Barnala News: 100 ਸਾਲ ਦੀ ਅੰਗਰੇਜ਼ ਕੌਰ ਇੰਸਾਂ ਨੇ ‘ਵਾਅਦਾ’ ਪੁਗਾਇਆ, ਮ੍ਰਿਤਕ ਸਰੀਰ ਮਾਨਵਤਾ ਲੇਖੇ ਲਾਇਆ

ਪਿੰਡ ਸੰਘੇੜਾ ’ਚ ਪਤੀ ਦੇ ਸਰੀਰਦਾਨ ਤੋਂ ਬਾਅਦ ਪਿੰਡ ਦੇ ਦੂਜੇ ਤੇ ਬਲਾਕ ਬਰਨਾਲਾ ਦੇ 74ਵੇਂ ਸਰੀਰਦਾਨੀ ਹੋਣ ਦਾ ਖੱਟਿਆ ਮਾਣ

Ravinder Sharma Picture
Published On

ਬਰਨਾਲਾ (ਜਸਵੀਰ ਗਹਿਲ)। ਜ਼ਿਲ੍ਹਾ ਬਰਨਾਲਾ ਦੇ ਪਿੰਡ ਸੰਘੇੜਾ ਦੀ ਮਾਤਾ ਅੰਗਰੇਜ਼ ਕੌਰ ਇੰਸਾਂ ਨੇ ਆਪਣੇ ਪਤੀ ਜ਼ੋਰਾ ਸਿੰਘ ਵਾਂਗ ਹੀ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਆਪਣਾ ਮ੍ਰਿਤਕ ਸਰੀਰ ਮਾਨਵਤਾ ਲੇਖੇ ਲਾਇਆ ਹੈ। ਮਾਤਾ ਅੰਗਰੇਜ਼ ਕੌਰ ਇੰਸਾਂ ਦੀ ਮ੍ਰਿਤਕ ਸਰੀਰ ਨੂੰ ਪੂਰੇ ਪਰਿਵਾਰ ਦੀ ਸਹਿਮਤੀ ਨਾਲ ਸੈਂਕੜਿਆਂ ਦੀ ਗਿਣਤੀ ’ਚ ਮੌਜ਼ੂਦ ਰਿਸ਼ਤੇਦਾਰਾਂ ਤੇ ਸਾਧ-ਸੰਗਤ ਵੱਲੋਂ ਭਾਵ-ਭਿੰਨੀ ਵਿਦਾਇਗੀ ਦਿੰਦਿਆਂ ਮੈਡੀਕਲ ਖੋਜ਼ ਕਾਰਜਾਂ ਲਈ ਦਾਨ ਕੀਤਾ ਗਿਆ।

ਮਾਤਾ ਅੰਗਰੇਜ਼ ਕੌਰ ਇੰਸਾਂ ਜੋ ਸੌ ਸਾਲ ਦੀ ਉਮਰ ’ਚ ਵੀ ਤੰਦਰੁਸਤ ਸਨ, ਅਚਾਨਕ ਹੀ ਬੁੱਧਵਾਰ ਰਾਤ ਨੂੰ 10 ਕੁ ਵਜੇ ਦੇ ਕਰੀਬ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਸੱਚਖੰਡ ਜਾ ਬਿਰਾਜੇ। ਮਾਤਾ ਜੀ ਨੇ ਦੇਹਾਂਤ ਉਪਰੰਤ ਸਰੀਰਦਾਨ ਕਰਨ ਦਾ ਲਿਖਤੀ ਪ੍ਰਣ ਕੀਤਾ ਹੋਇਆ ਸੀ, ਜਿਸ ਨੂੰ ਉਨ੍ਹਾਂ ਦੇ ਪੁੱਤਰ ਮਾ. ਹਰਬੰਸ ਸਿੰਘ ਇੰਸਾਂ ਤੇ ਗੁਰਜੰਟ ਸਿੰਘ ਸਮੇਤ ਸਮੁੱਚੇ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਕੇ ਪੂਰਾ ਕੀਤਾ ਹੈ।

