Sirsa News: ਜੈੱਕ ਨਾਲ ਮਕਾਨ ਚੁੱਕ ਰਹੇ ਮਜ਼ਦੂਰਾਂ ਨਾਲ ਭਿਆਨਕ ਹਾਦਸਾ, ਤਿੰਨ ਮਜ਼ਦੂਰ ਦਬੇ
ਪਿਛਲੇ ਛੇ ਦਿਨਾਂ ਤੋਂ ਜੈਕ ਨਾਲ ਮਕਾਨ ਉੱਚਾ ਚੁੱਕਣ ਦਾ ਕੰਮ ਕੀਤਾ ਜਾ ਰਿਹਾ ਸੀ
ਨਾਥੂਸਰੀ ਚੌਪਟਾ (ਭਗਤ ਸਿੰਘ)। ਸਰਸਾ ਜ਼ਿਲ੍ਹੇ ਦੇ ਪਿੰਡ ਗੁੜੀਆ ਖੇੜਾ ’ਚ ਜੈੱਕ ’ਤੇ ਰੱਖੇ ਗਏ ਮਕਾਨ ਦੀ ਅਚਾਨਕ ਮੰਗਲਵਾਰ ਨੂੰ ਸ਼ਾਮ ਨੂੰ ਕੰਧ ਡਿੱਗ ਗਈ ਜਿਸ ਨਾਲ ਕੰਮ ਕਰ ਰਹੇ 3 ਮਜ਼ਦੂਰ ਮਲਬੇ ’ਚ ਦਬ ਗਏ ਇਸ ਤੋਂ ਬਾਅਦ ਸਖ਼ਤ ਮੁਸ਼ੱਕਤ ਤੋਂ ਬਾਅਦ ਦੋ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਜਦੋਂ ਕਿ ਇੱਕ ਮਜ਼ਦੂਰ ਨੂੰ ਕੱਢਣ ਦਾ ਆਪ੍ਰੇਸ਼ਨ ਚੱਲ ਰਿਹਾ ਹੈ।
ਇਸ ਘਟਨਾ ਦੀ ਸੁੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਗੱਡੀ, ਐਂਬੂਲੈਂਸ ਅਤੇ ਜਮਾਲ ਚੌਂਕੀ ਪੁਲਿਸ ਮੌਕੇ ’ਤੇ ਪੁੱਜੀ ਚਸ਼ਮਦੀਦਾਂ ਅਨੁਸਾਰ ਕੰਧ ਡਿੱਗਣ ਨਾਲ ਤੇਜ਼ ਅਵਾਜ਼ ਆਈ ਇਸ ਵਜ੍ਹਾ ਨਾਲ ਆਸ-ਪਾਸ ਮੌਜ਼ੂਦ ਲੋਕ ਮੌਕੇ ’ਤੇ ਪੁੱਜ ਗਏ ਜਾਣਕਾਰੀ ਅਨੁਸਾਰ ਪਿੰਡ ਨਿਵਾਸੀ ਆਤਮਰਾਮ ਬਿਰੜਾ ਦੀ ਢਾਣੀ ’ਚ ਬਣਿਆ ਮਕਾਨ ਕਾਫੀ ਨੀਵਾਂ ਹੋ ਗਿਆ ਸੀ। ਇਸ ਨੂੰ ਉਪਰ ਚੁੱਕਣ ਲਈ ਠੇਕੇਦਾਰ ਅਸ਼ੋਕ ਕੁਮਾਰ ਨੂੰ ਠੇਕਾ ਦਿੱਤਾ ਗਿਆ ਸੀ ।
ਇਸ ’ਤੇ ਪਿਛਲੇ ਛੇ ਦਿਨਾਂ ਤੋਂ ਜੈਕ ਨਾਲ ਮਕਾਨ ਉੱਚਾ ਚੁੱਕਣ ਦਾ ਕੰਮ ਕੀਤਾ ਜਾ ਰਿਹਾ ਸੀ। ਯੂਪੀ ਦੇ ਰਾਇਪੁਰ ਨਿਵਾਸੀ ਵਨੀਤ ਕੁਮਾਰ ਨੇ ਦੱਸਿਆ ਕਿ ਜੈਕ ਦੀ ਸਹਾਇਤਾ ਨਾਲ ਰਾਇਪੁਰ ਦੇ ਮਜ਼ਦੂਰ, ਮਨੋਜ ਕੁਮਾਰ, ਵਿੱਕੀ ਅਤੇ ਸਿਧਾਰਥ ਲੱਗੇ ਹੋਏ ਸਨ। ਸ਼ਾਮ ਨੂੰ ਕਰੀਬ ਸਾਢੇ ਪੰਜ ਵਜੇ ਮਕਾਨ ਦੀ ਇੱਕ ਕੰਧ ਡਿੱਗ ਗਈ। ਇਸ ਤੋਂ ਬਾਅਦ ਤਿੰਨੇ ਮਜ਼ਦੂਰ ਹੇਠਾਂ ਦਬ ਗਏ ਵਿੱਕੀ ਅਤੇ ਸਿਧਾਰਥ ਨੂੰ ਬਾਹਰ ਕੱਢ ਲਿਆ, ਜਦੋਂ ਮਨੋਜ ਕੁਮਾਰ ਨੂੰ ਬਾਹਰ ਕੱਢਣ ਲਈ ਕਾਰਜ ਜਾਰੀ ਸਨ।
About The Author