IND vs ENG Test : ਇੰਗਲੈਂਡ ਨੇ ਜਿੱਤਿਆ ਹੈਦਰਾਬਾਦ ਟੈਸਟ, ਲੜੀ ’ਚ 1-0 ਦਾ ਵਾਧਾ

IND vs ENG Test

ਭਾਰਤੀ ਟੀਮ ਨੂੰ 28 ਦੌੜਾਂ ਨਾਲ ਹਰਾਇਆ | IND vs ENG Test

  • ਟਾਮ ਹਾਰਟਲੇ ਨੇ ਹਾਸਲ ਕੀਤੀਆਂ 7 ਵਿਕਟਾਂ | IND vs ENG Test

ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਹੈਦਰਾਬਾਦ ’ਚ ਖੇਡਿਆ ਗਿਆ। ਜਿਸ ਵਿੱਚ ਇੰਗਲੈਂਡ ਦੀ ਟੀਮ ਨੇ ਭਾਰਤੀ ਟੀਮ ਨੂੰ 28 ਦੌੜਾਂ ਨਾਲ ਹਰਾ ਦਿੱਤਾ। ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲੀ ਪਾਰੀ ’ਚ ਇੰਗਲੈਂਡ ਦੀ ਟੀਮ 246 ਦੌੜਾਂ ’ਤੇ ਆਲਆਊਟ ਹੋ ਗਈ ਸੀ। ਜਿਸ ਵਿੱਚ ਕਪਤਾਨ ਬੇਨ ਸਟੋਕਸ ਨੇ 70 ਦੌੜਾਂ ਦੀ ਕਪਤਾਨੀ ਪਾਰੀ ਖੇਡੀ ਸੀ। ਇੰਗਲੈਂਡ ਦੀਆਂ 246 ਦੌੜਾਂ ਦੇ ਜਵਾਬ ’ਚ ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 426 ਦੌੜਾਂ ਬਣਾਇਆਂ ਸਨ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 190 ਦੌੜਾਂ ਦੀ ਲੀੜ ਹਾਸਲ ਕੀਤੀ ਸੀ। ਦੂਜੀ ਪਾਰੀ ’ਚ ਇੰਗਲੈਂਡ ਦੀ ਟੀਮ 420 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ। (IND vs ENG Test)

ਡਾ. ਮਾਧਵੀ ਬੋਰਸੇ ਸਿੰਘ ਇੰਸਾਂ ਇੱਕ ਅਜਿਹੀ ਸ਼ਖਸੀਅਤ, ਜੋ ਭਾਰਤ ਦੀਆਂ 10 ਸਫਲ ਔਰਤਾਂ ਵਿੱਚੋਂ ਹਨ ਇੱਕ!

ਜਿਸ ਵਿੱਚ ਓਲੀ ਪੋਪ ਦੀ 196 ਦੌੜਾਂ ਦੀ ਸ਼ਾਨਦਾਰ ਪਾਰੀ ਸ਼ਾਮਲ ਸੀ। ਦੂਜੀ ਪਾਰੀ ’ਚ ਭਾਰਤੀ ਟੀਮ ਨੂੰ ਜਿੱਤ ਲਈ 230 ਦੌੜਾਂ ਦਾ ਟੀਚਾ ਮਿਲਿਆ ਸੀ। ਜਿਸ ਦੇ ਜਵਾਬ ’ਚ ਭਾਰਤੀ ਟੀਮ 202 ਦੌੜਾਂ ’ਤੇ ਆਲਆਊਟ ਹੋ ਗਈ। ਇੰਗਲੈਂਡ ਵੱਲੋਂ ਟਾਮ ਹਾਰਟਲੇ ਨੇ ਸਭ ਤੋਂ ਜ਼ਿਆਦਾ 6 ਵਿਕਟਾਂ ਹਾਸਲ ਕੀਤੀਆਂ। ਜੋ ਰੂਟ ਅਤੇ ਜੈਕ ਲੀਚ ਨੂੰ 1-1 ਵਿਕਟ ਮਿਲੀ। ਸ਼੍ਰੇਅਸ ਅਈਅਰ 13 ਦੌੜਾਂ, ਰੋਹਿਤ ਸ਼ਰਮਾ 39, ਕੇਐੱਲ ਰਾਹੁਲ 22, ਅਕਸ਼ਰ ਪਟੇਲ 17, ਯਸ਼ਸਵੀ ਜੈਸਵਾਲ 15, ਰਵਿੰਦਰ ਜਡੇਜਾ 2 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਸ਼ੁਭਮਨ ਗਿੱਲ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਏ। ਇੰਗਲੈਂਡ ਨੇ ਐਤਵਾਰ ਨੂੰ ਦੂਜੀ ਪਾਰੀ ’ਚ 420 ਦੌੜਾਂ ਬਣਾਈਆਂ। ਪਹਿਲੀ ਪਾਰੀ ’ਚ ਇੰਗਲੈਂਡ ਨੇ 246 ਦੌੜਾਂ ਬਣਾਈਆਂ ਅਤੇ ਭਾਰਤ ਨੇ 436 ਦੌੜਾਂ ਬਣਾਈਆਂ। (IND vs ENG Test)