National Handloom Day: ਰਾਸ਼ਟਰਪਤੀ ਮੁਰਮੂ 7 ਅਗਸਤ ਨੂੰ ਰਾਸ਼ਟਰੀ ਹੈਂਡਲੂਮ ਦਿਵਸ ਸਮਾਰੋਹ ਦਾ ਉਦਘਾਟਨ ਕਰਨਗੇ
12ਵੇਂ ਰਾਸ਼ਟਰੀ ਹੈਂਡਲੂਮ ਦਿਵਸ ਸਮਾਰੋਹ ਦਾ ਕਰਨਗੇ ਉਦਘਾਟਨ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਰਾਸ਼ਟਰਪਤੀ ਦ੍ਰੋਪਦੀ ਮੁਰਮੂ 7 ਅਗਸਤ ਨੂੰ ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਵਿਖੇ 12ਵੇਂ ਰਾਸ਼ਟਰੀ ਹੈਂਡਲੂਮ ਦਿਵਸ ਸਮਾਰੋਹ ਦਾ ਉਦਘਾਟਨ ਕਰਨਗੇ। ਕੇਂਦਰੀ ਕੱਪੜਾ ਮੰਤਰਾਲੇ ਅਨੁਸਾਰ, ਇਸ ਰਾਸ਼ਟਰੀ ਪੱਧਰ ਦੇ ਸਮਾਰੋਹ ਦਾ ਮੁੱਖ ਉਦੇਸ਼ ਭਾਰਤ ਦੀ ਅਮੀਰ ਹੈਂਡਲੂਮ ਵਿਰਾਸਤ ਦਾ ਜਸ਼ਨ ਮਨਾਉਣਾ ਤੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ’ਚ ਬੁਣਾਈ ਭਾਈਚਾਰੇ ਦੇ ਅਨਮੋਲ ਯੋਗਦਾਨ ਦਾ ਸਨਮਾਨ ਕਰਨਾ ਹੈ। ਭਾਰਤ ਦੀਆਂ ਵਿਭਿੰਨ ਹੈਂਡਲੂਮ ਪਰੰਪਰਾਵਾਂ ਨੂੰ ਸਮਰਪਿਤ ਚਾਰ ਵਿਸ਼ੇਸ਼ ਡਾਕ ਟਿਕਟਾਂ ਜਾਰੀ ਕੀਤੀਆਂ ਜਾਣਗੀਆਂ। ਇਸ ਸਮਾਗਮ ਦੌਰਾਨ ਦੋ ਮਹੱਤਵਪੂਰਨ ਕਿਤਾਬਾਂ, ‘ਅਰਥ, ਰੂਟ, ਥ੍ਰੇਡ ਆਲ ਡਾਈਡ ਹੈਂਡਲੂਮ ਟੈਕਸਟਾਈਲਜ਼ ਆਫ਼ ਸੈਂਟਰਲ ਇੰਡੀਆ’ ਤੇ ‘ਹੈਂਡਲੂਮ ਅਵਾਰਡ ਬੁੱਕ 2025’ ਜਾਰੀ ਕੀਤੀਆਂ ਜਾਣਗੀਆਂ। President Droupadi Murmu
ਸਮਾਰੋਹ ਦੌਰਾਨ ਸਾਲ 2025 ਲਈ ਕਾਰੀਗਰੀ ਅਤੇ ਨਵੀਨਤਾ ’ਚ ਉੱਤਮਤਾ ਲਈ ਕੁੱਲ 22 ਪੁਰਸਕਾਰ ਪੇਸ਼ ਕੀਤੇ ਜਾਣਗੇ। ਇਨ੍ਹਾਂ ’ਚ ਤਿੰਨ ਸੰਤ ਕਬੀਰ ਹੈਂਡਲੂਮ ਅਵਾਰਡ ਤੇ 19 ਰਾਸ਼ਟਰੀ ਹੈਂਡਲੂਮ ਅਵਾਰਡ ਸ਼ਾਮਲ ਹਨ। ਦਰਸ਼ਕਾਂ ਲਈ ਪੁਰਸਕਾਰ ਜੇਤੂ ਹੈਂਡਲੂਮ ਉਤਪਾਦਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾਵੇਗਾ। ਰਵਾਇਤੀ ‘ਕਾਨੀ’ ਬੁਣਾਈ ਤੇ ‘ਵਾਲ ਹੈਂਗਿੰਗ’ ਬੁਣਾਈ ਦੇ ਲਾਈਵ ਪ੍ਰਦਰਸ਼ਨ ਵੀ ਕੀਤੇ ਜਾਣਗੇ। ਇਸ ਸਮਾਗਮ ’ਚ ਕੇਂਦਰੀ ਕੱਪੜਾ ਮੰਤਰੀ ਗਿਰੀਰਾਜ ਸਿੰਘ, ਕੱਪੜਾ ਰਾਜ ਮੰਤਰੀ ਪਵਿੱਤਰਾ ਮਾਰਗੇਰੀਟਾ, ਕੱਪੜਾ ਸਕੱਤਰ ਨੀਲਮ ਸ਼ਮੀ ਰਾਓ ਤੇ ਵਿਕਾਸ ਕਮਿਸ਼ਨਰ (ਹੱਥਖੱਡੀ) ਡਾ. ਐਮ. ਬੀਨਾ ਦੇ ਨਾਲ-ਨਾਲ ਕਈ ਅਧਿਕਾਰੀ, ਉੱਘੀਆਂ ਸ਼ਖਸੀਅਤਾਂ ਤੇ ਦੇਸ਼ ਭਰ ਦੇ ਬੁਣਕਰ ਮੌਜੂਦ ਰਹਿਣਗੇ। President Droupadi Murmu
ਇਹ ਵੀ ਪੜ੍ਹੋ : Road Accident: ਬਠਿੰਡਾ-ਮਲੋਟ ਰੋਡ ’ਤੇ ਟਿੱਪਰ ਦੀ ਲਿਫਟ ਹੇਠਾਂ ਆਉਣ ਨਾਲ ਡਰਾਈਵਰ ਦੀ ਮੌਤ