ਨੇਤਰਦਾਨੀ ਸੁਖਦੀਪ ਕੌਰ ਇੰਸਾਂ ਨੂੰ ਪਰਿਵਾਰ, ਰਿਸ਼ਤੇਦਾਰਾਂ ਤੇ ਜਿੰਮੇਵਾਰਾਂ ਵੱਲੋਂ ਸਰਧਾਂਜਲੀ

ਜਿੰਮੇਵਾਰਾਂ ਨੇ ਪਰਿਵਾਰ ਨੂੰ ਕੀਤਾ ਸਨਮਾਨਿਤ, ਪਰਿਵਾਰ ਨੇ 5 ਲੋੜਵੰਦਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ

Khushdeep Singh Picture
Published On

ਬੱਲੂਆਣਾ (ਮੇਵਾ ਸਿੰਘ)। ਸੱਚਖੰਡਵਾਸੀ ਤੇ ਨੇਤਰਦਾਨੀ ਸੁਖਦੀਪ ਕੌਰ ਇੰਸਾਂ ਧਰਮ ਪਤਨੀ ਬਲਰਾਜ ਸਿੰਘ ਰਾਜਾ (ਪ੍ਰੇਮੀ ਸੇਵਕ) ਪਿੰਡ ਜੋਧਪੁਰ, ਬਲਾਕ ਬੱਲੂਆਣਾ, ਜ਼ਿਲ੍ਹਾ ਫਾਜ਼ਿਲਕਾ ਨਮਿੱਤ ਬਲਾਕ ਪੱਧਰੀ ਨਾਮਚਰਚਾ ਸਰਧਾਂਜਲੀ ਸਮਾਗਮ ਦੇ ਰੂਪ ’ਚ ਉਨ੍ਹਾਂ ਦੇ ਘਰ ਵਿਖੇ ਹੋਈ। ਨਾਮਚਰਚਾ ਦੀ ਸਮਾਪਤੀ ਤੇ ਨੇਤਰਦਾਨੀ ਸੁਖਦੀਪ ਕੌਰ ਇੰਸਾਂ ਦੇ ਪਰਿਵਾਰ ਨੂੰ ਇੱਕ ਯਾਦਗਾਰੀ ਚਿੰਨ ਅੱਖਾਂਦਾਨ ਸੰਮਤੀ ਅਬੋਹਰ ਵੱਲੋਂ ਸੇਵਾਦਾਰ ਬਾਈ ਕੁਲਵੰਤ ਸਿੰਘ ਇੰਸਾਂ ਤੇ ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ ਰਾਹੀਂ ਸੌਂਪਿਆ ਗਿਆ ਤੇ ਪਰਿਵਾਰ ਵੱਲੋਂ ਨੇਤਰਦਾਨੀ ਦੀ ਯਾਦ ਵਿੱਚ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ 5 ਜਰੂਰਤਮੰਦਾਂ ਨੂੰ ਘਰੇਲੂ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਵਿਛੜੀ ਆਤਮਾ ਨੂੰ ਸਰਧਾਂਜਲੀ ਦਿੰਦਿਆਂ ਐਡਵੋਕੇਟ ਵਿਵੇਕ ਇੰਸਾਂ ਨੇ ਕਿਹਾ ਕਿ ਅਸੀਂ ਸਾਰੇ ਅੱਜ ਨੇਤਰਦਾਨੀ ਭੈਣ ਸੁਖਦੀਪ ਕੌਰ ਇੰਸਾਂ ਦੇ ਪਰਿਵਾਰ ਦੇ ਨਾਲ ਦੁੱਖ ਵਿੱਚ ਸਰੀਕ ਹੋਏ ਹਾਂ।

