ਕੜਾਕੇ ਦੀ ਠੰਢ ’ਚ ਸਾਧ-ਸੰਗਤ ਨੇ ਲੋੜਵੰਦ ਪਰਿਵਾਰ ਦਾ ਸੁਪਨਾ ਕੀਤਾ ਸਾਕਾਰ

Welfare Work
ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਲੋੜਵੰਦ ਨੂੰ ਮਕਾਨ ਬਣਾ ਕੇ ਦੇਣ ਮੌਕੇ ਸਾਧ-ਸੰਗਤ।

ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਲੋੜਵੰਦ ਪਰਿਵਾਰ ਨੂੰ ਬਣਾ ਕੇ ਦਿੱਤਾ ਨਵਾਂ ਮਕਾਨ | Welfare Work

ਖੰਨਾ (ਦਵਿੰਦਰ ਸਿੰਘ)। ਕੜਾਕੇ ਦੀ ਠੰਢ ਵਿੱਚ ਇਨਸਾਨੀਅਤ ਦੇ ਸੱਚੇ ਪਹਿਰੇਦਾਰ ਹੋਣ ਦਾ ਸਬੂਤ ਦਿੰਦਿਆਂ ਬਲਾਕ ਪਾਇਲ ਦੇ ਡੇਰਾ ਸ਼ਰਧਾਲੂਆਂ ਨੇ ‘ਆਸ਼ਿਆਨਾ ਮੁਹਿੰਮ’ ਤਹਿਤ ਪਿੰਡ ਘੁੰਗਰਾਲੀ ਰਾਜਪੂਤਾਂ ਵਿਖ਼ੇ ਇੱਕ ਜ਼ਰੂਰਤਮੰਦ ਪਰਿਵਾਰ ਨੂੰ ਨਵਾਂ ਮਕਾਨ ਬਣਾ ਕੇ ਦਿੱਤਾ ਡੇਰਾ ਸ਼ਰਧਾਲੂਆਂ ਦਾ ਜਿੱਥੇ ਪਰਿਵਾਰ ਵਾਰ-ਵਾਰ ਧੰਨਵਾਦ ਕਰ ਰਿਹਾ ਹੈ ਉਥੇ ਹੀ ਪਿੰਡ ਦੇ ਪਤਵੰਤੇ ਵੀ ਇਸ ਨੇਕ ਕਾਰਜ਼ ਦੀ ਭਰਪੂਰ ਪ੍ਰਸੰਸਾ ਕਰ ਰਹੇ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਬਲਾਕ ਪ੍ਰੇਮੀ ਸੇਵਕ ਸੁਖਦੇਵ ਸਿੰਘ ਇੰਸਾਂ ਤੇ ਪ੍ਰੇਮੀ ਸੇਵਕ ਘੁੰਗਰਾਲੀ ਰਾਮ ਇੰਸਾਂ ਨੇ ਦੱਸਿਆ ਕਿ ਕਮਲਜੀਤ ਕੌਰ ਵਾਸੀ ਘੁੰਗਰਾਲੀ ਰਾਜਪੂਤਾਂ ਆਪਣੇ ਇੱਕ ਬੇਟਾ ਤੇ ਇੱਕ ਬੇਟੀ ਸਮੇਤ ਰਹਿ ਰਹੀ ਹੈ, ਜਿਸ ਦੇ ਪਤੀ ਨਿਰਮਲ ਸਿੰਘ ਦੀ ਤਕਰੀਬਨ 5-6 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। (Welfare Work)

