Punjab News: ਰੁਸਤਮ-ਏ-ਹਿੰਦ ਪਹਿਲਵਾਨ ਪ੍ਰੀਤਪਾਲ ਫਗਵਾੜਾ ‘ਆਪ’ ਵਿੱਚ ਸ਼ਾਮਲ
ਦੋਆਬਾ ਖੇਤਰ ’ਚ ਵੀ ਕਾਫ਼ੀ ਮਜ਼ਬੂਤੀ ਮਿਲੀ ਹੈ
AAP Punjab: ਚੰਡੀਗੜ੍ਹ। ਆਮ ਆਦਮੀ ਪਾਰਟੀ (ਆਪ) ਪੰਜਾਬ ’ਚ ਲਗਾਤਾਰ ਮਜ਼ਬੂਤ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ, ਹਰ ਵਰਗ ਦੇ ਮੁੱਖ ਆਗੂ ਤੇ ਸ਼ਖਸੀਅਤਾਂ ਪਾਰਟੀ ਵਿੱਚ ਸ਼ਾਮਲ ਹੋ ਰਹੀਆਂ ਹਨ। ਇਸੇ ਲੜੀ ’ਚ, ਪੰਜਾਬ ਦੇ ਖੇਡ ਦ੍ਰਿਸ਼ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਪ੍ਰਸਿੱਧ ਪਹਿਲਵਾਨ ਪ੍ਰੀਤਪਾਲ ਸਿੰਘ ਫਗਵਾੜਾ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜ਼ੂਦਗੀ ’ਚ ਆਪਣੇ ਓਐਸਡੀ ਰਾਜਵੀਰ ਦੇ ਨਾਲ ‘ਆਪ’ ਵਿੱਚ ਸ਼ਾਮਲ ਹੋਏ। ਰੁਸਤਮ-ਏ-ਹਿੰਦ ਅਤੇ ਹਿੰਦ ਕੇਸਰੀ ਵਰਗੇ ਵੱਕਾਰੀ ਖਿਤਾਬ ਜਿੱਤਣ ਵਾਲੇ ਪਹਿਲਵਾਨ ਪ੍ਰੀਤਪਾਲ ਸਿੰਘ ਦੇ ਆਉਣ ਨਾਲ ਪਾਰਟੀ ਨੂੰ ਨਾ ਸਿਰਫ਼ ਖੇਡ ਜਗਤ ’ਚ ਸਗੋਂ ਦੋਆਬਾ ਖੇਤਰ ’ਚ ਵੀ ਕਾਫ਼ੀ ਮਜ਼ਬੂਤੀ ਮਿਲੀ ਹੈ।
Read Also : ਜਵਾਈ ਵੱਲੋਂ ਸਹੁਰੇ ਤੇ ਸਾਲੇ ਦਾ ਕਤਲ, ਇਲਾਕੇ ’ਚ ਸਨਸਨੀ
ਪ੍ਰੀਤਪਾਲ ਸਿੰਘ ਦਾ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖਿਡਾਰੀਆਂ ਤੇ ਨੌਜਵਾਨਾਂ ਦਾ ਪਾਰਟੀ ’ਚ ਵਧਦਾ ਵਿਸ਼ਵਾਸ ਦਰਸ਼ਾਉਂਦਾ ਹੈ ਕਿ ਪੰਜਾਬ ਤੇਜ਼ੀ ਨਾਲ ਬਦਲਾਅ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰੀਤਪਾਲ ਸਿੰਘ ਵਰਗੇ ਜ਼ਮੀਨੀ ਪੱਧਰ ਦੇ ਖਿਡਾਰੀਆਂ ਦਾ ਆਉਣਾ ਪਾਰਟੀ ਦੀਆਂ ਜੜ੍ਹਾਂ ਨੂੰ ਹੋਰ ਡੂੰਘਾ ਕਰੇਗਾ। ਇਸ ਦੌਰਾਨ ਪਹਿਲਵਾਨ ਪ੍ਰੀਤਪਾਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਸ਼ੀਲਤਾ ਅਤੇ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਦੇ ਉਨ੍ਹਾਂ ਦੇ ਮਿਸ਼ਨ ਨੇ ਉਨ੍ਹਾਂ ਨੂੰ ਰਾਜਨੀਤੀ ’ਚ ਆਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਪ੍ਰਣ ਕੀਤਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਉਹ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਹਰ ਘਰ ਵਿੱਚ ਲੋਕ ਭਲਾਈ ਦੀਆਂ ਪਹਿਲਕਦਮੀਆਂ ਪਹੁੰਚਾਉਣ ਲਈ ਤਨਦੇਹੀ ਨਾਲ ਕੰਮ ਕਰਨਗੇ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਉੱਜਵਲ ਰਾਜਨੀਤਿਕ ਭਵਿੱਖ ਦੀ ਕਾਮਨਾ ਕੀਤੀ।
About The Author