ਕਿਸਾਨ ਅੰਦੋਲਨ ਦੇ 100 ਦਿਨ ਪੂਰੇ, ਸੰਭੂ ਤੇ ਖਨੌਰੀ ਬਾਰਡਰ ’ਤੇ ਹੋਇਆ ਵੱਡਾ ਇਕੱਠ

Kisan Andolan
 ਕਿਸਾਨਾਂ ਵੱਲੋਂ ਕੀਤੇ ਗਏ ਇਕੱਠ ਦਾ ਦ੍ਰਿਸ਼।

4 ਜੂਨ ਨੂੰ ਕਿਸੇ ਦੀ ਸਰਕਾਰ ਆਵੇ, ਕਿਸਾਨਾਂ ਦੀਆਂ ਮੰਗਾਂ ਸਬੰਧੀ ਸੰਘਰਸ ਰਹੇਗਾ ਜਾਰੀ: ਕਿਸਾਨ ਆਗੂ 

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੰਭੂ ਅਤੇ ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ’ਤੇ ਅੱਜ ਕਿਸਾਨਾਂ ਵੱਲੋਂ ਵੱਡੇ ਇਕੱਠ ਕੀਤੇ ਗਏ ਅਤੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਭੜਾਸ ਕੱਢੀ ਗਈ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ 4 ਜੂਨ ਨੂੰ ਭਾਵੇਂ ਕਿਸੇ ਦੀ ਵੀ ਸਰਕਾਰ ਆ ਜਾਵੇ, ਕਿਸਾਨ ਅੰਦੋਲਨ 12 ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ ਅਤੇ 4 ਜੂਨ ਤੋਂ ਬਾਅਦ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। Kisan Andolan

ਇਹ ਵੀ ਪੜ੍ਹੋ: ਵੋਟਰਾਂ ਦੀ ਸੁਰੱਖਿਆ ਲਈ ਪੁਲਿਸ ਨੇ ਕੱਢਿਆ ਫਲੈਗ ਮਾਰਚ

ਇਸ ਮੌਕੇ ਕਿਸਾਨ ਮਜ਼ਦੂਰਾਂ ਦੇ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ, ਜਸਵਿੰਦਰ ਲੋਂਗੋਵਾਲ, ਮਨਜੀਤ ਘੁਮਾਣਾ, ਦਿਲਬਾਗ ਗਿੱਲ, ਤੇਜਵੀਰ ਪੰਜੋਖਰਾ ਆਦਿ ਨੇ ਕਿਹਾ ਕਿ ਪੀਐਮ ਮੋਦੀ ਦੀ ਪੰਜਾਬ ਫੇਰੀ ਦੌਰਾਨ ਕਿਸਾਨ ਸ਼ਾਂਤਮਈ ਢੰਗ ਨਾਲ ਕਿਸਾਨੀ ਮੁੱਦਿਆਂ ’ਤੇ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛਣ ਲਈ ਵੱਡੇ ਗਰੁੱਪਾਂ ਵਿੱਚ ਪੁੱਜਣਗੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਵਾਲ ਪੁੱਛਣ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਉਹ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨਗੇ। Kisan Andolan

28 ਮਈ ਨੂੰ ਭਾਜਪਾ ਦੇ ਸੀਨੀਅਰ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ (Kisan Andolan)

ਆਗੂਆਂ ਨੇ ਕਿਹਾ ਕਿ 28 ਮਈ ਨੂੰ ਭਾਜਪਾ ਦੇ ਸੀਨੀਅਰ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਕਿਸਾਨੀ ਮੁੱਦਿਆਂ ’ਤੇ ਸਵਾਲ ਪੁੱਛੇ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ 2 ਜੂਨ ਨੂੰ ਕਿਸਾਨ ਵੱਡੇ-ਵੱਡੇ ਗਰੁੱਪਾਂ ਵਿੱਚ ਸਾਰੇ ਬਾਰਡਰਾਂ ’ਤੇ ਪਹੁੰਚ ਕੇ ਮੋਰਚਾ ਮਜ਼ਬੂਤ ਕਰਨਗੇ। ਇਸ ਦੌਰਾਨ ਅੱਜ ਹਰ ਮੋਰਚੇ ’ਤੇ ਅੰਦੋਲਨ ਦੌਰਾਨ ਜ਼ਖਮੀ ਹੋਏ ਕਿਸਾਨਾਂ ਅਤੇ ਸ਼ਹੀਦ ਸ਼ੁਭਕਰਨ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਗੂਆਂ ਵਿੱਚ ਸਤਨਾਮ ਪੰਨੂ, ਸੁਖਵਿੰਦਰ ਸਵਰਾਵਾਂ, ਗੁਰਧਿਆਨ ਸਿਓਣਾ, ਬਲਵੰਤ ਬਹਿਰਾਮਕੇ, ਅਮਰਜੀਤ ਮੌੜ੍ਹੀ, ਜੈ ਸਿੰਘ ਜਲਵੇੜਾ, ਹਰਪ੍ਰੀਤ ਬਹਿਰਾਮਕੇ, ਬਲਕਾਰ ਬੈਂਸ, ਸੁਖਜੀਤ ਹਰਦੋਝੰਡੇ, ਅਸ਼ੋਕ ਬੁਲਾਰਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here