ਨਸ਼ੇ ਦੇ ਮੁੱਦੇ ’ਤੇ ਰਾਜਪਾਲ ਨੇ ਮੁੜ ਘੇਰੀ ਮਾਨ ਸਰਕਾਰ

Banwari Lal Purohit

ਤਿੰਨ ਸਾਲਾਂ ’ਚ ਪੰਜਾਬ ’ਚ ਵਧਿਆ ਨਸ਼ਾ : ਬਨਵਾਰੀ ਲਾਲ ਪੁਰੋਹਿਤ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਭਗਵੰਤ ਮਾਨ ਸਰਕਾਰ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਇੱਕ ਵਾਰ ਆਹਮਣੇ ਸਾਹਮਣੇ ਹੋ ਗਏ ਹਨ। ਰਾਜਪਾਲ ਵੱਲੋਂ ਭਗਵੰਤ ਮਾਨ ਸਰਕਾਰ ਨੂੰ ਨਸ਼ੇ ਦੇ ਮੁੱਦੇ ’ਤੇ ਦੁਬਾਰਾ ਫਿਰ ਘੇਰਿਆ ਗਿਆ ਹੈ। ਬਨਵਾਰੀ ਲਾਲ ਪੁਰੋਹਿਤ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਦੇ ਸਮੇਂ ’ਚ ਪਿਛਲੇ ਦੋ ਤੋਂ ਤਿੰਨ ਸਾਲਾਂ ਦੌਰਾਨ ਜੋ ਨਸ਼ਾ ਸ਼ਹਿਰਾਂ ’ਚ ਹੁੰਦਾ ਸੀ, ਉਹ ਹੁਣ ਪਿੰਡ ਪਿੰਡ ਤੱਕ ਪਹੁੰਚ ਚੁੱਕਿਆ ਹੈ। (Banwari Lal Purohit)

ਕੜਾਕੇ ਦੀ ਠੰਢ ’ਚ ਸਾਧ-ਸੰਗਤ ਨੇ ਲੋੜਵੰਦ ਪਰਿਵਾਰ ਦਾ ਸੁਪਨਾ ਕੀਤਾ ਸਾਕਾਰ

ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਘੁਣ ਵਾਂਗ ਖਾ ਰਹੇ ਹਨ ਅਤੇ ਆਏ ਦਿਨ ਪੰਜਾਬ ’ਚ ਨਸ਼ੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਰਾਜਪਾਲ ਨੇ ਪੰਜਾਬ ’ਚ ਵਧਦੇ ਨਸ਼ੇ ’ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਬੀਤੇ ਤਿੰਨ ਸਾਲਾਂ ’ਚ ਨਸ਼ਾ ਵੱਧ ਚੁੱਕਿਆ ਹੈ ਅਤੇ ਨਸ਼ੇ ਨੂੰ ਖਤਮ ਕਰਨ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਪੁਰੋਹਿਤ ਨੇ ਕਿਹਾ ਕਿ ਪੰਜਾਬ ਦੀ ਗਲੀ-ਗਲੀ ਨਸ਼ਾ ਵਿਕ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸੂਬੇ ਦੀ ਅਮਨ-ਕਾਨੂੰਨ ਦੀ ਹਾਲਤ ਬਾਰੇ ਵੀ ਚਿੰਤਾ ਜਾਹਿਰ ਕੀਤੀ। (Banwari Lal Purohit)