ਬਰਨਾਲਾ-ਧਨੌਲਾ ਦੀ ਸਾਧ-ਸੰਗਤ ਨੇ ਜਾਗੋ ਕੱਢ ਮਨਾਇਆ ਪਵਿੱਤਰ ਅਵਤਾਰ ਮਹੀਨਾ

MSG Bhandara Month

ਡੇਰਾ ਸ਼ਰਧਾਲੂਆਂ ਨੇ ਢੋਲ ਦੀ ਥਾਪ ’ਤੇ ਨੱਚ ਟੱਪ ਕੇ ਕੀਤਾ ਖੁਸ਼ੀ ਦਾ ਇਜ਼ਹਾਰ | MSG Bhandara Month

ਬਰਨਾਲਾ (ਗੁਰਪ੍ਰੀਤ ਸਿੰਘ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਜਨਵਰੀ ਡੇਰਾ ਸ਼ਰਧਾਲੂਆਂ ਲਈ ਵੱਡੀ ਖੁਸ਼ੀ ਲੈ ਕੇ ਆਉਂਦਾ ਹੈ। ਅੱਜ ਬਰਨਾਲਾ ਧਨੌਲਾ ਬਲਾਕ ਦੇ ਸੈਂਕੜੇ ਡੇਰਾ ਸ਼ਰਧਾਲੂਆਂ ਨੇ ਕਿਲੋਮੀਟਰ ਲੰਬੀ ਜਾਗੋ ਕੱਢ ਕੇ ਅਤੇ ਨੱਚ ਟੱਪ ਕੇ ਪਵਿੱਤਰ ਅਵਤਾਰ ਮਹੀਨਾ ਮਨਾਇਆ। ਡੇਰਾ ਸ਼ਰਧਾਲੂਆਂ ਦਾ ਉਤਸ਼ਾਹ ਹੁਲਾਰੇ ਮਾਰ ਰਿਹਾ ਸੀ। ਮਹਿਲਾ ਸ਼ਰਧਾਲੂਆਂ ਨੇ ਰੰਗ ਬਰੰਗੀਆਂ ਫੁਲਕਾਰੀਆਂ, ਸੱਗੀ ਫੁੱਲ ਲਾ ਕੇ ਸਿਰਾਂ ’ਤੇ ਜਾਗੋਆਂ ਧਰੀਆਂ ਹੋਈਆਂ ਸਨ। ਜਿਹੜਾ ਵੱਖਰਾ ਹੀ ਰੰਗ ਨਜ਼ਰ ਆ ਰਿਹਾ ਸੀ। ਬਰਨਾਲਾ ਦੇ MSG ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਬਰਨਾਲਾ ਵਿਖੇ ਅੱਜ ਬਲਾਕ ਬਰਨਾਲਾ ਧਨੌਲਾ ਦੀ ਸਾਧ-ਸੰਗਤ ਵੱਲੋਂ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਸੀ। (Welfare Work)

ਡਾ. ਮਾਧਵੀ ਬੋਰਸੇ ਸਿੰਘ ਇੰਸਾਂ ਇੱਕ ਅਜਿਹੀ ਸ਼ਖਸੀਅਤ, ਜੋ ਭਾਰਤ ਦੀਆਂ 10 ਸਫਲ ਔਰਤਾਂ ਵਿੱਚੋਂ ਹਨ ਇੱਕ!

