Ahmedabad Plane Crash: ਅਹਿਮਦਾਬਾਦ ਜਹਾਜ਼ ਹਾਦਸਾ ਵਾਪਰਨ ਵਾਲੇ ਹੋਸਟਲ ਨੂੰ ਬਣਾਇਆ ਜਾਵੇਗਾ ਦੁਬਾਰਾ
ਸੁਪਰ ਸਪੈਸ਼ਲਿਟੀ ਹੋਸਟਲ ’ਤੇ ਖਰਚ ਹੋਣਗੇ 105 ਕਰੋੜ ਰੁਪਏ
Ahmedabad Plane Crash: ਅਹਿਮਦਾਬਾਦ (ਏਜੰਸੀ)। ਇੱਕ ਨਵਾਂ, ਆਧੁਨਿਕ ਸੁਪਰ-ਸਪੈਸ਼ਲਿਟੀ ਹੋਸਟਲ ਉਸ ਹੋਸਟਲ ਦੀ ਥਾਂ ਲਵੇਗਾ ਜੋ ਪਿਛਲੇ ਜੂਨ ’ਚ ਗੁਜਰਾਤ ਦੇ ਅਹਿਮਦਾਬਾਦ ’ਚ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਸੀ। ਗੁਜਰਾਤ ਸਰਕਾਰ ਨੇ₹105 ਕਰੋੜ ਰੁਪਏ ਦੀ ਲਾਗਤ ਨਾਲ ਸਿਵਲ ਹਸਪਤਾਲ ਨੇੜੇ ਅਸਾਰਵਾ ’ਚ ਨਿਊ ਮੈਂਟਲ ਕੈਂਪਸ ’ਚ 9 ਮੰਜ਼ਿਲਾ ਹੋਸਟਲ ਤੇ ਕੰਟੀਨ ਬਲਾਕ ਬਣਾਉਣ ਦਾ ਫੈਸਲਾ ਕੀਤਾ ਹੈ। ਸਿਹਤ ਰਾਜ ਮੰਤਰੀ, ਪ੍ਰਫੁੱਲ ਪੰਸਾਰੀਆ ਨੇ ਕਿਹਾ ਕਿ ਟਾਟਾ ਏਅਰਲਾਈਨਜ਼ ਜਹਾਜ਼ ਹਾਦਸੇ ’ਚ ਨੁਕਸਾਨੇ ਗਏ ‘ਅਤੁਲਯਮ 1 ਤੋਂ 4’ ਬਲਾਕ, ਕੰਟੀਨ ਤੇ ਸਬ-ਸਟੇਸ਼ਨ ਇਮਾਰਤ ਲਈ ਮੁਆਵਜ਼ੇ ਵਜੋਂ ਸਿਹਤ ਵਿਭਾਗ ਨੂੰ₹53.12 ਕਰੋੜ ਰੁਪਏ ਪ੍ਰਦਾਨ ਕਰੇਗੀ।
ਇਮਾਰਤ ’ਚ 236 ਡਾਕਟਰ ਦੇ ਰਹਿਣ ਦੀ ਸਹੂਲਤ ਕੀਤੀ ਜਾਵੇਗੀ। 12 ਜੂਨ, 2025 ਨੂੰ ਹਾਦਸੇ ਦੇ ਸਮੇਂ ਹੋਸਟਲ ’ਚ ਕੁੱਲ 92 ਵਿਦਿਆਰਥੀ ਮੌਜ਼ੂਦ ਸਨ। ਹਾਦਸੇ ਬਾਅਦ ਕੀਤੇ ਗਏ ਇੱਕ ਢਾਂਚਾਗਤ ਆਡਿਟ ਨੇ ਇਮਾਰਤ ਨੂੰ ਅਸੁਰੱਖਿਅਤ ਐਲਾਨਿਆ ਗਿਆ, ਜਿਸ ਕਾਰਨ ਇਸ ਨੂੰ ਢਾਹੁਣ ਦਾ ਫੈਸਲਾ ਲਿਆ ਗਿਆ। ਮੁੱਖ ਮੰਤਰੀ ਭੂਪੇਂਦਰ ਪਟੇਲ ਦੇ ਨਿਰਦੇਸ਼ਾਂ ’ਤੇ ਨਵੇਂ ਹੋਸਟਲ ਦੇ ਨਿਰਮਾਣ ਲਈ ਪ੍ਰਵਾਨਗੀ ਦਿੱਤੀ ਗਈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਦਿਆਰਥੀਆਂ ਦੀ ਰਿਹਾਇਸ਼ ਪ੍ਰਭਾਵਿਤ ਨਾ ਹੋਵੇ।
