Punjab Congress News: ਪੰਜਾਬ ਕਾਂਗਰਸ ’ਚ ਅਨੁਸ਼ਾਸਨਹੀਣਤਾ ਨੇ ਤੋੜੀਆਂ ਹੱਦਾਂ, ਇੰਚਾਰਜ਼ ਲਈ ਲੱਗੇ ‘ਗੋ ਬੈਕ’ ਦੇ ਨਾਅਰੇ

ਕਾਂਗਰਸ ਪਾਰਟੀ ਦੀ ਆਪਸੀ ਗੁੱਟਬਾਜ਼ੀ ਚਰਮ ਸੀਮਾ ’ਤੇ, ਚੋਣਾਂ ਤੋਂ ਪਹਿਲਾਂ ਖ਼ੁਦ ’ਚ ਉਲਝੀ ਕਾਂਗਰਸ

Ravinder Sharma Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਾਂਗਰਸ ਪਾਰਟੀ ’ਚ ਅਨੁਸ਼ਾਸਨਹੀਣਤਾ ਪਹਿਲੀ ਵਾਰ ਆਪਣੀ ਹਰ ਹੱਦ ਨੂੰ ਪਾਰ ਕਰਦੀ ਨਜ਼ਰ ਆ ਰਹੀ ਹੈ, ਕਿਉਂਕਿ ਇਸ ਤੋਂ ਪਹਿਲਾਂ ਸੂਬਾ ਪ੍ਰਧਾਨ ਜਾਂ ਫਿਰ ਕਾਂਗਰਸ ਦੇ ਹੀ ਮੁੱਖ ਮੰਤਰੀ ਖ਼ਿਲਾਫ਼ ਗੁੱਟਬਾਜ਼ੀ ਜਰੂਰ ਹੋਈ ਸੀ ਪਰ ਪਾਰਟੀ ਦੇ ਅੰਦਰ ਬੈਠ ਕੇ ਹੀ ਜਿਆਦਾਤਰ ਬਿਆਨਬਾਜ਼ੀ ਹੁੰਦੀ ਰਹੀ ਹੈ ਪਰ ਪਹਿਲੀ ਵਾਰ ਕਾਂਗਰਸ ਪਾਰਟੀ ਦੇ ਪ੍ਰੋਗਰਾਮਾਂ ’ਚ ਲਗਾਤਾਰ ਇਸ ਤਰੀਕੇ ਸੂਬਾ ਪ੍ਰਧਾਨ ਦਾ ਨਾ ਸਿਰਫ਼ ਵਿਰੋਧ ਹੋ ਰਿਹਾ ਹੈ, ਸਗੋਂ ਮੌਕੇ ’ਤੇ ਹਾਜ਼ਰ ਕਾਂਗਰਸ ਇੰਚਾਰਜ਼ ਖ਼ਿਲਾਫ਼ ਹੀ ‘ਗੋ ਬੈਕ’ ਤੱਕ ਦਾ ਨਾਅਰੇ ਲੱਗਦੇ ਨਜ਼ਰ ਆ ਰਹੇ ਹਨ।

ਪੰਜਾਬ ’ਚ ਇਸ ਤਰੀਕੇ ਨਾਲ ਹੋ ਰਹੇ ਹਰ ਜ਼ਿਲ੍ਹੇ ’ਚ ਵਿਰੋਧ ਨੂੰ ਦੇਖ ਕੇ ਦਿੱਲੀ ਤੱਕ ਕਾਂਗਰਸ ਹਾਈ ਕਮਾਨ ਪਰੇਸ਼ਾਨ ਹੈ ਕਿ ਹੁਣ ਇਸ ਸਥਿਤੀ ’ਚੋਂ ਕਿਵੇਂ ਬਾਹਰ ਆਇਆ ਜਾਵੇ। 

Read Also : ਮੋਦੀ ਸਰਕਾਰ ਦੇ ਦਬਾਅ ਹੇਠ ਪੇਪਰ ਲੀਕ ਅਤੇ ਈ-20 ਖ਼ਿਲਾਫ਼ ਉੱਠ ਰਹੀ ਆਵਾਜ਼ ਨੂੰ ਦਬਾ ਰਿਹਾ ਮੇਟਾ: ਕੇਜਰੀਵਾਲ