ਸਾਰਾ ਪੰਡਾਲ ਰੰਗ-ਬਰੰਗੇ ਗੁਬਾਰਿਆਂ ਨਾਲ ਸਜਾਇਆ ਗਿਆ ਸੀ, ਲਿਸ਼ਕਦਾਰ ਝੰਡੀਆਂ ਹਲਕੀ-ਹਲਕੀ ਧੁੱਪ ’ਚ ਚਮਕਾਂ ਮਾਰ ਰਹੀਆਂ ਸਨ। ਪੰਡਾਲ ’ਚ 20 ਫੁੱਟ ਲੰਬੀ ਐਲਸੀਡੀ ਲਾ ਕੇ ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਗਾਏ ਭਜਨ ਚਲਾਏ ਜਾ ਰਹੇ ਸਨ। ਜਿਉਂ ਹੀ ਕਿਲੋਮੀਟਰ ਲੰਬਾ ਜਾਗੋ ਦਾ ਕਾਫ਼ਲਾ ਪੰਡਾਲ ’ਚ ਦਾਖਲ ਹੋਇਆ ਤਾਂ ਵੱਖਰਾ ਹੀ ਦ੍ਰਿਸ਼ ਬਣ ਗਿਆ। ਸੈਂਕੜੇ ਮਹਿਲਾ ਸ਼ਰਧਾਲੂ ਆਪਣੇ ਮੁਰਸ਼ਦ ਦੇ ਰੰਗ-ਰੰਗ ’ਚ ਰੰਗੀਆਂ ਢੋਲ ਦੀ ਥਾਪ ’ਤੇ ਥਿੜਕ ਰਹੀਆਂ ਸਨ, ਉਥੇ ਬਜ਼ੁਰਗ, ਛੋਟੇ ਬੱਚੇ ਹਰ ਵਰਗ ਦੇ ਸ਼ਰਧਾਲੂਆਂ ਦੇ ਪੈਰ ਆਪ ਮੁਹਾਰੇ ਹੀ ਥਿੜਕਣ ਲੱਗੇ। ਕਵੀਰਾਜਾਂ ਵੱਲੋਂ ਗੁਰੂ ਪ੍ਰੇਮ ’ਚ ਭਿੱਜੇ ਸ਼ਬਦ ਬੋਲੇ ਜਾ ਰਹੇ ਸਨ, ਢੋਲ, ਤਬਲੇ ਤੇ ਢੋਲਕ ਦੀ ਲੈਅਬੱਧ ਤਾਲ ਮਾਹੌਲ ਨੂੰ ਹੋਰ ਸੰਗੀਤ ਮਈ ਬਣਾ ਰਹੀ ਸੀ, ਹਾਰਮੋਨੀਅਮ ਤੇ ਕੀਬੋਰਡ ਦੀਆਂ (Welfare Work)

MSG Bhandara Month

ਸੁਰਾਂ ਮਿਲ ਕੇ ਮਾਹੌਲ ਨੂੰ ਕਦੇ ਵੈਰਾਗਮਈ ਤੇ ਕਦੀ ਅਨੰਦ ਮਈ ਕਰ ਦਿੰਦੀਆਂ। ਲਗਭਗ 2 ਘੰਟੇ ਡੇਰਾ ਸ਼ਰਧਾਲੂਆਂ ਨੇ ਅਵਤਾਰ ਮਹੀਨੇ ਦੀਆਂ ਖੁਸ਼ੀਆਂ ਮਨਾਇਆਂ। ਇਹ ਸਪੈਸ਼ਲ ਨਾਮ ਚਰਚਾ ਬਰਨਾਲਾ ਸ਼ਹਿਰ ਦੇ ਜੋਨ ਨੰਬਰ 1 ਵੱਲੋਂ ਕਰਵਾਈ ਗਈ। ਇਸ ਦੌਰਾਨ ਬਲਾਕ ਦੇ ਪ੍ਰੇਮੀ ਸੇਵਕ ਹਰਦੀਪ ਸਿੰਘ ਠੇਕੇਦਾਰ ਵੱਲੋਂ ਸਟੇਜ ਦੀ ਕਾਰਵਾਈ ਬਾਖੂਬੀ ਚਲਾਈ ਗਈ ਅਤੇ ਇਸ ਦੌਰਾਨ ਮਾਨਵਤਾ ਭਲਾਈ ਕੇਂਦਰ ਦੀ ਉਸਾਰੀ ’ਚ ਤਨ, ਮਨ ਤੇ ਧਨ ਦਾ ਯੋਗਦਾਨ ਪਾਉਣ ਵਾਲਿਆਂ ਨੂੰ ਵਿਸ਼ੇਸ਼ ਤੌਰ ’ਤੇ ਹੱਲਾਸ਼ੇਰੀ ਦਿੱਤੀ ਗਈ। ਇਸ ਦੌਰਾਨ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕੰਮਾਂ ਨੂੰ ਹੋਰ ਤੇਜੀ ਨਾਲ ਚਲਾਉਣ ਲਈ ਪ੍ਰੇਰਿਤ ਕੀਤਾ ਗਿਆ। (MSG Bhandara Month)

