ਮਹਿਲਾ ਵੱਲੋਂ ਰਾਜਾ ਵੜਿੰਗ ਦੇ ਪ੍ਰਚਾਰ ਸਮਾਗਮ ਦੇ ਬਾਹਰ ਪ੍ਰਦਰਸ਼ਨ

Ludhiana News
ਲੁਧਿਆਣਾ ਵਿਖੇ ਰਾਜਾ ਵੜਿੰਗ ਦੇ ਪ੍ਰਚਾਰ ਸਮਾਗਮ ਦੇ ਬਾਹਰ ਪ੍ਰਦਰਸ਼ਨ ਕਰਦੀ ਹੋਈ ਮਹਿਲਾ।

ਕਿਹਾ : ਕਾਂਗਰਸ ਨੇ ਅਪਰਾਧੀ ਕਿਸਮ ਦੇ ਬੈਂਸ ਨੂੰ ਪਾਰਟੀ ’ਚ ਸ਼ਾਮਲ ਕਰਕੇ ਸਮੁੱਚੀ ਮਹਿਲਾ ਜਾਤੀ ਦਾ ਅਪਮਾਨ ਕੀਤਾ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਹੱਥ ’ਚ ਰਾਜਾ ਵੜਿੰਗ ਤੇ ਸਿਮਰਜੀਤ ਸਿੰਘ ਬੈਂਸ ਦੀ ਫੋਟੋ ਵਾਲੀ ਤਖ਼ਤੀ ਚੁੱਕੀ ਇੱਕ ਮਹਿਲਾ ਵੱਲੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪ੍ਰਚਾਰ ਸਮਾਗਮ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਮਹਿਲਾ ਦਾ ਦੋਸ਼ ਸੀ ਕਿ ਕਾਂਗਰਸ ਪ੍ਰਧਾਨ ਨੇ ਬੈਂਸ ਭਰਾਵਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਸਮੁੱਚੀ ਮਹਿਲਾ ਜਾਤੀ ਦਾ ਅਪਮਾਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੇ ਸਥਾਨਕ ਦਾਣਾ ਮੰਡੀ ਨਜ਼ਦੀਕ ਸੈਲੀਬਿ੍ਰੇਸ਼ਨ ਪਲਾਜ਼ਾ ਹੋਟਲ ’ਚ ਰੱਖੇ ਪ੍ਰਚਾਰ ਸਗਾਗਮ ’ਚ ਪਹੁੰਚਣਾ ਸੀ। (Ludhiana News)

ਇਹ ਵੀ ਪੜ੍ਹੋ : T20 World Cup 2024: ਟੀ20 ਵਿਸ਼ਵ ਕੱਪ ਦੇ ਅਭਿਆਸ ਮੈਚਾਂ ਦਾ ਸ਼ਡਿਊਲ ਜਾਰੀ, ਇਹ ਟੀਮ ਨਾਲ ਭਿੜੇਗਾ ਭਾਰਤ, ਵੇਖੋ

ਜਿੱਥੇ ਉਨ੍ਹਾਂ ਤੋਂ ਪਹਿਲਾਂ ਹੀ ਇੱਕ ਮਹਿਲਾ ਸਮਾਗਮ ਵਾਲੀ ਜਗ੍ਹਾ ’ਤੇ ਪੁੱਜ ਗਈ ਸੀ। ਜਿਸ ਦੇ ਹੱਥ ’ਚ ਰਾਜਾ ਵੜਿੰਗ ਤੇ ਸਿਮਰਜੀਤ ਸਿੰਘ ਬੈਂਸ ਦੀਆਂ ਫੋਟੋਆਂ ਵਾਲੀ ਤਖ਼ਤੀ ਚੁੱਕੀ ਹੋਈ ਸੀ, ਜਿਸ ’ਤੇ ਰਾਜਾ ਵੜਿੰਗ ਮੁਰਦਾਬਾਦ ਲਿਖਿਆ ਹੋਇਆ ਸੀ। ਜਿਉਂ ਹੀ ਰਾਜਾ ਵੜਿੰਗ ਤੇ ਬੈਂਸ ਪ੍ਰਚਾਰ ਸਮਾਗਮ ਵਾਲੀ ਜਗ੍ਹਾ ’ਤੇ ਪਹੁੰਚੇ ਤਾਂ ਮਹਿਲਾ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਪਿੱਛੋਂ ਮੌਜੂਦ ਪੁਲਿਸ ਮਹਿਲਾ ਨੂੰ ਇੱਕ ਪਾਸੇ ਲੈ ਗਈ। ਮਹਿਲਾ ਨੇ ਦੱਸਿਆ ਕਿ ਬੈਂਸ ਜਮਾਨਤ ’ਤੇ ਜੇਲ੍ਹ ਤੋਂ ਬਾਹਰ ਹੈ ਪਰ ਉਸ ਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ ਹੈ। (Ludhiana News)

ਮਹਿਲਾ ਨੇ ਦੋਸ਼ ਲਾਇਆ ਕਿ ਭਾਵੇਂ ਕੋਰਟ ਕੇਸ ਚੱਲ ਰਿਹਾ ਹੈ ਪਰ ਹਾਲੇ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਬੈਂਸ ਭਰਾਵਾਂ ਵੱਲੋਂ 12 ਮਈ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਲੰਘੇ ਕੱਲ੍ਹ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਮੀਤ ਪ੍ਰਧਾਨ ਤੇ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਲਾਪਰਾਂ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੇ ਹਨ। ਲਾਪਰਾਂ ਵੱਲੋਂ ਵੀ ਬੈਂਸ ਭਰਾਵਾਂ ਦੇ ਕਾਂਗਰਸ ’ਚ ਸ਼ਾਮਲ ਹੋਣ ਦਾ ਆਪਣੇ ਅਸਤੀਫ਼ੇ ਵਿੱਚ ਵਿਰੋਧ ਕੀਤਾ ਗਿਆ ਹੈ। (Ludhiana News)

LEAVE A REPLY

Please enter your comment!
Please enter your name here