Punjabi Literature: ਐੱਸ ਪ੍ਰਸ਼ੋਤਮ ਨੇ ਸਾਹਿਤਕਾਰਾਂ ਨੂੰ ਭੇਟ ਕੀਤਾ ਕਾਵਿ ਸੰਗ੍ਰਿਹ ‘ਖਾਮੋਸ਼ੀਆਂ’

ਸਾਹਿਤਕਾਰਾਂ ਨੇ ਖਾਮੋਸ਼ੀਆਂ ਕਾਵਿ ਸੰਗ੍ਰਿਹ ਲਈ ਦਿੱਤੀਆਂ ਵਧਾਈਆਂ ਤੇ ਸ਼ੁਭ ਕਾਮਨਾਵਾਂ

Khushdeep Singh Picture
Published On

ਅੰਮ੍ਰਿਤਸਰ (ਰਾਜਨ ਮਾਨ)। ਏਕਮ ਸਾਹਿਤ ਮੰਚ ਅੰਮ੍ਰਿਤਸਰ ਦੀ ਮੁੱਖ ਸੰਚਾਲਿਕਾ ਤੇ ਏਕਮ ਮੈਗਜ਼ੀਨ ਦੀ ਸੰਪਾਦਕਾ ਅਰਤਿੰਦਰ ਸੰਧੂ ਦੀ ਸਰਪ੍ਰਸਤੀ ਹੇਠ ਮੰਚ ਦੀ ਵਿਸ਼ੇਸ਼ ਰਸਮੀ ਇਕੱਤਰਤਾ ਬੀਤੇ ਦਿਨੀਂ ਹੋਈ। ਜਿਸ ’ਚ ਮੰਚ ਦੀ ਸਹਿਯੋਗੀ ਸੰਸਥਾ ਰਾਬਤਾ ਮੁਕਾਲਮਾ ਸਾਹਿਤ ਮੰਚ ਦੇ ਮੈਂਬਰ ਸਾਹਿਬਾਨ ਵੀ ਓਚੇਚੇ ਤੌਰ ’ਤੇ ਸ਼ਾਮਲ ਹੋਏ। ਸਾਹਿੱਤਕ ਨੋਕ ਝੋਂਕ ਤੇ ਵਿਚਾਰਾਂ ’ਚ ਅਗਲੇ ਸਾਹਿੱਤਕ ਸਮਾਗਮਾਂ ਦੀ ਚਰਚਾ ਕੀਤੀ ਗਈ। ਇਕੱਤਰਤਾ ’ਚ ਹਾਜ਼ਰੀਨ ਸਾਹਿਤਕਾਰਾਂ ਨੂੰ ਐੱਸ.ਪ੍ਰਸ਼ੋਤਮ ਵੱਲੋਂ ਰਸਮੀ ਤੌਰ ’ਤੇ ਆਪਣੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਿਹ ‘ਖਾਮੋਸ਼ੀਆਂ’ ਦੀਆਂ ਸਤਿਕਾਰ ਤੇ ਪਿਆਰ ਨਾਲ ਕਾਪੀਆਂ ਭੇਂਟ ਕੀਤੀਆਂ। ਹਾਜ਼ਰੀਨ ਵੱਲੋਂ ਜਿਸਦਾ ਸਾਹਿੱਤਕ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਉਤਸ਼ਾਹ ’ਚ ਉਹਨਾਂ ਨਾਲ ਵਧਾਈਆਂ ਸਾਂਝੀਆਂ ਕਰਦਿਆਂ ਕਾਵਿ ਸੰਗ੍ਰਿਹ ਖਾਮੋਸ਼ੀਆਂ ਨੂੰ ਜੀ ਆਇਆਂ ਕਹਿੰਦਿਆਂ ਜਲਦੀ ਇਸ ਉਪਰ ਵਿਚਾਰ ਗੋਸ਼ਟੀ ਕਰਵਾਉਣ ਦਾ ਫੈਸਲਾ ਸੁਣਾਇਆ। ਐੱਸ ਪ੍ਰਸ਼ੋਤਮ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਇਕੱਤਰਤਾ ਦੀ ਮੇਜ਼ਬਾਨ ਭੈਣ ਅਰਤਿੰਦਰ ਹੁਰਾਂ ਚਾਹ ਪਾਰਟੀ ’ਚ ਸਭਨਾਂ ਦਾ ਮਿੱਠਾ ਮੂੰਹ ਕਰਵਾਇਆ।