IND vs ENG Test : ਇੰਗਲੈਂਡ ਨੇ ਜਿੱਤਿਆ ਹੈਦਰਾਬਾਦ ਟੈਸਟ, ਲੜੀ ’ਚ 1-0 ਦਾ ਵਾਧਾ

ਇਸ ਮੌਕੇ 85 ਮੈਂਬਰ ਰਾਮਲਾਲ ਸੇਰੀ, 85 ਮੈਂਬਰ ਗੁਰਮੇਲ ਕੌਰ ਇੰਸਾਂ, 85 ਮੈਂਬਰ ਰਾਜ ਰਾਣੀ ਇੰਸਾਂ, 85 ਮੈਂਬਰ ਸੰਜੀਵ ਇੰਸਾਂ, 85 ਮੈਂਬਰ ਗੁਰਚਰਨ ਸਿੰਘ ਕੈਰੇ ਵਾਲੇ, ਬੁੱਧ ਸਿੰਘ ਇੰਸਾਂ, ਰਿਟਾ ਬੀਡੀਪੀਓ, ਜਸਵੀਰ ਜੋਧਪੁਰ, ਬਲਵੀਰ ਸਿੰਘ ਪ੍ਰੇਮੀ ਸੇਵਕ ਜੋਨ 1, ਸੁਰਿੰੰਦਰ ਜਿੰਦਲ ਪ੍ਰੇਮੀ ਸੇਵਕ ਜੋਨ 3, ਦਰਸ਼ਨ ਸਿੰਘ ਪਾਰਸ, ਰਾਜਿੰਦਰ ਸਾਰਦਾ, ਸੁਖਦੇਵ ਸਿੰਘ ਇੰਸਾਂ ਪ੍ਰੇਮੀ ਸੇਵਕ ਅਮਲਾ ਸਿੰਘ ਵਾਲਾ, ਜਗਜੀਤ ਖੀਪਲ, ਸੁਦੇਸ਼ ਸੂਦ, ਜਗਦੇਵ ਸਿੰਘ ਸੇਖਾ ਰੋਡ, ਕੁਲਦੀਪ ਸਿੰਘ ਕਾਲਾ, ਅਜੀਤ ਸਿੰਘ ਇੰਸਾਂ, ਅਮਨਦੀਪ ਸਿੰਘ, ਅਮਰੀਕ ਸਿੰਘ, ਰਾਮਦੀਪ ਇੰਸਾਂ, ਬਲਦੇਵ ਸਿੰਘ ਇੰਸਾਂ, ਕਰਮਗੜ੍ਹ ਦੀ ਸਾਧ-ਸੰਗਤ ਦੇ ਪ੍ਰੇਮੀ ਸੇਵਕ, ਕੇਵਲ ਸਿੰਘ ਇੰਸਾਂ ਪ੍ਰੇਮੀ ਸੇਵਕ ਧਨੌਲਾ ਖੁਰਦ, ਬਲਜਿੰਦਰ ਭੰਡਾਰੀ ਇੰਸਾਂ, ਯਸਪਾਲ ਇੰਸਾਂ ਸੁਪਰਡੈਂਟ ਏ ਗਰੇਡ ਲੁਧਿਆਣ ਤੋਂ ਇਲਾਵਾ ਵੱਡੀ ਗਿਣਤੀ ’ਚ ਜ਼ਿੰਮੇਵਾਰ ਭੈਣਾਂ ਵੱਡੀ ਗਿਣਤੀ ’ਚ ਹਾਜ਼ਰ ਸਨ। (MSG Bhandara Month)