Crime News: ਜਵਾਈ ਵੱਲੋਂ ਸਹੁਰੇ ਤੇ ਸਾਲੇ ਦਾ ਕਤਲ, ਇਲਾਕੇ ’ਚ ਸਨਸਨੀ

ਦੋਹਰਾ ਕਤਲ, ਕਲੇਸ਼ ਨਿਪਟਾਉਣ ਆਏ ਸਹੁਰੇ ਤੇ ਸਾਲੇ ਨੂੰ ਜਵਾਈ ਨੇ ਉਤਾਰਿਆ ਮੌਤ ਦੇ ਘਾਟ

Khushdeep Singh Picture
Published On

Dirba News: ਦਿੜ੍ਹਬਾ (ਪ੍ਰਵੀਨ ਗਰਗ)। ਦਿੜ੍ਹਬਾ ਨੇੜੇ ਪੈਂਦੇ ਪਿੰਡ ਸ਼ਾਦੀਹਰੀ ਵਿਖੇ ਦੋਹਰੇ ਕਤਲ ਦੀ ਘਟਨਾ ਵਾਪਰੀ ਹੈ, ਇਸ ਨਾਲ ਇਲਾਕੇ ’ਚ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਪਿੰਡ ਸ਼ਾਦੀਹਰੀ ਦੇ ਗੁਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਨੇ ਆਪਣੇ ਸਹੁਰਾ ਲਖਬੀਰ ਸਿੰਘ ਤੇ ਸਾਲਾ ਜਗਸੀਰ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਦਾ ਵਿਆਹ ਵੀਰਪਾਲ ਕੌਰ ਪੁੱਤਰੀ ਲਖਬੀਰ ਸਿੰਘ ਵਾਸੀ ਰਸੌਲੀ ਜ਼ਿਲ੍ਹਾ ਪਟਿਆਲਾ ਨਾਲ ਹੋਇਆ ਸੀ।

Read Also : Study Abroad: ਲੋਕਾਂ ਨੂੰ ਵਿਦੇਸ਼ ਭੇਜਣ ਦੀ ਮੁਕਾਬਲੇਬਾਜ਼ੀ ਅਤੇ ਬਦਲਦੀ ਮਾਨਸਿਕਤਾ

ਦੋਵਾਂ ਦਾ ਹਮੇਸ਼ਾ ਆਪਸ ’ਚ ਝਗੜਾ ਰਹਿੰਦਾ ਸੀ। ਬੀਤੀ ਰਾਤ ਉਸ ਦਾ ਸਹੁਰਾ ਲਖਬੀਰ ਸਿੰਘ ਤੇ ਉਸ ਦਾ ਸਾਲਾ ਜਗਸੀਰ ਸਿੰਘ ਝਗੜੇ ਨੂੰ ਨਿਪਟਾਉਣ ਲਈ ਉਸਦੇ ਪਿੰਡ ਸ਼ਾਦੀਹਰੀ ਪਹੁੰਚੇ। ਪਰ ਝਗੜਾ ਕਲੇਸ਼ ਹੋਰ ਵੱਧ ਗਿਆ ਜਿਸ ਕਾਰਨ ਗੁਰਵਿੰਦਰ ਸਿੰਘ ਨੇ ਆਪਣੇ ਸਹੁਰਾ ਲਖਬੀਰ ਸਿੰਘ ਤੇ ਸਾਲਾ ਜਗਸੀਰ ਸਿੰਘ ’ਤੇ ਗੋਲੀ ਚਲਾ ਦਿੱਤੀ। ਉਸ ਤੋਂ ਬਾਅਦ ਉਨ੍ਹਾਂ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਥਾਣਾ ਦਿੜ੍ਹਬਾ ਦੇ ਅਧੀਨ ਆਉਂਦੀ ਚੌਂਕੀ ਕੌਹਰੀਆਂ ਦੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Crime News
Crime News: ਜਵਾਈ ਵੱਲੋਂ ਸਹੁਰੇ ਤੇ ਸਾਲੇ ਦਾ ਕਤਲ, ਇਲਾਕੇ ’ਚ ਸਨਸਨੀ

About The Author

Related Posts