Rupay Credit Card: ਰੁਪੇ ਕ੍ਰੈਡਿਟ ਤੇ ਡੈਬਿਟ ਕਾਰਡ ਧਾਰਕਾਂ ਲਈ ਆਈ ਵੱਡੀ ਖੁਸ਼ਖਬਰੀ, ਐਨੇਂ ਫੀਸਦੀ ਮਿਲੇਗਾ ਕੈਸ਼ਬੈਕ

Rupay Credit Card

ਰੁਪੇ ਵੱਲੋਂ ਹੋਇਆ ਹੈ ਐਲਾਨ ਜਾਰੀ | Rupay Credit Card

Rupay Credit Card : ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰੁਪੇ ਕੈ੍ਰਡਿਟ ਤੇ ਡੈਬਿਟ ਕਾਰਡ ਧਾਰਕਾਂ ਲਈ ਅਮਰੀਕਾ, ਜਪਾਨ, ਕੈਨੇਡਾ, ਸਪੇਨ, ਸਵਿਟਜ਼ਰਲੈਂਡ, ਬ੍ਰਿਟੇਨ ਤੇ ਯੁਏਈ ’ਚ ਕੀਤੀ ਖਰੀਦਦਾਰੀ ’ਤੇ 25 ਫੀਸਦੀ ਕੈਸ਼ਬੈਕ ਮਿਲੇਗਾ। ਰੁਪੇ ਨੇ ਅੱਜ ਇੱਥੇ ਐਲਾਨ ਕਰਦੇ ਹੋਏ ਕਿਹਾ ਕਿ ਇਹ ਵਿਸ਼ੇਸ਼ ਆਫਰ ਸੀਮਤ ਸਮੇਂ ਲਈ ਹੈ। ਆਫਰ ਦੀ ਮਿਆਦ ਦੌਰਾਨ, ਯੋਗ ਰੁਪੇ ਕਾਰਡਾਂ ਦੀ ਵਰਤੋਂ ਕਰਨ ਵਾਲੇ ਗਾਹਕ ਕੈਨੇਡਾ, ਜਾਪਾਨ, ਸਪੇਨ, ਸਵਿਟਜ਼ਰਲੈਂਡ, ਯੂਕੇ, ਅਮਰੀਕਾ ਤੇ ਅਰਬ ਅਮੀਰਾਤ ’ਚ ਡਿਸਕਵਰ ਨੈੱਟਵਰਕ ਜਾਂ ਡਾਇਨਰਜ਼ ਕਲੱਬ ਇੰਟਰਨੈਸ਼ਨਲ ਨੈੱਟਵਰਕ ’ਤੇ ਕਾਰਡ ਸਵੀਕਾਰ ਕਰਨ ਵਾਲੇ ਵਪਾਰੀਆਂ ਤੋਂ ਪੁਆਇੰਟ-ਆਫ-ਸੇਲ ਖਰੀਦਦਾਰੀ ’ਤੇ ਛੋਟ ਪ੍ਰਾਪਤ ਕਰ ਸਕਦੇ ਹਨ। (Rupay Credit Card)

ਇਹ ਵੀ ਪੜ੍ਹੋ : Monsoon 2024 Date: ਇਹ ਸੂਬਿਆਂ ’ਚ ਚੱਲੇਗੀ ਭਿਆਨਕ ਲੂ, ਇੱਥੇ ਇਸ ਦਿਨ ਪਹੁੰਚੇਗਾ ਮਾਨਸੂਨ, ਆ ਗਈ ਤਰੀਕ

ਤੁਹਾਨੂੰ 25 ਫੀਸਦੀ ਕੈਸ਼ਬੈਕ ਮਿਲੇਗਾ। ਇਹ ਪੇਸ਼ਕਸ਼ 15 ਮਈ 2024 ਤੋਂ 31 ਜੁਲਾਈ 2024 ਤੱਕ ਵੈਧ ਹੋਵੇਗੀ। ਪੇਸ਼ਕਸ਼ ਦੀ ਮਿਆਦ ਦੇ ਦੌਰਾਨ ਕਿਸੇ ਵੀ ਕਾਰਡ ਲਈ ਪ੍ਰਤੀ ਲੈਣ-ਦੇਣ ਲਈ ਜ਼ਿਆਦਾ ਤੋਂ ਜ਼ਿਆਦਾ ਕੈਸ਼ਬੈਕ ਰਕਮ 2500 ਰੁਪਏ ਹੋਵੇਗੀ। ਕੁਨਾਲ ਕਲਾਵਤੀਆ, ਉਤਪਾਦ ਹੈੱਡ, ਐੱਨਪੀਸੀਆਈ ਨੇ ਕਿਹਾ ‘ਅਸੀਂ ਇਸ ਗਰਮੀਆਂ ’ਚ ਵਿਸ਼ਵ ਪੱਧਰ ’ਤੇ ਦਿਲਚਸਪ ਸਥਾਨਾਂ ਦੀ ਖੋਜ ਕਰਨ ਵਾਲੇ ਭਾਰਤੀ ਯਾਤਰੀਆਂ ’ਚ ਵਾਧਾ ਵੇਖ ਰਹੇ ਹਾਂ। ਇਸ ਰੁਝਾਨ ਅਤੇ ਰੁਪੇ ਕ੍ਰੈਡਿਟ ਤੇ ਡੈਬਿਟ ਕਾਰਡਾਂ ਦੀ ਵਧਦੀ ਪ੍ਰਸਿੱਧੀ ਦੇ ਜਵਾਬ ’ਚ ਰੁਪੇ ਕੈਸ਼ਬੈਕ ਦੀ ਨਵੀਨਤਮ ਦੁਹਰਾਓ ਪੇਸ਼ ਕਰਨ ’ਚ ਖੁਸ਼ੀ ਹੋ ਰਹੀ ਹੈ’। ਰੁਪੇ ਦੇ ਵਿਸਤ੍ਰਿਤ ਅੰਤਰਰਾਸ਼ਟਰੀ ਸਵੀਕ੍ਰਿਤੀ ਨੈਟਵਰਕ ਨਾਲ, ਸਾਡਾ ਉਦੇਸ਼ ਸਾਡੇ ਗਾਹਕਾਂ ਨੂੰ ਬੇਮਿਸਾਲ ਲਾਭਾਂ ਦੇ ਨਾਲ ਸੁਰੱਖਿਅਤ ਲੈਣ-ਦੇਣ ਪ੍ਰਦਾਨ ਕਰਦਾ ਹੈ। (Rupay Credit Card)