ਖੂਨਦਾਨ ਦੇ ਖੇਤਰ ‘ਚ ਛਾਏ ਨਿਊਜੀਲੈਂਡ ਦੇ ਗ੍ਰੀਨ ਐੱਸ ਦੇ ਸੇਵਾਦਾਰ

Auckland News

ਆਕਲੈਂਡ (ਸੱਚ ਕਹੂੰ ਨਿਊਜ਼/ਰੰਜੀਤ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਭਲਾਈ ਕਾਰਜ਼ਾਂ ਨੂੰ ਸਮਰਪਿਤ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ 23ਵੇਂ ਸਥਾਪਨਾ ਦਿਵਸ ’ਤੇ ਨਿਊਜੀਲੈਂਡ ਦੀ ਸਾਧ-ਸੰਗਤ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ। ਇਸ ਪ੍ਰੋਗਰਾਮ ’ਚ ਨਿਊਜੀਲੈਂਡ ਬਲੱਡ ਸਰਵਿਸ ਦੀ ਕੋਆਰਡੀਨੇਟਰ ਕੈਰੋਲ ਕਮਰੋਂਨ ਅਤੇ ਰੀਆ ਸੋਮਰਵਿਲ ਨੇ ਮੁੱਖ ਮਹਿਮਾਨ ਵਜੋਂ ਸਮਾਗਮ ’ਚ ਸ਼ਿਕਰਤ ਕੀਤੀ। ਇਸ ਪ੍ਰੋਗਰਾਮ ’ਚ ਕੈਰੋਲ ਕਮਰੋਨ ਅਤੇ ਰੀਆ ਸੋਮਰਵਿਲ ਨੇ ਸੇਵਾਦਾਰਾਂ ਨੂੰ ਦਿੱਤੇ ਗਏ ਭਾਸ਼ਣ ’ਚ ਕਿਹਾ ਕਿ ਤੁਹਾਡੇ ਸਾਰਿਆਂ ਵੱਲੋਂ ਨਿਊਜੀਲੈਂਡ ’ਚ ਖੂਨ ਅਤੇ ਪਲਾਜ਼ਮਾਂ ਦਾਨ ਦੇ ਮਹਾਨ ਕੰਮ ਲਈ ਅਸੀਂ ਦਿਲ ਦੀ ਗਹਿਰਾਈ ਤੋਂ ਗੁਰੂ ਜੀ ਦਾ ਧੰਨਵਾਦ ਕਰਦੇ ਹਾਂ। (Auckland News)

ਬਰਨਾਲਾ-ਧਨੌਲਾ ਦੀ ਸਾਧ-ਸੰਗਤ ਨੇ ਜਾਗੋ ਕੱਢ ਮਨਾਇਆ ਪਵਿੱਤਰ ਅਵਤਾਰ ਮਹੀਨਾ

ਖੂਨ ਅਤੇ ਪਲਾਜ਼ਮਾਂ ਦਾਨ ਕਰਨ ਦੀ ਗੱਲ ’ਤੇ ਜ਼ਿਆਦਾਤਰ ਲੋਕ ਸੋਚਦੇ ਹਨ ਕਿ ਉਹ ਸਿਰਫ ਆਪਣੇ ਪਰਿਵਾਰ ਦੇ ਲੋਕਾਂ ਲਈ ਹੀ ਇਹ ਦਾਨ ਕਰਨਗੇ ਪਰ ਤੁਹਾਡੇ ਲੋਕਾਂ ’ਚ ਇਹ ਭਾਵਨਾ ਨਹੀਂ ਹੈ। ਤੁਹਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸੇ ਲਈ ਖੂਨ ਅਤੇ ਪਲਾਜ਼ਮਾਂ ਦਾਨ ਕਰ ਰਹੇ ਹੋਂ। ਤੁਸੀਂ ਸਿਰਫ ਅਤੇ ਸਿਰਫ ਇਨਸਾਨੀਅਤ ਨੂੰ ਹੀ ਅੱਗੇ ਰੱਖਦੇ ਹੋਂ। ਉਨ੍ਹਾਂ ਨੇ ਭਾਵੂਕ ਹੁੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਆਕਲੈਂਡ ਦੀ ਸਾਰੇ ਹੋਰ ਦਾਨੀ ਟੀਮਾਂ ਨੂੰ ਪਿੱਛੇ ਛੱਡਦੇ ਹੋਏ ਪਹਿਲੇ ਸਥਾਨ ’ਤੇ ਚੱਲ ਰਹੇ ਹਨ। ਉਨ੍ਹਾਂ ਸੇਵਾਦਾਰਾਂ ਦਰਮਿਆਨ ਪੂਜਨੀਕ ਗੁਰੂ ਜੀ ਦੇ ਨਾਂਅ ਦਾ ਪ੍ਰਸ਼ੰਸਾ ਪੱਤਰ ਦਿੰਦੇ ਹੋਏ ਕਿਹਾ ਕਿ ਅਸੀਂ ਇਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਤੁਹਾਡੀ ਟੀਮ ਸਿਰਫ ਆਕਲੈਂਡ ’ਚ ਹੀ ਨਹੀਂ ਬਲਕਿ ਪੂਰੇ ਨਿਊਜੀਲੈਂਡ ’ਚ ਵੀ ਪਹਿਲੇ ਸਥਾਨ ’ਤੇ ਜ਼ਰੂਰ ਆਵੇਗੀ। (Auckland News)