Environment Protection: ਅਸਥੀਆਂ 'ਤੇ ਫ਼ਲਦਾਰ ਪੌਦਾ ਲਗਾ ਕੇ ਪਰਿਵਾਰ ਵੱਲੋਂ ਸਮਾਜ ਨੂੰ ਦਿੱਤਾ ਨਵਾਂ ਸੁਨੇਹਾ

ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਸਮਾਜ ਨੂੰ ਦਿੱਤਾ ਨਵਾਂ ਸੁਨੇਹਾ

Satinder Mathur  Picture
Published On

Environment Protection: (ਸੁਸ਼ੀਲ ਕੁਮਾਰ) ਭਾਦਸੋਂ। ਸਮਾਜਿਕ ਕੁਰੀਤੀਆਂ ਨੂੰ ਤੋੜਦਿਆਂ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ 'ਤੇ ਚੱਲਦਿਆਂ ਭਾਦਸੋਂ ਤੋਂ 'ਸੱਚ ਕਹੂੰ' ਅਖ਼ਬਾਰ ਦੇ ਪੱਤਰਕਾਰ ਸ਼ੁਸ਼ੀਲ ਇੰਸਾਂ ਅਤੇ ਰਾਜਨ ਕੁਮਾਰ ਅਕਾਊਂਟੈਂਟ ਦੇ ਮਾਤਾ ਸਵ:ਊਸ਼ਾ ਰਾਣੀ ਇੰਸਾਂ  ਬੀਤੇ ਦਿਨੀਂ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ।

ਇਹ ਵੀ ਪੜ੍ਹੋ: Welfare Work: ਜਾਣੋ, ਮਾਨਵਤਾ ਭਲਾਈ ਦੇ 175 ਕਾਰਜਾਂ ਦੀ ਸੂਚੀ ਬਾਰੇ

ਅੱਜ ਉਨ੍ਹਾਂ ਦੀ ਯਾਦ ਵਿੱਚ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਪਰਿਵਾਰ ਵੱਲੋਂ ਵਾਤਾਵਰਨ ਅਤੇ ਹਵਾ ਪਾਣੀ ਦੀ ਸ਼ੁੱਧਤਾ ਲਈ ਡੇਰਾ ਸੱਚਾ ਸੌਦਾ ਦਰਬਾਰ ਸਰਸਾ ਵਿਖੇ ਉਨ੍ਹਾਂ ਦੀਆਂ ਅਸਥੀਆਂ ’ਤੇ ਫ਼ਲਦਾਰ ਪੌਂਦਾ ਲਗਾਇਆ ਗਿਆ। ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪ੍ਰੇਰਨਾਵਾਂ ਸਦਕਾ ਸੰਭਵ ਹੋਇਆ। ਇਸ ਦੌਰਾਨ ਪੱਤਰਕਾਰ ਸੁਸ਼ੀਲ ਕੁਮਾਰ,ਰਾਜਨ ਕੁਮਾਰ ਅਕਾਊਂਟੈਂਟ, ਰਘਬੀਰ ਸਿੰਘ ਖੱਟੜਾ, ਦੀਪਕ ਇੰਸਾਂ ਭਾਦਸੋਂ ਹਾਜ਼ਰ ਸਨ।

 

Environment-Protection
ਸਵ: ਮਾਤਾ ਊਸ਼ਾ ਰਾਣੀ ਇੰਸਾਂ ਦੀਆਂ ਅਸਥੀਆਂ ਤੇ ਫ਼ਲਦਾਰ ਪੌਂਦਾ ਲਗਾਉਂਦੇ ਹੋਏ ਪਰਿਵਾਰ ਮੈਬਰ।

About The Author

Related Posts