ਖੂਨਦਾਨ ਦੇ ਖੇਤਰ ‘ਚ ਛਾਏ ਨਿਊਜੀਲੈਂਡ ਦੇ ਗ੍ਰੀਨ ਐੱਸ ਦੇ ਸੇਵਾਦਾਰ

ਉਨ੍ਹਾਂ ਦੱਸਿਆ ਕਿ ਕਮਲਜੀਤ ਕੌਰ ਮਿਹਨਤ ਮਜ਼ਦੂਰੀ ਕਰਕੇ ਬਹੁਤ ਮੁਸ਼ਕਿਲ ਨਾਲ ਘਰ ਦਾ ਖ਼ਰਚਾ ਚਲਾ ਰਹੀ ਹੈ, ਜਿਸ ਨੇ ਆਪਣਾ ਮਕਾਨ ਬਣਾਉਣ ਲਈ ਬਲਾਕ ਪਾਇਲ ਦੇ ਜ਼ਿੰਮੇਵਾਰਾਂ ਕੋਲ ਬੇਨਤੀ ਕੀਤੀ ਤਾਂ ਸੇਵਾਦਾਰਾਂ ਨੇ ਬਿਨਾਂ ਕਿਸੇ ਦੇਰ ਪਰਿਵਾਰ ਦੀ ਅਰਜੀ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਭੇਜੀ। ਜਿੱਥੋਂ ਤਫ਼ਤੀਸ਼ ਉਪਰੰਤ ਬਲਾਕ ਜਿੰਮੇਵਾਰ ਨੂੰ ਉਕਤ ਲੋੜਵੰਦ ਦਾ ਮਕਾਨ ਬਣਾ ਕੇ ਦੇਣ ਦੀ ਇਜ਼ਾਜਤ ਮਿਲੀ। ਇਸ ਤੋਂ ਬਾਅਦ ਸਾਧ-ਸੰਗਤ ਨੇ ਕੜਾਕੇ ਦੀ ਠੰਢ ਦੀ ਪ੍ਰਵਾਹ ਨਾ ਕਰਦਿਆਂ ਲੋੜਵੰਦ ਪਰਿਵਾਰ ਨੂੰ ਨਵਾਂ ਮਕਾਨ ਬਣਾ ਕੇ ਸੌਂਪ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮਕਾਨ ’ਚ ਕਮਰੇ ਤੋਂ ਇਲਾਵਾ ਰਸੋਈ ਤੇ ਵਾਸ਼ਰੂਮ ਬਣਾ ਕੇ ਦਿੱਤਾ ਗਿਆ। (Welfare Work)

ਉਨ੍ਹਾਂ ਦੱਸਿਆ ਕਿ ਉਕਤ ਕਾਰਜ ਉਨ੍ਹਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲੀ ਪਵਿੱਤਰ ਪ੍ਰੇਰਣਾ ਤਹਿਤ ਕੀਤਾ ਗਿਆ ਹੈ। ਇਸ ਸੇਵਾ ’ਚ ਰਾਜ ਮਿਸਤਰੀ ਅਮਰੀਕ ਸਿੰਘ ਇੰਸਾਂ ਘੁੰਗਰਾਲੀ, ਮਿਸਤਰੀ ਹਰਜਿੰਦਰ ਸਿੰਘ ਇੰਸਾਂ, ਭਿੰਦਰ ਸਿੰਘ ਇੰਸਾਂ ਤੇ ਜਗਵੀਰ ਸਿੰਘ ਇੰਸਾਂ ਇਕੋਲਾਹਾ ਤੇ ਕਰਮ ਸਿੰਘ ਇੰਸਾਂ ਕੰਮਾ, ਹਰੀ ਸਿੰਘ ਇੰਸਾਂ ਟੌਂਸਾ ਆਦਿ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਜਦਕਿ ਬਲਾਕ ਦੇ ਪਿੰਡਾਂ ਦੀ ਸਾਧ-ਸੰਗਤ ਨੇ ਤਨ, ਮਨ ਤੇ ਧਨ ਨਾਲ ਆਪਣਾ ਵਡਮੁੱਲਾ ਯੋਗਦਾਨ ਦਿੱਤਾ। (Welfare Work)

ਉਕਤ ਸੇਵਾਦਾਰਾਂ ਤੋਂ ਬਿਨ੍ਹਾਂ ਬਿਜਲੀ ਮਿਸਤਰੀ ਅੰਮ੍ਰਿਤਪਾਲ ਇੰਸਾਂ ਕਿਸ਼ਨਗੜ, ਗੁਰਪ੍ਰੀਤ ਇੰਸਾਂ ਮਾਜਰੀ, ਲੱਕੜ ਮਿਸਤਰੀ ਰਾਮ ਸਿੰਘ ਇੰਸਾਂ ਤੇ ਹਰਪ੍ਰੀਤ ਇੰਸਾਂ ਟੌਂਸਾ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ। ਇਸ ਮੌਕੇ 85 ਮੈਂਬਰ ਜਸਵੀਰ ਸਿੰਘ ਇੰਸਾਂ, ਵਿਕਰਮਜੀਤ ਸਿੰਘ ਇੰਸਾਂ, ਅਮਰਜੀਤ ਕੌਰ ਇੰਸਾਂ ਤੇ ਜਸਵੰਤ ਸਿੰਘ ਇੰਸਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫ਼ੇਅਰ ਫ਼ੋਰਸ ਵਿੰਗ ਦੇ ਸਟੇਟ ਕਮੇਟੀ ਮੈਂਬਰ 85 ਮੈਂਬਰ ਸੁਖਦੇਵ ਸਿੰਘ ਇੰਸਾਂ (ਮੈਨੇਜ਼ਰ) ਆਦਿ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਸਾਧ-ਸੰਗਤ ਦਾ ਹੌਂਸਲਾ ਵਧਾਇਆ।