ਦੂਜੇ ਪਾਸੇ ਕਾਂਗਰਸ ਇੰਚਾਰਜ਼ ਭੁਪੇਸ਼ ਬਘੇਲ ਵੀ ਇਸ ਗੁੱਟਬਾਜ਼ੀ ਨੂੰ ਕੰਟਰੋਲ ਕਰਨ ’ਚ ਅਸਫ਼ਲ ਹੁੰਦੇ ਨਜ਼ਰ ਆ ਰਹੇ ਹਨ ਤਾਂ ਹੁਣ ਉਨ੍ਹਾਂ ਵੱਲੋਂ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। 

ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨਗੀ ਦੀ ਸੀਟ ’ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਇਮ ਰੱਖਣ ਦਾ ਫੈਸਲਾ ਕਰਨ ਤੋਂ ਬਾਅਦ ਕਾਂਗਰਸ ਹਾਈ ਕਮਾਨ ਨੂੰ ਹੀ ਪੰਜਾਬ ’ਚ ਆਪਣੀ ਪਾਰਟੀ ’ਚ ਅੰਦਰੂਨੀ ਗੁੱਟਬਾਜ਼ੀ ਤੇ ਵਿਰੋਧ ਦਾ ਵੱਡੇ ਪੱਧਰ ’ਤੇ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰ ਜ਼ਿਲ੍ਹੇ ’ਚ ਪਹੁੰਚ ਕਰਦੇ ਹੋਏ ਬੂਥ ਪੱਧਰ ’ਤੇ ਪਾਰਟੀ ਨੂੰ ਤਾਕਤਵਰ ਬਣਾਉਣ ਦਾ ਸੂਬਾ ਕਾਂਗਰਸ ਨੇ ਪ੍ਰੋਗਰਾਮ ਬਣਾਇਆ ਸੀ ਤਾਂ ਕਾਂਗਰਸ ਹਾਈ ਕਮਾਨ ਨੇ ਇਹਨਾਂ ਸਾਰੇ ਪ੍ਰੋਗਰਾਮਾਂ ’ਚ ਕਾਂਗਰਸ ਇੰਚਾਰਜ਼ ਭੁਪੇਸ਼ ਬਘੇਲ ਨੂੰ ਭੇਜਣ ਦਾ ਫੈਸਲਾ ਲਿਆ ਤਾਂਕਿ ਉਨ੍ਹਾਂ ਦੀ ਮੌਜ਼ੂਦਗੀ ’ਚ ਕਾਂਗਰਸ ਦੀ ਗੁੱਟਬਾਜ਼ੀ ਬਾਹਰ ਨਾ ਆਵੇ ਤੇ ਨਰਾਜ਼ ਆਗੂਆਂ ਨੂੰ ਸ਼ਾਂਤ ਵੀ ਕੀਤਾ ਜਾ ਸਕੇ। 

ਭੁਪੇਸ਼ ਬਘੇਲ ਦੇ ਪੰਜਾਬ ’ਚ ਪੁੱਜਣ ਤੋਂ ਬਾਅਦ ਜਿਹੜੇ ਵੀ ਜ਼ਿਲੇ੍ਹ ’ਚ ਪ੍ਰੋਗਰਾਮ ਹੋ ਰਿਹਾ ਹੈ, ਉੱਥੇ ਭਾਰੀ ਹੰਗਾਮਾ ਹੋਣ ਦੇ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ। ਲਗਾਤਾਰ ਅਨੁਸ਼ਾਸਨ ਤੋੜਦੇ ਹੋਏ ਚਰਨਜੀਤ ਸਿੰਘ ਚੰਨੀ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਵੀਰਵਾਰ ਨੂੰ ਲੁਧਿਆਣਾ ਵਿਖੇ ਹੋਏ ਪ੍ਰੋਗਰਾਮ ’ਚ ਪਹਿਲੀ ਵਾਰ ਕਾਂਗਰਸ ਇੰਚਾਰਜ਼ ਭੁਪੇਸ਼ ਬਘੇਲ ਦੇ ਹੀ ‘ਗੋ ਬੈਕ’ ਦੇ ਨਾਅਰੇ ਲੱਗ ਗਏ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਕਿ ਪਹਿਲੀ ਵਾਰ ਕਾਂਗਰਸ ਪਾਰਟੀ ਦੇ ਇੰਚਾਰਜ਼ ਨਾਲ ਇਸ ਤਰੀਕੇ ਦੀ ਅਨੁਸ਼ਾਸਨਹੀਣਤਾ ਹੋਈ ਹੋਵੇ। ਲੁਧਿਆਣਾ ਵਿਖੇ ਖ਼ਰਾਬ ਹੋਏ ਮਾਹੌਲ ਤੋਂ ਬਾਅਦ ਦਿੱਲੀ ’ਚ ਇਸ ਦੀ ਸੂਚਨਾ ਵੀ ਦੇ ਦਿੱਤੀ ਗਈ ਹੈ ਪਰ ਕਾਂਗਰਸ ਹਾਈ ਕਮਾਨ ਵੱਲੋਂ ਵੀ ਇਸ ਸਮੇਂ ਕੋਈ ਵੱਡਾ ਫੈਸਲਾ ਨਹੀਂ ਕੀਤਾ ਜਾ ਰਿਹਾ।

