Kotkapura News: ਬੈਂਕ ਆਫ਼ ਬੜੋਦਾ ਦੇ ਕੈਸ਼ੀਅਰ ’ਤੇ ਜਾਨਲੇਵਾ ਹਮਲਾ

ਡੇਲੀ ਵੇਜ ਮੁਲਾਜ਼ਮ ’ਤੇ ਦੋਸ਼

Khushdeep Singh Picture
Published On

Kotkapura News: ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ਦੇ ਮੋਗਾ ਰੋਡ ਸਥਿਤ ਬੈਂਕ ਆਫ਼ ਬੜੋਦਾ ਦੀ ਸ਼ਾਖਾ ’ਚ ਡੇਲੀ ਵੇਜ ’ਤੇ ਕੰਮ ਕਰ ਚੁੱਕੇ ਇੱਕ ਕਰਮਚਾਰੀ ਵੱਲੋਂ ਬੈਂਕ ਦੇ ਕੈਸ਼ੀਅਰ ’ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ’ਚ ਜ਼ਖ਼ਮੀ ਹੋਏ ਕੈਸ਼ੀਅਰ ਮਨੀਸ਼ ਗੋਇਲ ਨੂੰ ਇਲਾਜ ਲਈ ਸਿਵਲ ਹਸਪਤਾਲ ਕੋਟਕਪੂਰਾ ’ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਪੁਲਿਸ ਨੇ ਪੀੜਤ ਦੇ ਬਿਆਨ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਸਾਰੀ ਘਟਨਾ ਬੈਂਕ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ’ਚ ਵੀ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ, ਬੈਂਕ ’ਚ ਡੇਲੀ ਵੇਜ ’ਤੇ ਦੋ ਕਰਮਚਾਰੀ ਕੰਮ ਕਰ ਰਹੇ ਸਨ। ਕੁਝ ਦਿਨ ਪਹਿਲਾਂ ਇੱਕ ਪੱਕੇ ਕਰਮਚਾਰੀ ਦੀ ਨਿਯੁਕਤੀ ਹੋਣ ਤੋਂ ਬਾਅਦ ਇੱਕ ਡੇਲੀ ਵੇਜ ਕਰਮਚਾਰੀ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ।

ਬੈਂਕ ਅਧਿਕਾਰੀਆਂ ਨੇ ਪਿੰਡ ਦੇਵੀਵਾਲਾ ਦੇ ਰਹਿਣ ਵਾਲੇ ਕੇ. ਦੀਪ ਸਿੰਘ ਨੂੰ ਭਰੋਸਾ ਦਿਵਾਇਆ ਸੀ ਕਿ ਉਸ ਨੂੰ ਇਲਾਕੇ ਦੀ ਕਿਸੇ ਨੇੜਲੀ ਸ਼ਾਖਾ ’ਚ ਐਡਜਸਟ ਕਰਵਾ ਦਿੱਤਾ ਜਾਵੇਗਾ। ਇਸ ਦੇ ਬਾਵਜੂਦ ਉਸ ਵੱਲੋਂ ਬੈਂਕ ਕਰਮਚਾਰੀਆਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ। ਬੈਂਕ ਅਧਿਕਾਰੀਆਂ ਮੁਤਾਬਕ, ਇੱਕ ਦਿਨ ਪਹਿਲਾਂ ਉਕਤ ਵਿਅਕਤੀ ਤੇ ਉਸਦੇ ਪਿਤਾ ਨੂੰ ਬੈਂਕ ਵਿੱਚ ਬੁਲਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਲਿਖਤੀ ਰੂਪ ’ਚ ਮਾਫ਼ੀ ਵੀ ਮੰਗੀ ਸੀ। ਇਸ ਬਾਵਜੂਦ ਵੀਰਵਾਰ ਸਵੇਰੇ ਜਦੋਂ ਕੈਸ਼ੀਅਰ ਮਨੀਸ਼ ਗੋਇਲ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਬੈਂਕ ਅੰਦਰ ਜਾਣ ਲੱਗੇ ਤਾਂ ਕੇ. ਦੀਪ ਸਿੰਘ ਨੇ ਉਨ੍ਹਾਂ ’ਤੇ ਗਰਾਰੀ ਵਾਲੀ ਲੋਹੇ ਦੀ ਰਾੜ ਨਾਲ ਹਮਲਾ ਕਰ ਦਿੱਤਾ। Kotkapura News

ਇਹ ਵੀ ਪੜ੍ਹੋ : Crime News: ਬੰਦ ਪਏ ਮਕਾਨ ’ਚੋਂ ਨੌਜਵਾਨ ਦੀ ਲਾਸ਼ ਬਰਾਮਦ, ਦੋਸਤ ਖਿਲਾਫ਼ ਕੇਸ ਦਰਜ

ਮਨੀਸ਼ ਗੋਇਲ ਨੇ ਭੱਜ ਕੇ ਆਪਣੀ ਜਾਨ ਬਚਾਈ, ਪਰ ਹਮਲੇ ਦੌਰਾਨ ਉਨ੍ਹਾਂ ਦੀ ਬਾਂਹ ’ਤੇ ਸੱਟ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਮਨੀਸ਼ ਗੋਇਲ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਵੀ ਉਨ੍ਹਾਂ ਨੂੰ ਧਮਕੀਆਂ ਦੇ ਰਿਹਾ ਸੀ। ਹਾਲਾਂਕਿ ਇੱਕ ਦਿਨ ਪਹਿਲਾਂ ਉਸ ਨੇ ਲਿਖਤੀ ਤੌਰ ’ਤੇ ਮਾਫ਼ੀ ਮੰਗ ਲਈ ਸੀ, ਪਰ ਇਸ ਦੇ ਬਾਵਜੂਦ ਅੱਜ ਸਵੇਰੇ ਬੈਂਕ ਪਹੁੰਚਦੇ ਹੀ ਉਸ ਨੇ ਹਮਲਾ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਸਾਰੇ ਮਾਮਲੇ ਦੀ ਜਾਣਕਾਰੀ ਉੱਚ ਅਫਸਰਾਂ ਨੂੰ ਦਿੱਤੀ ਜਾ ਚੁੱਕੀ ਹੈ ਤੇ ਪੁਲਿਸ ਦੇ ਧਿਆਨ ’ਚ ਲਿਆ ਦਿੱਤਾ ਗਿਆ ਹੈ।

About The Author

Related Posts