ਉਨ੍ਹਾਂ ਕਿਹਾ ਕਿ ਉਹ ਕੁਲਮਾਲਕ ਅੱਗੇ ਅਰਦਾਸ ਕਰਦੇ ਹਨ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸੇ। ਉਨ੍ਹਾਂ ਦੱਸਿਆ ਕਿ ਸੱਚਖੰਡਵਾਸੀ ਭੈਣ ਸੁਖਦੀਪ ਕੌਰ ਇੰਸਾਂ ਨੇ ਆਪਣੇ ਮਾਨਸ ਜਨਮ ਦਾ ਲਾਹਾ ਡੇਰਾ ਸੱਚਾ ਸੌਦਾ ਸਰਸਾ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਖੱਟ ਲਿਆ ਸੀ, ਇਸ ਦੇ ਨਾਲ ਹੀ ਉਨ੍ਹਾਂ ਦਾ ਸਾਰਾ ਪਰਿਵਾਰ ਵੀ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ’ਚ ਵੱਧ-ਚੜ੍ਹ ਕੇ ਹਿੱਸਾ ਲੈਂਦਾ ਹੈ, ਉਨ੍ਹਾਂ ਦੇ ਪਤੀ ਬਲਰਾਜ ਸਿੰਘ ਰਾਜਾ ਇੰਸਾਂ ਪਿੰਡ ਜੋਧਪੁਰ ਦੇ ਪ੍ਰੇਮੀ ਸੇਵਕ ਵਜੋਂ ਸੇਵਾ ਨਿਭਾ ਰਹੇ ਹਨ।

BODYBODY

BODY

ਇਸ ਮੌਕੇ ਵਿਛੜੀ ਆਤਮਾ ਨੂੰ ਪਰਿਵਾਰਕ ਮੈਂਬਰ ਦਰਸ਼ਨ ਸਿੰਘ ਇੰਸਾਂ, ਗੁਰਮੇਜ ਕੌਰ ਇੰਸਾਂ, ਰਿਸਤੇਦਾਰਾਂ ਤੋਂ ਇਲਾਵਾ ਸਰਧਾਂਜਲੀ ਦੇਣ ਵਾਲਿਆਂ ’ਚ ਸੇਵਾਦਾਰ ਬਾਈ ਕੁਲਵੰਤ ਸਿੰਘ ਇੰਸਾਂ, ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ ਵਿੱਚ ਕ੍ਰਿਸ਼ਨ ਲਾਲ ਜੇਈ ਇੰਸਾਂ, ਦੁਲੀ ਚੰਦ ਇੰਸਾਂ, ਦਲੀਪ ਕੁਮਾਰ ਇੰਸਾਂ, ਖੁਸ਼ਹਾਲ ਸਿੰਘ ਇੰਸਾਂ, ਗੁਰਸੇਵਕ ਸਿੰਘ ਇੰਸਾਂ, ਭੈਣਾਂ ਵਿੱਚ ਆਸਾ ਇੰਸਾਂ, ਸੁਰੇਸ ਰਾਣੀ ਇੰਸਾਂ, ਨਿਰਮਲਾ ਇੰਸਾਂ, ਨੀਰੂ ਇੰਸਾਂ, ਰਿਚਾ ਇੰਸਾਂ ਤੋਂ ਇਲਾਵਾ ਬਲਾਕ ਪ੍ਰੇਮੀ ਸੇਵਕ ਰਾਮ ਕੁਮਾਰ ਇੰਸਾਂ ਅਤੇ ਐਡਵੋਕੇਟ ਵਿਵੇਕ ਇੰਸਾਂ, ਹਰਦੇਵ ਸਿੰਘ ਸਾਬਕਾ ਸਰਪੰਚ ਗੋਬਿੰਦਗੜ੍ਹ, ਸ਼ਮਿੰਦਰ ਸਿੰਘ ਇੰਸਾਂ, ਚਮਕੌਰ ਸਿੰਘ ਇੰਸਾਂ, ਗੁਰਭਿੰਦਰ ਸਿੰਘ ਇੰਸਾਂ, ਗੁਰਲਾਲ ਸਿੰਘ ਇੰਸਾਂ, ਨਾਹਰ ਸਿੰਘ ਇੰਸਾਂ ਸ਼ਾਮਲ ਸਨ।

RASHAN
ਪਰਿਵਾਰ ਵੱਲੋਂ ਜਰੂਰਤਮੰਦਾਂ ਨੁੂੰ ਰਾਸ਼ਨ ਦੀਆਂ ਕਿੱਟਾਂ ਵੰਡਣ ਦਾ ਦ੍ਰਿਸ਼

About The Author

Related Posts