Welfare Work: ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਔਰਤ ਦੀ ਸਾਂਭ-ਸੰਭਾਲ ਕੀਤੀ 

ਮੰਦਬੁੱਧੀ ਔਰਤ ਦੀ ਸਾਂਭ ਸੰਭਾਲ ਕੀਤੀ ਤੇ ਉਸਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆਂਦਾ ਗਿਆ

Ravinder Sharma Picture
Published On

ਸੰਗਰੂਰ (ਨਰੇਸ਼ ਕੁਮਾਰ) ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾਵਾਂ ’ਤੇ ਚਲਦਿਆਂ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂਆਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਇੱਕ ਔਰਤ ਨੂੰ ਪਿੰਗਲਾ ਆਸ਼ਰਮ ਸਮਾਣਾ ਵਿਖੇ ਦਾਖਲ ਕਰਵਾਇਆ। ਜਾਣਕਾਰੀ ਅਨੁਸਾਰ ਇਕ ਲਾਵਾਰਿਸ ਔਰਤ ਧੂਰੀ ਫਲਾਈਟ ਓਵਰ ਕੋਲ ਬੈਠੀ ਸੀ, ਜਿਸਦੀ ਹਾਲਤ ਤਰਸਯੋਗ ਸੀ। ਇਸ ਸਬੰਧੀ ਸੂਚਨਾ ਪ੍ਰੇਮੀ ਰਾਜੇਸ਼ ਇੰਸਾਂ ਧੂਰੀ ਵੱਲੋਂ ਦਿੱਤੀ ਗਈ।

Read Also : ਕਰਤਾਰ ਕੌਰ ਇੰਸਾਂ ਬਣੇ ਨੇਤਰਦਾਨੀ ਤੇ ਸਰੀਰਦਾਨੀ

ਸੂਚਨਾ ਮਿਲਣ ’ਤੇ ਸੰਗਰੂਰ ਦੇ ਸੇਵਾਦਾਰਾਂ ਨੇ ਤੁਰੰਤ ਪਹੁੰਚ ਕੇ ਮੰਦਬੁੱਧੀ ਔਰਤ ਦੀ ਸਾਂਭ ਸੰਭਾਲ ਕੀਤੀ ਤੇ ਉਸਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆਂਦਾ ਗਿਆ। ਇਸ ਤੋਂ ਬਾਅਦ ਸੇਵਾਦਾਰਾਂ ਨੇ ਮੰਦਬੁੱਧੀ ਔਰਤ ਨੂੰ ਉਸਦਾ ਨਾਂਅ ਪੁੱਛਿਆ ਤਾਂ ਉਸਨੇ ਆਪਣਾ ਨਾਂਅ ਪ੍ਰੀਤੀ ਦੱਸਿਆ ਜੋ ਪੱਕਾ ਪਤਾ ਨਾ ਦੱਸਣ ਤੋਂ ਅਸਮਰਥ ਸੀ, ਜਿਸ ਬਾਰੇ ਰਿਪੋਰਟ ਥਾਣਾ ਸਿਟੀ ਸੰਗਰੂਰ ਵਿਖੇ ਸੂਚਨਾ ਦਿੱਤੀ ਗਈ ਤੇ ਉਸਨੂੰ ਸਾਂਭ ਸੰਭਾਲ ਲਈ ਪਿੰਗਲਾ ਆਸ਼ਰਮ ਸਮਾਣਾ ਵਿਖੇ ਦਾਖਲ ਕਰਵਾਇਆ ਗਿਆ। ਇਸ ਸੇਵਾ ਕਾਰਜ ’ਚ ਜੁਗਰਾਜ ਸਿੰਘ, ਪ੍ਰੇਮੀ ਹਰਮਨਜੋਤ ਇੰਸਾਂ, ਭੈਣ ਸੁਖਵੀਰ ਕੌਰ ਪਿੰਡ ਰੁਲਦੂ ਸਿੰਘ ਵਾਲਾ, ਭੈਣ ਸਿਮਰਨ ਇੰਸਾਂ ਦਾ ਖਾਸ ਯੋਗਦਾਨ ਰਿਹਾ। 

About The Author

Related Posts