‘ਚੱਲਣਾ ਵੀ ਸਿਖਾਇਆ ਹੈ’ | Welfare Work

ਸਾਧ-ਸੰਗਤ ਜਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਣਾ ਤੇ ਮਿਹਰ ਸਦਕਾ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਸਾਨੂੰ ਸਾਡੇ ਪਵਿੱਤਰ ਧਰਮਾਂ ਵਿਚਲੀ ਸਿੱਖਿਆ ਨੂੰ ਅਮਲੀ ਰੂਪ ’ਚ ਮੰਨਣ ਦੀ ਸਿੱਖਿਆ ਹੀ ਨਹੀਂ ਦਿੱਤੀ ਬਲਕਿ ਉਨ੍ਹਾਂ ’ਤੇ ਚੱਲਣਾ ਵੀ ਸਿਖਾਇਆ ਹੈ। (Welfare Work)

‘ਸਦਾ ਧੰਨਵਾਦੀ ਰਹਾਂਗੇ’ | Welfare Work

Welfare Work
ਮਕਾਨ ਬਣਾ ਕੇ ਦਿੱਤੇ ਜਾਣ ’ਤੇ ਸਾਧ-ਸੰਗਤ ਦਾ ਧੰਨਵਾਦ ਕਰਦੀ ਹੋਈ ਕਮਲਜੀਤ ਕੌਰ।

ਆਪਣਾ ਮਕਾਨ ਬਣਾ ਕੇ ਦਿੱਤੇ ਜਾਣ ਲਈ ਸਾਧ-ਸੰਗਤ ਦਾ ਧੰਨਵਾਦ ਕਰਦਿਆਂ ਕਮਲਜੀਤ ਕੌਰ ਭਾਵੁਕ ਹੋ ਗਈ। ਉਨ੍ਹਾਂ ਕਿਹਾ ਕਿ ਉਹ ਡੇਰਾ ਸੱਚਾ ਸੌਦਾ ਦਾ ਇਹ ਅਹਿਸਾਨ ਕਦੇ ਨਹੀਂ ਭੁਲਾਉਣਗੇ, ਜਿਨ੍ਹਾਂ ਨੇ ਉਨ੍ਹਾਂ ਦੀ ਪਹਿਲੀ ਬੇਤਨੀ ’ਤੇ ਹੀ ਉਨ੍ਹਾਂ ਨੂੰ ਨਵਾਂ ਮਕਾਨ ਬਣਾ ਕੇ ਦੇ ਦਿੱਤਾ। ਉਨ੍ਹਾਂ ਕਿਹਾ ਕਿ ਮਕਾਨ ਬਣਾਉਣਾ ਉਨ੍ਹਾਂ ਲਈ ਸੁਪਨਾ ਸੀ, ਜਿਸ ਨੂੰ ਸਾਧ-ਸੰਗਤ ਨੇ ਸਾਕਾਰ ਕਰ ਦਿੱਤਾ ਹੈ।

‘ਕਾਰਜ ਕਾਬਿਲ-ਏ-ਤਾਰੀਫ਼’ | Welfare Work

Welfare Work
ਸਰਪੰਚ ਹਰਪਾਲ ਸਿੰਘ।

ਇਸ ਮੌਕੇ ਪਿੰਡ ਘੁੰਗਰਾਲੀ ਰਾਜਪੂਤਾਂ ਦੇ ਸਰਪੰਚ ਹਰਪਾਲ ਸਿੰਘ ਤੇ ਨੰਬਰਦਾਰ ਪਰਮਜੀਤ ਕੌਰ ਨੇ ਡੇਰਾ ਸੱਚਾ ਸੌਦਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਾਰਜਾਂ ਦੀ ਸ਼ਲਾਘਾ ਲਈ ਉਨ੍ਹਾਂ ਕੋਲ ਕੋਈ ਸ਼ਬਦ ਨਹੀਂ ਹਨ। ਉਨ੍ਹਾਂ ਅੱਗੇ ਕਿਹਾ ਕਿ ਡੇਰੇ ਦੀ ਸਾਧ-ਸੰਗਤ ਸਮਾਜ ਸੇਵਾ ’ਚ ਬਹੁਤ ਅੱਗੇ ਹੈ, ਜਿਸ ਲਈ ਉਹ ਸਾਧ-ਸੰਗਤ ਦੇ ਬਹੁਤ ਧੰਨਵਾਦੀ ਹਨ, ਕਿਉਂਕਿ ਇਨ੍ਹਾਂ ਦੀ ਸੇਵਾ ਸੱਚਮੁਚ ਕਾਬਿਲ-ਏ-ਤਾਰੀਫ਼ ਹੈ। (Welfare Work)