ਸਾਬਕਾ ਕੇਂਦਰੀ ਮੰਤਰੀ ਧਵਨ ਸਰਕਾਰੀ ਸਨਮਾਨਾਂ ਨਾਲ ਪੰਚਤਤਵ ’ਚ ਵਿਲੀਨ

AAP Leader Harmahan Dhawan

ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ’ਚ ਹੋਇਆ ਸਸਕਾਰ

ਮੁਹਾਲੀ/ਚੰਡੀਗੜ੍ਹ (ਐੱਮਕੇ ਸ਼ਾਇਨਾ)। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦਾ ਸ਼ਨਿੱਚਰਵਾਰ ਦੇਰ ਸ਼ਾਮ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ’ਚ ਦੇਹਾਂਤ ਹੋ ਗਿਆ ਸੀ। ਉਹ 83 ਵਰਿ੍ਹਆਂ ਦੇ ਸਨ ਅਤੇ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਐਤਵਾਰ ਨੂੰ ਚੰਡੀਗੜ੍ਹ ਦੇ ਸੈਕਟਰ-25 ਸਥਿਤ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ’ਚ ਪਤਵੰਤੇ ਸੱਜਣ ਅਤੇ ਸਮਰਥਕ ਪੁੱਜੇ। ਇਨ੍ਹਾਂ ’ਚ ਸਾਬਕਾ ਸੰਸਦ ਮੈਂਬਰ ਪਵਨ ਬਾਂਸਲ, ਭਾਜਪਾ ਆਗੂ ਸੰਜੇ ਟੰਡਨ, ਆਮ ਆਦਮੀ ਪਾਰਟੀ ਦੇ ਆਗੂ ਪਰਦੀਪ ਛਾਬੜਾ। (AAP Leader Harmahan Dhawan)

ਚੰਡੀਗੜ੍ਹ ਪ੍ਰਸ਼ਾਸਨ ਦੇ ਕਈ ਅਧਿਕਾਰੀ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਤੇ ਵਕੀਲ ਸ਼ਾਮਲ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਚੰਡੀਗੜ੍ਹ ਦੇ ਸੈਕਟਰ-9 ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਰੱਖੀ ਗਈ ਸੀ। ਜਿੱਥੇ ਉਨ੍ਹਾਂ ਦੇ ਦਰਸ਼ਨਾਂ ਲਈ ਸੰਸਦ ਮੈਂਬਰ ਕਿਰਨ ਖੇਰ, ਭਾਜਪਾ ਆਗੂ ਸੰਜੇ ਟੰਡਨ ਸਮੇਤ ਕਈ ਲੋਕ ਉੱਥੇ ਪੁੱਜੇ ਸਨ। ਉਨ੍ਹਾਂ ਦੇ ਜਾਣ ’ਤੇ ਸਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੇ ਦੇਹਾਂਤ ’ਤੇ ਭਾਰਤ ਸਰਕਾਰ ਦੇ ਵਧੀਕ ਐਡਵੋਕੇਟ ਜਨਰਲ ਅਤੇ ਸਾਬਕਾ ਸੰਸਦ ਮੈਂਬਰ ਸਤਿਆਪਨ ਜੈਨ ਨੇ ਕਿਹਾ ਕਿ ਹਰਮੋਹਨ ਧਵਨ ਇੱਕ ਮਹਾਨ ਆਗੂ ਸਨ। ਉਹ ਹਮੇਸ਼ਾ ਚੰਡੀਗੜ੍ਹ ਦੇ ਲੋਕਾਂ ਖਾਸ ਕਰਕੇ ਸਮਾਜ ਦੇ ਪੱਛੜੇ ਵਰਗ ਦੇ ਵਿਕਾਸ ਅਤੇ ਭਲਾਈ ਲਈ ਲੜਦੇ ਰਹੇ। ਚੰਡੀਗੜ੍ਹ ਦੇ ਲੋਕ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੇ। (AAP Leader Harmahan Dhawan)

ਖੂਨਦਾਨ ਦੇ ਖੇਤਰ ‘ਚ ਛਾਏ ਨਿਊਜੀਲੈਂਡ ਦੇ ਗ੍ਰੀਨ ਐੱਸ ਦੇ ਸੇਵਾਦਾਰ

ਉਹ 1989 ’ਚ ਤਤਕਾਲੀ ਕਾਨੂੰਨ ਮੰਤਰੀ ਜਗਨਨਾਥ ਕੌਸ਼ਲ ਨੂੰ ਹਰਾ ਕੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਬਣੇ ਸਨ। ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਕਿਹਾ ਕਿ ਹਰਮੋਹਨ ਧਵਨ ਜਿੱਥੇ ਵੀ ਹੁੰਦੇ ਸਨ, ਉੱਥੇ ਦੋਸਤੀ ਕਰਦੇ ਸਨ। ਇਹ ਮੇਰੇ ਅਤੇ ਚੰਡੀਗੜ੍ਹ ਲਈ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਸ਼ਹਿਰ ਦੇ ਵਿਕਾਸ ’ਚ ਅਹਿਮ ਯੋਗਦਾਨ ਪਾਇਆ। ਉਸ ਦੇ ਮਿਲਣਸਾਰ ਸੁਭਾਅ ਕਾਰਨ ਹਰ ਵਿਅਕਤੀ ਉਸ ਨਾਲ ਜੁੜਿਆ ਮਹਿਸੂਸ ਕਰਦਾ ਸੀ। ਵਿਅਕਤੀਗਤ ਤੌਰ ’ਤੇ, ਮੈਂ ਉਨ੍ਹਾਂ ਦੇ ਦੇਹਾਂਤ ਨੂੰ ਨਿੱਜੀ ਘਾਟਾ ਸਮਝਦਾ ਹਾਂ।

ਆਮ ਆਦਮੀ ਪਾਰਟੀ ਦੇ ਆਗੂ ਪ੍ਰੇਮ ਗਰਗ ਨੇ ਕਿਹਾ ਕਿ ਸ਼ਹਿਰ ਦੀ ਸਿਆਸਤ ਦੇ ਦਾਦਾ ਹਰਮੋਹਨ ਧਵਨ ਦਾ ਦੇਹਾਂਤ ਸ਼ਹਿਰ ਵਾਸੀਆਂ ਅਤੇ ਖਾਸ ਕਰਕੇ ਮੇਰੇ ਲਈ ਬਹੁਤ ਵੱਡਾ ਘਾਟਾ ਹੈ। 2019 ਦੀਆਂ ਲੋਕ ਸਭਾ ਚੋਣਾਂ ’ਚ ਅਸੀਂ ਦੋਵੇਂ ਆਮ ਆਦਮੀ ਪਾਰਟੀ ਲਈ ਡਟ ਕੇ ਲੜੇ। ਚੰਡੀਗੜ੍ਹ ’ਚ ਸੈਕਟਰ-32 ਦਾ ਮੈਡੀਕਲ ਕਾਲਜ ਹੋਵੇ ਜਾਂ ਸੈਕਟਰ-22 ਦੀ ਸ਼ਾਸਤਰੀ ਮਾਰਕੀਟ, ਇਹ ਉਨ੍ਹਾਂ ਦੀ ਬਦੌਲਤ ਹੀ ਸੰਭਵ ਹੋ ਸਕਿਆ ਹੈ। (AAP Leader Harmahan Dhawan)