ਇਕੱਤਰਤਾ ’ਚ ਅਰਤਿੰਦਰ ਸੰਧੂ ਹੁਰਾਂ ਤੋਂ ਇਲਾਵਾ ਉਸਤਾਦ ਗ਼ਜ਼ਲਗੋ ਸਰਬਜੀਤ ਸੰਧੂ, ਹਰਜੀਤ ਸਿੰਘ ਸੰਧੂ, ਸਤਵਿੰਦਰ ਸਿੰਘ ਓਠੀ, ਵਿਸ਼ਵ ਪੰਜਾਬੀ ਸਭਾ ਦੇ ਕੌਮੀ ਪ੍ਰਧਾਨ, ਸਾਹਿਤ, ਕਲਾ ਤੇ ਸੱਭਿਆਚਾਰਕ ਪ੍ਰਮੋਟਰ ਸਿਫ਼ਰ ਸਤਬੀਰ ਸਿੰਘ, ਮਲਕੀਤ ਸਿੰਘ ਰਾਸੀ, ਕਵਿੱਤਰੀ ਕੰਵਲਪ੍ਰੀਤ ਕੌਰ ਥਿੰਦ, ਭਾਜੀ ਰਾਜਖੁਸ਼ਵੰਤ ਸਿੰਘ ਸੰਧੂ ਤੇ ਪੰਕਜ ਸਿੰਘ ਆਦਿ ਮੌਜੂਦ ਸਨ। ਇਸੇ ਦੌਰਾਨ ਵੱਖਰੇ ਤੌਰ ’ਤੇ ਸੀਨੀਅਰ ਪੱਤਰਕਾਰ, ਸਾਹਿਤਕਾਰ ਤੇ ਹਿੰਦ ਪਾਕਿ ਦੋਸਤੀ ਲਹਿਰ ਦੇ ਉਸਰਈਏ ਸਤਨਾਮ ਮਾਣਕ, ਪ੍ਰਗਤੀਸ਼ੀਲ ਲੇਖਕ ਸਭਾ ਦੇ ਸੂਬਾਈ ਪ੍ਰਧਾਨ ਸੁਰਜੀਤ ਜੱਜ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਪੰਜਾਬੀ ਦੇ ਸਮਰਾਟ ਕਥਾਕਾਰ ਮੁਖ਼ਤਾਰ ਗਿੱਲ, ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ, ਮੈਗਜ਼ੀਨ ਅਨੁਤਾਸ਼ ਦੀ ਸੰਪਾਦਕਾ ਕਮਲ ਗਿੱਲ, ਮੈਗਜ਼ੀਨ ਮੇਘਲਾ ਦੇ ਸੰਪਾਦਕ ਜਤਿੰਦਰ ਔਲਖ ਤੇ ਮੈਗਜ਼ੀਨ ਅੱਖਰ ਦੇ ਪ੍ਰਬੰਧਕੀ ਸੰਪਾਦਕ ਧਰਵਿੰਦਰ ਔਲਖ ਹੁਰਾਂ ਨੇ ਐੱਸ. ਪ੍ਰਸ਼ੋਤਮ ਨਾਲ ਨਵ ਪ੍ਰਕਾਸ਼ਿਤ ਕਾਵਿ ‘ਖਾਮੋਸ਼ੀਆਂ’ ਲਈ ਵਧਾਈਆਂ ਤੇ ਸ਼ੁੱਭ ਕਾਮਨਾਵਾਂ ਸਾਂਝੀਆਂ ਕੀਤੀਆਂ। Punjabi Literature

Read Also : Punjab Weather Update: ਜਲੰਧਰ ’ਚ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ, ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਯੈਲੋ ਅਲਰਟ ਜਾਰੀ

About The Author

Related Posts