Read Also : ਪੰਜਾਬ ਕਾਂਗਰਸ ’ਚ ਅਨੁਸ਼ਾਸਨਹੀਣਤਾ ਨੇ ਤੋੜੀਆਂ ਹੱਦਾਂ, ਇੰਚਾਰਜ਼ ਲਈ ਲੱਗੇ ‘ਗੋ ਬੈਕ’ ਦੇ ਨਾਅਰੇ

ਡੇਰਾ ਸੱਚਾ ਸੌਦਾ ਦੀ ‘ਧੀਆਂ-ਪੁੱਤਰ ਇੱਕ ਸਮਾਨ’ ਮੁਹਿੰਮ ਤਹਿਤ ਮਾਤਾ ਦੀ ਅਰਥੀ ਨੂੰ ਉਨ੍ਹਾਂ ਦੇ ਪੁੱਤਰਾਂ ਨਾਲ ਨੂੰਹਾਂ ਤੇ ਧੀਆਂ ਨੇ ਵੀ ਮੋਢਾ ਦਿੱਤਾ, ਜਿਸ ਤੋਂ ਬਾਅਦ ਮਾਤਾ ਦੇ ਮ੍ਰਿਤਕ ਸਰੀਰ ਨੂੰ ਐਂਬੂਲੈਂਸ ਰਾਹੀਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਦੀ ਅਗਵਾਈ ’ਚ ‘ਮਾਤਾ ਅੰਗਰੇਜ਼ ਕੌਰ ਇੰਸਾਂ, ਅਮਰ ਰਹੇ’ ਤੇ ‘ਮਾਤਾ ਅੰਗਰੇਜ਼ ਕੌਰ ਇੰਸਾਂ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰਿਆਂ ਹੇਠ ਸਾਬਕਾ ਸਰਪੰਚ ਹਰਬੰਸ ਸਿੰਘ ਇੰਸਾਂ ਵੱਲੋਂ ਸਲਿਊਟ ਕੀਤੇ ਜਾਣ ਤੋਂ ਬਾਅਦ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਗਿਆ।

ਇਸ ਮੌਕੇ ਕੁਲਵਿੰਦਰ ਇੰਸਾਂ ਹੰਡਿਆਇਆ, ਸੁਖਦੇਵ ਇੰਸਾਂ ਅਮਲਾ ਸਿੰਘ ਵਾਲਾ, ਸੱਚੇ ਪ੍ਰੇਮੀ ਸੇਵਕ ਭੋਲਾ ਸਿੰਘ ਇੰਸਾਂ ਸੰਘੇੜਾ, ਸੱਚੇ ਪ੍ਰੇਮੀ ਸੇਵਕ ਪੇ੍ਰਮ ਇੰਸਾਂ, ਮਾ. ਸੁਖ਼ਬੀਰ ਸਿੰਘ ਇੰਸਾਂ ਬਰਨਾਲਾ, ਸੁਖਦੀਪ ਇੰਸਾਂ ਤੇ ਜੱਗਾ ਇੰਸਾਂ ਕਰਮਗੜ੍ਹ, ਰਾਜਾ ਸਿੰਘ ਇੰਸਾਂ, ਸੁਰਿੰਦਰ ਜੌੜਾ ਇੰਸਾਂ, ਗੁਰਚਰਨ ਇੰਸਾਂ, ਬੱਬੂ ਇੰਸਾਂ, ਸੁਦਾਗਰ ਸਿੰਘ ਇੰਸਾਂ, ਸੁਰਿੰਦਰ ਇੰਸਾਂ ਭੱਦਲਵੱਢ, ਫੌਜੀ ਰਾਮ ਇੰਸਾਂ, ਰਾਜਵਿੰਦਰ ਇੰਸਾਂ, ਲਖਵਿੰਦਰ ਇੰਸਾਂ, ਅਮਨਦੀਪ ਇੰਸਾਂ, ਨਛੱਤਰ ਇੰਸਾਂ, ਮੱਖਣ ਸੋਹੀ ਇੰਸਾਂ, ਪ੍ਰੇਮੀ ਸੇਵਕ ਕਮਲਦੀਪ ਕੌਰ ਇੰਸਾਂ, ਧੀਰ ਇੰਸਾਂ ਰਾਮਪੁਰਾ, ਪੰਚ ਪਰਗਟ ਸਿੰਘ ਚਹਿਲਾਂ ਤੇ ਸੁਸ਼ੀਲ ਫ਼ਤਿਆਬਾਦ ਆਦਿ ਸਮੇਤ ਰਿਸ਼ਤੇਦਾਰ, ਸਨੇਹੀ ਤੇ ਸਾਧ-ਸੰਗਤ ਵੀ ਹਾਜ਼ਰ ਸੀ।

