Punjab
Sports News: ਹੁਸ਼ਿਆਰਪੁਰ ਦੀ ਤਨਵੀ ਸ਼ਰਮਾ ਨੇ ਰਚਿਆ ਇਤਿਹਾਸ
17 ਸਾਲਾ ਭਾਰਤੀ ਸ਼ਟਲਰ ਤਨਵੀ ਸ਼ਰਮਾ ਨੇ ਐਤਵਾਰ ਨੂੰ ਇਤਿਹਾਸ ਰਚ ਦਿੱਤਾ
ਚੰਡੀਗੜ੍ਹ। ਹੁਸ਼ਿਆਰਪੁਰ ਦੀ ਰਹਿਣ ਵਾਲੀ 17 ਸਾਲਾ ਭਾਰਤੀ ਸ਼ਟਲਰ ਤਨਵੀ ਸ਼ਰਮਾ ਨੇ ਐਤਵਾਰ ਨੂੰ ਇਤਿਹਾਸ ਰਚ ਦਿੱਤਾ। 17 ਸਾਲ ਅਤੇ 222 ਦਿਨਾਂ ਦੀ ਉਮਰ ਵਿੱਚ ਤਨਵੀ ਨੇ ਤਾਈਪੇ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਜ਼ ਦਾ ਖਿਤਾਬ ਆਪਣੇ ਨਾਂਅ ਕਰ ਲਿਆ। ਇਸ ਦੇ ਨਾਲ ਹੀ ਉਹ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸਫਲਤਾ ਲਈ ਤਨਵੀ ਨੂੰ ਵਧਾਈ ਦਿੱਤੀ ਹੈ।
Read Also: RBI ਨੇ ਜ਼ਮ੍ਹਾਂ ਨਿਯਮਾਂ ’ਚ ਕੀਤਾ ਬਦਲਾਅ, 1 ਅਕਤੂਬਰ ਤੋਂ ਹੋਣਗੇ ਲਾਗੂ