Teej Festival: ਤੀਆਂ 2026 ਨੂੰ ਮਿਲਿਆ ਭਰਵਾਂ ਹੁੰਗਾਰਾ, ਹਜ਼ਾਰਾਂ ਯਾਦਾਂ ਨਾਲ ਸਮਾਪਤ ਹੋਇਆ ਸ਼ਾਨਦਾਰ ਸੱਭਿਆਚਾਰਕ ਸਮਾਗਮ
ਸਮੂਹ ਭਾਗੀਦਾਰਾਂ, ਮਾਪਿਆਂ, ਮਹਿਮਾਨਾਂ ਤੇ ਫਰੀਦਕੋਟ ਵਾਸੀਆਂ ਦਾ ਦਿਲੋਂ ਧੰਨਵਾਦ: ਅਰਸ਼ ਸੱਚਰ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਹੋਟਲ ਸ਼ਾਹੀ ਹਵੇਲੀ, ਫਰੀਦਕੋਟ ਵਿਖੇ ਸਮਾਜ ਸੇਵੀ ਅਰਸ਼ ਸੱਚਰ ਦੀ ਅਗਵਾਈ ਹੇਠ ਕਰਵਾਇਆ ਗਿਆ ‘ਤੀਆਂ 2026’ ਦਾ ਸੱਭਿਆਚਾਰਕ ਮੇਲਾ ਪੰਜਾਬੀ ਰੰਗਾਂ, ਰੌਣਕਾਂ ਤੇ ਉਤਸ਼ਾਹ ਭਰੇ ਮਾਹੌਲ ’ਚ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਸਮਾਗਮ ’ਚ ਫਰੀਦਕੋਟ ਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਵੱਡੀ ਗਿਣਤੀ ’ਚ ਮਾਵਾਂ, ਭੈਣਾਂ, ਧੀਆਂ ਤੇ ਪਰਿਵਾਰਾਂ ਨੇ ਸ਼ਮੂਲੀਅਤ ਕਰਕੇ ਪੰਜਾਬੀ ਸੱਭਿਆਚਾਰ ਪ੍ਰਤੀ ਆਪਣਾ ਪਿਆਰ ਪ੍ਰਗਟਾਇਆ। ਸਮਾਗਮ ਦੀ ਸਫਲ ਸਮਾਪਤੀ ਉਪਰੰਤ ਅਰਸ਼ ਸੱਚਰ ਨੇ ਸਮੂਹ ਭਾਗੀਦਾਰਾਂ, ਉਨ੍ਹਾਂ ਦੇ ਮਾਪਿਆਂ, ਪਰਿਵਾਰਾਂ, ਮਹਿਮਾਨਾਂ, ਸਹਿਯੋਗੀਆਂ, ਵਲੰਟੀਅਰਾਂ, ਮੀਡੀਆ ਸਾਥੀਆਂ ਅਤੇ ਫਰੀਦਕੋਟ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲਿਆ ਪਿਆਰ, ਸਤਿਕਾਰ ਅਤੇ ਭਰੋਸਾ ਹੀ ਉਨ੍ਹਾਂ ਲਈ ਸਭ ਤੋਂ ਵੱਡੀ ਪ੍ਰੇਰਣਾ ਹੈ, ਜੋ ਸਮਾਜ ਸੇਵਾ ਦੇ ਖੇਤਰ ਵਿੱਚ ਹੋਰ ਵਧੀਆ ਕੰਮ ਕਰਨ ਦਾ ਹੌਸਲਾ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਤੀਆਂ ਵਰਗੇ ਸੱਭਿਆਚਾਰਕ ਸਮਾਗਮ ਪੰਜਾਬ ਦੀ ਅਮੀਰ ਵਿਰਾਸਤ, ਸੱਭਿਆਚਾਰ ਤੇ ਰਵਾਇਤਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਪ੍ਰਭਾਵਸ਼ਾਲੀ ਮਾਧਿਅਮ ਹਨ। ਇਹ ਖੁਸ਼ੀ ਦੀ ਗੱਲ ਹੈ ਕਿ ਨੌਜਵਾਨ ਪੀੜ੍ਹੀ ਨੇ ਵੀ ਪੂਰੇ ਉਤਸ਼ਾਹ ਨਾਲ ਇਸ ਸਮਾਗਮ ’ਚ ਭਾਗ ਲੈ ਕੇ ਪੰਜਾਬੀ ਸੱਭਿਆਚਾਰ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ। ਅਰਸ਼ ਸੱਚਰ ਨੇ ਕਿਹਾ ਕਿ ਲੋਕਾਂ ਦੇ ਪਿਆਰ ਤੇ ਆਸ਼ੀਰਵਾਦ ਨੂੰ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹਨ ਤੇ ਭਵਿੱਖ ’ਚ ਵੀ ਇਸੇ ਤਰ੍ਹਾਂ ਦੇ ਸਮਾਜਿਕ, ਸੱਭਿਆਚਾਰਕ, ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਲੇ ਤੇ ਲੋਕ ਭਲਾਈ ਦੇ ਸਮਾਗਮ ਲਗਾਤਾਰ ਕਰਵਾਏ ਜਾਣਗੇ, ਤਾਂ ਜੋ ਸਮਾਜ ’ਚ ਆਪਸੀ ਭਾਈਚਾਰਾ, ਸੱਭਿਆਚਾਰ ਤੇ ਸੇਵਾ ਦੀ ਭਾਵਨਾ ਹੋਰ ਮਜ਼ਬੂਤ ਹੋ ਸਕੇ। ਉਨ੍ਹਾਂ ਅੰਤ ’ਚ ਇੱਕ ਵਾਰ ਫਿਰ ਸਮੂਹ ਫਰੀਦਕੋਟ ਵਾਸੀਆਂ, ਮਾਵਾਂ, ਭੈਣਾਂ, ਧੀਆਂ, ਮਾਪਿਆਂ, ਸਹਿਯੋਗੀਆਂ ਤੇ ਸ਼ੁਭਚਿੰਤਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਪਿਆਰ ਤੇ ਵਿਸ਼ਵਾਸ ਹੀ ਉਨ੍ਹਾਂ ਦੀ ਅਸਲ ਪੂੰਜੀ ਹੈ ਤੇ ਇਸੇ ਸਹਿਯੋਗ ਨਾਲ ਸਮਾਜ ਸੇਵਾ ਦੇ ਅਜਿਹੇ ਉਪਰਾਲੇ ਭਵਿੱਖ ’ਚ ਵੀ ਜਾਰੀ ਰਹਿਣਗੇ। Teej Festival
ਇਹ ਵੀ ਪੜ੍ਹੋ : Himachal Pradesh Weather: ਹਿਮਾਚਲ ’ਚ 7 ਅਗਸਤ ਤੱਕ ਭਾਰੀ ਮੀਂਹ ਦੀ ਚੇਤਾਵਨੀ, ਕਈ ਜ਼ਿਲ੍ਹਿਆਂ ’ਚ ਯੈਲੋ ਅਲਰਟ