Welfare Work: ਡੇਰਾ ਸ਼ਰਧਾਲੂਆਂ ਨੇ ਬਜ਼ੁਰਗ ਦੀ ਕੀਤੀ ਸਾਂਭ-ਸੰਭਾਲ, ਬਿਰਧ ਆਸ਼ਰਮ ਦਾਖ਼ਲ ਕਰਵਾਇਆ
ਬਿਰਧ ਆਸ਼ਰਮ ’ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਸਾਂਭ-ਸੰਭਾਲ ਕੀਤੀ ਜਾਵੇਗੀ
ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆਵਾਂ ਤੇ ਚਲਦਿਆਂ ਬਲਾਕ ਸੰਗਰੂਰ ਦੇ ਸੇਵਾਦਾਰਾਂ ਵੱਲੋਂ ਸੜਕ ’ਤੇ ਘੁੰਮ ਰਹੇ ਲਾਵਾਰਿਸ ਅਤੇ ਬਿਮਾਰ ਬਜ਼ੁਰਗ ਦੀ ਸਾਂਭ-ਸੰਭਾਲ ਕਰਕੇ ਉਸ ਨੂੰ ਬਡਰੁੱਖਾਂ ਸਥਿਤ ਬਿਰਧ ਆਸ਼ਰਮ ’ਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਰਿਟਾ. ਇੰਸਪੈਕਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਇਹ ਬਜ਼ੁਰਗ ਪਿੰਡ ਘਰਾਚੋਂ ਵਿਖੇ ਲਵਾਰਿਸ ਹਾਲਤ ’ਚ ਮਿਲਿਆ ਸੀ।
ਡਾ. ਜਗਦੀਸ਼ ਇੰਸਾਂ ਘਰਾਚੋਂ ਨੂੰ ਇਸ ਬਾਰੇ ਪਤਾ ਲੱਗਣ ’ਤੇ ਉਨ੍ਹਾਂ ਨੇ ਟੀਮ ਨਾਲ ਸੰਪਰਕ ਕੀਤਾ। ਸੇਵਾਦਾਰਾਂ ਨੇ ਬਜ਼ੁਰਗ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆ ਕੇ ਚਾਹ-ਪਾਣੀ ਪਿਆਇਆ ਅਤੇ ਖਾਣਾ ਖੁਆਇਆ ਗਿਆ। ਮੁੱਢਲੇ ਉਪਚਾਰ ਪਿੱਛੋਂ ਪੁੱਛਗਿੱਛ ਦੌਰਾਨ ਬਜ਼ੁਰਗ ਨੇ ਆਪਣਾ ਨਾਂਅ ਲਕਸ਼ਮੀ ਨਰਾਇਣ ਅਤੇ ਵਾਸੀ ਬਿਹਾਰ ਦੱਸਿਆ, ਪਰ ਉਹ ਇਸ ਤੋਂ ਇਲਾਵਾ ਹੋਰ ਜਾਣਕਾਰੀ ਨਹੀਂ ਦੇ ਸਕਿਆ।
Read Also : ਪੰਜਾਬ ਸਰਕਾਰ ਨੇ ਡੀਏ ਮਾਮਲੇ 'ਚ ਸੁਪਰੀਮ ਕੋਰਟ ਦਾ ਰੁਖ ਕੀਤਾ, 14,191 ਕਰੋੜ ਰੁਪਏ ਦੀ ਅਦਾਇਗੀ 'ਤੇ ਜਤਾਈ ਅਸਮਰੱਥਾ
ਪੁਲਿਸ ਨੂੰ ਸੂਚਿਤ ਕਰਨ ਉਪਰੰਤ ਉਸ ਨੂੰ ਬਡਰੁੱਖਾਂ ਦੇ ਬਿਰਧ ਆਸ਼ਰਮ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਸਾਂਭ-ਸੰਭਾਲ ਕੀਤੀ ਜਾਵੇਗੀ। ਇਸ ਸੇਵਾ ਕਾਰਜ ’ਚ ਸੱਤਪਾਲ ਇੰਸਾਂ, ਬਾਬੂ ਰਾਮ ਇੰਸਾਂ, ਦਿਕਸ਼ਾਂਤ ਇੰਸਾਂ, ਜਗਦੀਸ਼ ਜੋਸ਼ੀ ਇੰਸਾਂ, ਰਾਜਾ ਇੰਸਾਂ ਅਤੇ ਜਰਨੈਲ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।