਸੇਵਾਦਾਰ ਭੈਣਾਂ ਵੀਰਪਾਲ ਕੌਰ ਇੰਸਾਂ, ਗੁਰਪ੍ਰੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ ਆਦਿ ਤੋਂ ਇਲਾਵਾ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਪਤਵੰਤਿਆਂ ਤੋਂ ਇਲਾਵਾ ਆਸ-ਪਾਸ ਪਿੰਡਾਂ ਅਤੇ ਪਿੰਡ ਕੁਰਾਈਵਾਲਾ ਦੀ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜ਼ੂਦ ਸੀ।
ਪੂਜਨੀਕ ਗੁਰੂ ਜੀ ਦਾ ਕੀਤਾ ਧੰਨਵਾਦ, ਜਿੰਨ੍ਹਾਂ ਦੀ ਪਵਿੱਤਰ ਪ੍ਰੇਰਨਾ ਨਾਲ ਮਾਨਵਤਾ ਦਾ ਭਲਾ ਹੋ ਰਿਹਾ ਹੈ : ਸੱਚੇ ਨਿਮਰ ਸੇਵਾਦਾਰ
ਇਸ ਮੌਕੇ ਸੱਚੇ ਨਿਮਰ ਸੇਵਾਦਾਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਬਲਰਾਜ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਭੈਣਾਂ ਕਿਰਨ ਇੰਸਾਂ, ਸਤਵੰਤ ਕੌਰ ਇੰਸਾਂ, ਅਮਰਜੀਤ ਕੌਰ ਇੰਸਾਂ, ਮਮਤਾ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ, ਜਿੰਨ੍ਹਾਂ ਦੀ ਪ੍ਰੇਰਨਾ ਨਾਲ ਮਾਨਵਤਾ ਦਾ ਭਲਾ ਹੋ ਰਿਹਾ ਹੈ।
ਸਾਲ 2026 ’ਚ ਹੋਏ ਸਰੀਰਦਾਨਾਂ ਦਾ ਵੇਰਵਾ :
ਜਿੱਥੇ ਹੁਣ ਤੱਕ ਬਲਾਕ ਮਲੋਟ ਵਿੱਚ 62 ਸਰੀਰਦਾਨ ਹੋ ਚੁੱਕੇ ਹਨ ਉਥੇ ਸਾਲ 2026 ’ਚ 4 ਸਰੀਰਦਾਨ ਹੋ ਚੁੱਕੇ ਹਨ ਜਿੰਨ੍ਹਾਂ ਵਿੱਚ ਮੰਗਤ ਰਾਏ ਇੰਸਾਂ ਮਲੋਟ, ਪਿੰਡ ਝੌਰੜ ਦੇ ਸੇਵਾਦਾਰ ਲਾਭ ਸਿੰਘ ਇੰਸਾਂ, ਮਾਤਾ ਛਿੰਦੋ ਦੇਵੀ ਇੰਸਾਂ ਪਿੰਡ ਦਾਨੇਵਾਲਾ ਅਤੇ ਚੌਥਾ ਸਰੀਰਦਾਨ ਸੇਵਾਦਾਰ ਅੰਗਰੇਜ ਸਿੰਘ ਇੰਸਾਂ ਦਾ ਹੋਇਆ ਹੈ।
ਲਗਭਗ 50 ਸਾਲ ਲੰਗਰ ਦੀ ਸੇਵਾ ਕੀਤੀ
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੇਵਾਦਾਰ ਅੰਗਰੇਜ ਸਿੰਘ ਇੰਸਾਂ (ਲਾਂਗਰੀ) ਨੇ ਡੇਰਾ ਸੱਚਾ ਸੱਦਾ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਵਿੱਚ ਹਿੱਸਾ ਲੈਣ ਦੇ ਨਾਲ-ਨਾਲ ਲਗਭਗ 50 ਸਾਲ ਲੰਗਰ ਦੀ ਸੇਵਾ ਵਿੱਚ ਲਗਾਏ ਅਤੇ ਸਰਸਾ ਅਤੇ ਮਲੋਟ ਵਿੱਚ ਨਿਸਵਾਰਥ ਭਾਵਨਾ ਨਾਲ ਸੇਵਾ ਕੀਤੀ।