‘ਉਨ੍ਹਾਂ ਨੂੰ ਮਾਣ ਹੈ’

ਮਾ. ਹਰਬੰਸ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਪਹਿਲਾਂ ਉਨ੍ਹਾਂ ਦੇ ਪਿਤਾ ਜ਼ੋਰਾ ਸਿੰਘ ਦਾ ਮ੍ਰਿਤਕ ਸਰੀਰ ਵੀ ਮੈਡੀਕਲ ਖੋਜ ਲਈ ਦਾਨ ਕੀਤਾ ਸੀ ਤੇ ਹੁਣ ਉਨ੍ਹਾਂ ਦੀ ਮਾਤਾ ਨੇ ਵੀ ਸਰੀਰਦਾਨ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਦੀ ਸੋਚ ਤੇ ਕਰਮ ’ਤੇ ਮਾਣ ਹੈ। ਜਿਨ੍ਹਾਂ ਦੇ ਮ੍ਰਿਤਕ ਸਰੀਰ ਮਾਨਵਤਾ ਦੇ ਲੇਖੇ ਲੱਗੇ ਹਨ। 

‘ਮਾਨਵਤਾ ਭਲੇ ਨੂੰ ਪਹਿਲ’

ਸੱਚੇ ਨਿਮਰ ਸੇਵਾਦਾਰ ਸੰਜੀਵ ਕੁਮਾਰ ਇੰਸਾਂ ਤੇ ਬਰਨਾਲਾ ਸ਼ਹਿਰ ਦੇ ਪ੍ਰੇਮੀ ਸੇਵਕ ਸੁਰਿੰਦਰ ਕੁਮਾਰ ਇੰਸਾਂ ਨੇ ਕਿਹਾ ਕਿ ਖੁਸ਼ੀ ਹੋਵੇ ਜਾਂ ਗਮ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਦੇ ਭਲੇ ਨੂੰ ਹਮੇਸ਼ਾ ਪਹਿਲ ਦਿੰਦੇ ਹਨ। ਇਸ ਦਾ ਪ੍ਰਮਾਣ ਪਿੰਡ ਸੰਘੇੜਾ ਦੇ ਮਾ. ਹਰਬੰਸ ਸਿੰਘ ਇੰਸਾਂ ਤੇ ਉਨ੍ਹਾਂ ਦੇ ਪਰਿਵਾਰ ਨੇ ਦਿੱਤਾ ਹੈ, ਜਿਨ੍ਹਾਂ ਆਪਣੀ ਮਾਤਾ ਅੰਗਰੇਜ਼ ਕੌਰ ਇੰਸਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ਼ਾਂ ਵਾਸਤੇ ਦਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਾਤਾ ਅੰਗਰੇਜ਼ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਵਰਲਡ ਕਾਲਜ ਤੇ ਮੈਡੀਕਲ ਸਾਇੰਸ ਤੇ ਰਿਸਰਚ ਹਸਪਤਾਲ, ਝੱਜਰ (ਹਰਿਆਣਾ) ਨੂੰ ਦਾਨ ਕੀਤਾ ਗਿਆ ਹੈ। 

About The Author

Related Posts