Punjab
Punjab Vidhan Sabha: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਵਿਧਾਇਕ ਵੱਲੋਂ ਫੋਨ ਚਲਾਉਣ ’ਤੇ ਹੰਗਾਮਾ
ਸੀਐਮ ਬੋਲੇ ਮਹੱਤਵਪੂਰਨ ਦਿਨ ਵਿਰੋਧੀ ਫੋਨ ’ਤੇ ਬੀਜੀ
ਪੰਜਾਬ ਵਿਧਾਨ ਸਭਾ ’ਚ ਮਜ਼ਦੂਰ ਦਿਵਸ ’ਤੇ ਮਤਾ ਪੇਸ਼
Punjab Vidhan Sabha: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦਾ ਇਜਲਾਸ ਅੱਜ 1 ਮਈ ਮਜ਼ਦੂਰ ਦਿਵਸ ਦੇ ਮੌਕੇ 'ਤੇ ਇਜਲਾਸ ਦੀ ਸ਼ੁਰੂਆਤ ਪੰਜਾਬ ਦੇ ਮਜ਼ਦੂਰਾਂ ਦੇ ਹੱਕਾਂ, ਸੁਰੱਖਿਆ ਅਤੇ ਭਲਾਈ ਨੂੰ ਸਮਰਪਿਤ ਇੱਕ ਅਹਿਮ ਮਤੇ ਨੂੰ ਪੇਸ਼ ਕਰਨ ਨਾਲ ਹੋਈ। ਸਦਨ ਵਿੱਚ ਇਸ ਮਤੇ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਸੀ, ਪਰ ਇਸੇ ਦੌਰਾਨ ਸਦਨ ਦੇ ਅੰਦਰ ਚੱਲ ਰਹੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਵਿਧਾਇਕ ਵੱਲੋਂ ਫੋਨ ਚਲਾਉਣ ’ਤੇ ਹੰਗਾਮਾ ਹੋ ਗਿਆ। ਵਿਰੋਧੀ ਧਿਰ ਦੇ ਵਿਧਾਇਕ ਵੱਲੋਂ ਮੋਬਾਈਲ ਫੋਨ ਦੀ ਵਰਤੋਂ ਕਰਨ 'ਤੇ ਸੱਤਾਧਾਰੀ ਧਿਰ ਨੇ ਸਖ਼ਤ ਇਤਰਾਜ਼ ਜਤਾਇਆ।
ਇਸ ਤੋਂ ਬਾਅਦ, ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੇ ਬੈਠਣ ਦੇ ਤਰੀਕੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। 'ਆਪ' ਵਿਧਾਇਕਾਂ ਨੇ ਉਨ੍ਹਾਂ ਨੂੰ ਲੱਤਾਂ ਹੇਠਾਂ ਕਰਕੇ ਬੈਠਣ ਦੀ ਅਪੀਲ ਕੀਤੀ। ਮੁੱਖ ਮੰਤਰੀ ਮਾਨ ਨੇ ਵੀ ਇਤਰਾਜ਼ ਕੀਤਾ। ਵਿੱਤ ਮੰਤਰੀ ਹਰਪਾਲ ਚੀਮਾ ਨੇ ਫਿਰ ਟਿੱਪਣੀ ਕੀਤੀ ਕਿ ਵਿਰੋਧੀ ਧਿਰ ਹਮੇਸ਼ਾ ਸਦਨ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੀ ਹੈ।
ਸਪੀਕਰ ਕੁਲਤਾਰ ਸੰਧਵਾਂ ਨੇ ਵੀ ਖਹਿਰਾ ਨੂੰ ਲੱਤ ’ਤੇ ਲੱਤ ਧਰ ਕੇ ਨਾ ਬੈਠਣ ਲਈ ਕਿਹਾ। ਜਦੋਂ ਬਹਿਸ ਸ਼ੁਰੂ ਹੋਈ, ਤਾਂ ਮੁੱਖ ਮੰਤਰੀ ਭਗਵੰਤ ਮਾਨ ਭਾਵੁਕ ਹੋ ਗਏ ਅਤੇ ਕਿਹਾ, "ਸਪੀਕਰ ਸਾਹਿਬ, ਇਹ ਰਾਜਪਾਲ ਦੀ ਗੈਲਰੀ ਹੈ। ਬਹੁਤ ਸਤਿਕਾਰਯੋਗ ਲੋਕ ਇੱਥੇ ਆਉਂਦੇ ਹਨ।"
About The Author