Punjab
Sunam News: ਰਾਜ ਸਭਾ ਮੈਂਬਰ ਤਰੁਣ ਚੁੱਘ ਦਾ ਪਿੰਡ ਸ਼ੇਰੋਂ ਪਹੁੰਚਣ ’ਤੇ ਨਿੱਘਾ ਸਵਾਗਤ
ਰਾਜ ਸਭਾ ਮੈਂਬਰ ਤਰੁਣ ਚੁੱਘ ਦਾ ਪਿੰਡ ਸ਼ੇਰੋਂ ਪਹੁੰਚਣ ’ਤੇ ਨਿੱਘਾ ਸਵਾਗਤ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਜਪਾ ਦੇ ਕੇਂਦਰੀ ਦਫ਼ਤਰ ਇੰਚਾਰਜ ਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਆਪਣੀ ਫੇਰੀ ਦੌਰਾਨ ਪਿੰਡ ਸ਼ੇਰੋਂ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਦਮਨ ਥਿੰਦ ਬਾਜਵਾ ਤੇ ਹਰਮਨ ਦੇਵ ਬਾਜਵਾ ਮੌਜ਼ੂਦ ਸਨ। ਚੀਮਾ ਸਰਕਲ ਪ੍ਰਧਾਨ ਨਰਿੰਦਰ ਸਿੰਘ ਨੇ ਉਨ੍ਹਾਂ ਦਾ ਦਫ਼ਤਰ ਵਿਖੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸ਼ੇਰੋਂ ਗਊਸ਼ਾਲਾ ਦੇ ਜੋਗਿੰਦਰ ਮੁਨੀ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਤਸਵੀਰ ਭੇਟ ਕੀਤੀ। ਭਾਜਪਾ ਆਗੂ ਤਰੁਣ ਚੁੱਘ ਮੋਹਨਜੀਤ ਸਿੰਘ ਦੇ ਘਰ ਗਏ ਤੇ ਉਨਾਂ ਮੋਹਨਜੀਤ ਦਾ ਹਾਲ ਚਾਲ ਜਾਨਿਆ। ਇਸ ਮੌਕੇ ਭਾਜਪਾ ਆਗੂ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਨਸ਼ਿਆਂ ਦੀ ਦਲਦਲ ’ਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ। ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ’ਤੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ। ਇਸ ਪਿੰਡ ਦੇ ਨੌਜਵਾਨ ਮੋਹਨਜੀਤ ਸਿੰਘ ਨੂੰ ਜਦੋਂ ਸਵਾਲ ਪੁੱਛੇ ਤਾਂ ਉਨ੍ਹਾਂ ਦੀ ਜੋ ਹਾਲਤ ਹੋਈ ਹੈ, ਉਹ ਤੁਹਾਡੇ ਸਾਹਮਣੇ ਹੈ। ਭਾਜਪਾ, ਜਿਸਨੂੰ ਕਦੇ ਸ਼ਹਿਰਾਂ ਦੀ ਪਾਰਟੀ ਕਿਹਾ ਜਾਂਦਾ ਸੀ, ਹੁਣ ਹਰ ਪਿੰਡ ’ਚ ਨਰਿੰਦਰ ਸਿੰਘ ਵਰਗੇ ਸੈਂਕੜੇ ਲੋਕ ਭਾਜਪਾ ਦਾ ਝੰਡਾ ਲਹਿਰਾ ਰਹੇ ਹਨ। ਸਮਾਜ ਦਾ ਹਰ ਵਰਗ ਪਾਰਟੀ ’ਚ ਸ਼ਾਮਲ ਹੋ ਰਿਹਾ ਹੈ, ਹੁਣ ਪੰਜਾਬ ’ਚ ਸੱਤਾ ਤਬਦੀਲੀ ਹੋਵੇਗੀ, ਭਾਜਪਾ ਦੀ ਸਰਕਾਰ ਬਣੇਗੀ, ਇਸ ਮੌਕੇ ਧਰਮਿੰਦਰ ਸਿੰਘ, ਬੂਟਾ ਸਿੰਘ, ਸ਼ੰਕਰ ਬਾਂਸਲ, ਅਸ਼ੋਕ ਗੋਇਲ, ਡਾ. ਜਗਮਹਿੰਦਰ ਸੈਣੀ ਤੇ ਪਿੰਡ ਦੇ ਉੱਘੇ ਮੈਂਬਰ ਮੌਜੂਦ ਸਨ।
ਇਹ ਵੀ ਪੜ੍ਹੋ : TMC Election Symbol: ਤ੍ਰਿਣਮੂਲ ਕਾਂਗਰਸ ਦੇ ਚੋਣ ਚਿੰਨ੍ਹ ਨੂੰ ਫ੍ਰੀਜ਼ ਕਰਨ 'ਤੇ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ 'ਤੇ ਸਵਾਲ ਉਠਾਏ