RCB vs GT: ਗੁਜਰਾਤ ਨੂੰ ਹਰਾ RCB ਲਗਾਤਾਰ ਦੂਜੇ ਸਾਲ ਫਾਈਨਲ 'ਚ ਪਹੁੰਚੀ

ਕਪਤਾਨ ਰਜਤ ਪਾਟੀਦਾਰ ਨੇ ਖੇਡੀ ਨਾਬਾਦ 93 ਦੌੜਾਂ ਦੀ ਪਾਰੀ

Khushdeep Singh Picture
Published On

RCB vs GT: ਸਪੋਰਟਸ ਡੈਸਕ। IPL 2026 ਦਾ ਪਹਿਲਾ ਕੁਆਲੀਫਾਇਰ ਮੁਕਾਬਲਾ ਧਰਮਸ਼ਾਲਾ ਕ੍ਰਿਕੇਟ ਸਟੇਡੀਅਮ 'ਚ ਖੇਡਿਆ ਗਿਆ। ਜਿੱਥੇ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਆਰਸੀਬੀ ਦੀ ਟੀਮ ਨੇ ਵਿਰਾਟ ਕੋਹਲੀ ਤੇ ਕੁਰਣਾਂਲ ਪਾਂਡਿਆ ਨੇ 43-43 ਦੌੜਾਂ ਦੀਆਂ ਪਾਰੀਆਂ ਖੇਡੀਆਂ। ਜਦਕਿ ਕਪਤਾਨ ਰਜਤ ਪਾਟੀਦਾਰ ਨੇ ਸਿਰਫ 33 ਗੇਂਦਾਂ 'ਤੇ 93 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਟੀਮ ਨੇ ਕੁਲ ਮਿਲਾ ਕੇ 20 ਓਵਰਾਂ 'ਚ 254 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ।

ਜਵਾਬ 'ਚ ਗੁਜਰਾਤ ਦੀ ਟੀਮ ਸਿਰਫ 162 ਦੌੜਾਂ ਹੀ ਬਣਾ ਸਕੀ। ਗੁਜਰਾਤ ਵੱਲੋਂ ਰਾਹੁਲ ਤੇਵਤਿਆ ਨੇ ਅਰਧਸੈਂਕੜੇ ਵਾਲੀ ਪਾਰੀ ਖੇਡੀ। ਤੇਵਤਿਆ ਨੇ 68 ਦੌੜਾਂ ਦੀ ਪਾਰੀ ਖੇਡੀ। ਆਰਸੀਬੀ ਵੱਲੋਂ ਜੈਕਬ ਡਫੀ ਨੇ ਸਭ ਤੋਂ ਜਿਆਦਾ 3 ਵਿਕਟਾਂ ਲਈਆਂ, ਜਦਕਿ ਭੂਵਨੇਸ਼ਵਰ ਕੁਮਾਰ ਨੂੰ 2 ਤੇ ਜੋਸ਼ ਹੇਜਲਵੁੱਡ ਨੂੰ 1 ਵਿਕਟ ਮਿਲੀ। ਇਸ ਦੇ ਨਾਲ ਹੀ ਆਰਸੀਬੀ ਨੇ ਪਲੇਆਫ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਬਣਾਇਆ। ਇਸ ਤੋਂ ਪਹਿਲਾਂ ਇਹ ਰਿਕਾਰਡ ਗੁਜਰਾਤ ਦੇ ਨਾਂਅ ਸੀ। ਜਿਸਨੇ 2023 ਦੇ ਕੁਆਲੀਫਾਇਰ-2 'ਚ ਮੁੰਬਈ ਇੰਡੀਅਨਜ਼ ਖਿਲਾਫ਼ 233/3 ਬਣਾਇਆ ਸੀ। RCB vs GT

IPL-2026

Read Also : ED Raids Punjab: ਈਡੀ ਵੱਲੋਂ ਚੰਡੀਗੜ੍ਹ ਤੇ ਪੰਜਾਬ ’ਚ ਵੱਡੀ ਕਾਰਵਾਈ

ਦੋਵੇਂ ਟੀਮਾਂ ਦੀ ਪਲੇਇੰਗ-11

ਬੈਂਗਲੁਰੂ : ਵਿਰਾਟ ਕੋਹਲੀ, ਵੈਂਕਟੇਸ਼ ਅਈਅਰ, ਦੇਵਦੱਤ ਪਡੀਕਲ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੈਕਬ ਡਫੀ, ਜੋਸ਼ ਹੇਜ਼ਲਵੁੱਡ, ਤੇ ਰਸੀਖ ਸਲਾਮ।

ਇਮਪੈਕਟ ਪਲੇਅਰ : ਰੋਮਾਰੀਓ ਸ਼ੈਫਰਡ।

ਗੁਜਰਾਤ : ਸ਼ੁਭਮਨ ਗਿੱਲ (ਕਪਤਾਨ), ਸਾਈ ਸੁਧਰਸਨ, ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਨਿਸ਼ਾਂਤ ਸਿੰਧੂ, ਜੇਸਨ ਹੋਲਡਰ, ਰਾਸ਼ਿਦ ਖਾਨ, ਕੁਲਵੰਤ ਖੇਜਰੋਲੀਆ, ਕਾਗਿਸੋ ਰਬਾਡਾ, ਮੁਹੰਮਦ ਸਿਰਾਜ, ਤੇ ਪ੍ਰਸਿਧ ਕ੍ਰਿਸ਼ਨ। 

ਇਮਪੈਕਟ ਪਲੇਅਰ : ਰਾਹੁਲ ਤਿਵਾਤੀਆ।

About The Author

Related Posts