Read Also : RCB vs GT: ਗੁਜਰਾਤ ਨੂੰ ਹਰਾ RCB ਲਗਾਤਾਰ ਦੂਜੇ ਸਾਲ ਫਾਈਨਲ 'ਚ ਪਹੁੰਚੀ
ਅਗਲੇ ਤਿੰਨ ਸਾਲਾਂ ’ਚ 236 ਡਾਕਟਰਾਂ ਲਈ ਰਿਹਾਇਸ਼ | Ahmedabad Plane Crash
ਨਵਾਂ ਹੋਸਟਲ ਮੇਘਾਨੀਨਗਰ ਦੇ ਆਈਜੀਪੀ ਕੰਪਾਊਂਡ ’ਚ ਸਥਿਤ ਨਿਊ ਮੈਂਟਲ ਕੈਂਪਸ ’ਚ ਬਣਾਇਆ ਜਾਵੇਗਾ। ਮੈਡੀਕਲ ਖੇਤਰ ’ਚ 48 ਸੁਪਰ-ਸਪੈਸ਼ਲਿਟੀ ਸੀਟਾਂ ਦੇ ਵਾਧੇ ਨੂੰ ਵੇਖਦੇ ਹੋਏ, ਅਗਲੇ ਤਿੰਨ ਸਾਲਾਂ ’ਚ 236 ਡਾਕਟਰਾਂ ਲਈ ਰਿਹਾਇਸ਼ ਪ੍ਰਦਾਨ ਕੀਤੀ ਜਾਵੇਗੀ। ਸਰਕਾਰ ਨੇ ਇਸ ਪ੍ਰੋਜੈਕਟ ਲਈ ਜ਼ਮੀਨ ਅਲਾਟ ਕੀਤੀ ਹੈ। 2026-27 ਦੇ ਬਜਟ ’ਚ ਇਸ ਪ੍ਰੋਜੈਕਟ ਲਈ 34.65 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।
ਹੋਸਟਲ ’ਚ ਹੋਣਗੀਆਂ ਆਧੁਨਿਕ ਸਹੂਲਤਾਂ
ਨਵਾਂ ‘ਅਤੁਲਯਮ 1 ਤੋਂ 7’ ਪੀਜੀ ਹੋਸਟਲ ਇੱਕ ਆਧੁਨਿਕ 9 ਮੰਜ਼ਿਲਾ ਢਾਂਚੇ ’ਚ ਬਣਾਇਆ ਜਾਵੇਗਾ। ਉਨ੍ਹਾਂ ’ਚ ਸਟੂਡੀਓ ਅਪਾਰਟਮੈਂਟ ਵਰਗੇ ਕਮਰੇ ਹੋਣਗੇ ਜਿਸ ’ਚ ਇੱਕ ਲਿਵਿੰਗ ਰੂਮ, ਰਸੋਈ, ਬੈੱਡਰੂਮ ਤੇ ਰੈਸਟਰੂਮ ਹੋਵੇਗਾ। ਹੋਸਟਲ ’ਚ ਅੱਗ ਸੁਰੱਖਿਆ ਪ੍ਰਣਾਲੀ, ਇੱਕ ਆਰਓ ਪਲਾਂਟ, ਸੁਧਰੀ ਡਰੇਨੇਜ, ਬੇਸਮੈਂਟ ਪਾਰਕਿੰਗ, ਇੱਕ ਆਧੁਨਿਕ ਮੈਸ, ਇੱਕ ਜਿੰਮ ਅਤੇ ਇੱਕ ਮਨੋਰੰਜਨ ਕਮਰਾ ਵਰਗੀਆਂ ਸਹੂਲਤਾਂ ਵੀ ਹੋਣਗੀਆਂ।
About The Author