ਕਾਂਗਰਸ ਦੀ ਗੁੱਟਬਾਜ਼ੀ ਦਾ ਸਿੱਧਾ ਫਾਇਦਾ ਆਮ ਆਦਮੀ ਪਾਰਟੀ ਨੂੰ  ਪੰਜਾਬ ਵਿਧਾਨ ਸਭਾ ਚੋਣਾਂ ’ਚ ਸਭ ਤੋਂ ਵੱਡੀ ਟੱਕਰ ਕਾਂਗਰਸ ਤੇ ਆਮ ਆਦਮੀ ਪਾਰਟੀ ’ਚ ਹੀ ਮੰਨੀ ਜਾ ਰਹੀ ਹੈ ਪਰ ਬੀਤੇ 30 ਦਿਨਾਂ ’ਚ ਕਾਂਗਰਸ ਪਾਰਟੀ ’ਚ ਜਿਸ ਤਰੀਕੇ ਦੀ ਅਨੁਸ਼ਾਸਨਹੀਣਤਾ ਤੇ ਗੁੱਟਬਾਜ਼ੀ ਚੱਲ ਰਹੀ ਹੈ, ਉਸ ਦਾ ਫਾਇਦਾ ਸਿੱਧੇ ਤੌਰ ’ਤੇ ਆਮ ਆਦਮੀ ਪਾਰਟੀ ਨੂੰ ਹੋ ਰਿਹਾ ਹੈ, ਕਿਉਂਕਿ ਕਾਂਗਰਸ ਪਾਰਟੀ ’ਚ ਚੱਲ ਰਹੇ ਆਪਸੀ ਕਲੇਸ਼ ਨੂੰ ਦੇਖਦੇ ਹੋਏ ਵੋਟਰ ਕਾਂਗਰਸ ਪਾਰਟੀ ਤੋਂ ਦੂਰੀ ਬਣਾ ਸਕਦਾ ਹੈ ਤਾਂ ਕਾਂਗਰਸ ਪਾਰਟੀ ਦਾ ਵਰਕਰ ਵੀ ਹੌਂਸਲਾ ਛੱਡ ਰਿਹਾ ਹੈ, ਜਿਸ ਕਾਰਨ ਹੀ ਆਮ ਆਦਮੀ ਪਾਰਟੀ ਕਾਫ਼ੀ ਜਿਆਦਾ ਖ਼ੁਸ਼ ਹੈ, ਕਿਉਂਕਿ ਇਸ ਤਰ੍ਹਾਂ ਦੇ ਮਾਹੌਲ ’ਚ ਉਹ ਕਾਫ਼ੀ ਜਿਆਦਾ ਚੰਗੀ ਸਥਿਤੀ ’ਚ ਪਹੁੰਚ ਸਕਦੇ ਹਨ।

ਹੰਗਾਮਾ ਕਰਨ ਵਾਲੇ ਕਾਂਗਰਸੀਆਂ ਖ਼ਿਲਾਫ਼ ਕੀਤੀ ਜਾਏਗੀ ਕਾਰਵਾਈ: ਭੁਪੇਸ਼ ਬਘੇਲ 

ਕਾਂਗਰਸ ਪਾਰਟੀ ਦੇ ਇੰਚਾਰਜ਼ ਭੁਪੇਸ਼ ਬਘੇਲ ਨੇ ਵੀ ਕਿਹਾ ਹੈ ਕਿ ਇਸ ਤਰੀਕੇ ਦੀ ਅਨੁਸ਼ਾਸਨਹੀਣਤਾ ਨੂੰ ਬਰਦਾਸ਼ਤ ਕਰਨਾ ਮੁਸ਼ਕਿਲ ਹੈ ਤੇ ਜਿਹੜੇ ਵੀ ਕਾਂਗਰਸ ਦੇ ਲੀਡਰ ਇਸ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਕਰ ਰਹੇ ਹਨ, ਉਨ੍ਹਾਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ ਉਹ ਸਿਰਫ਼ ਚੁੱਪ ਸਨ ਪਰ ਹੁਣ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟਣਗੇ।

About The Author

Related Posts