Mohali Crime News: ਮੋਹਾਲੀ ਪੁਲਿਸ ਨੇ ਟਰੈਕਟਰ ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, ਤਿੰਨ ਗ੍ਰਿਫ਼ਤਾਰ

ਮੋਹਾਲੀ ਪੁਲਿਸ ਨੇ ਟਰੈਕਟਰ ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, ਤਿੰਨ ਗ੍ਰਿਫ਼ਤਾਰ

Khushdeep Singh Picture
Published On

ਮੋਹਾਲੀ (ਸੱਚ ਕਹੂੰ ਨਿਊਜ਼/ਹਿੰ.ਸ.)। Punjab Crime News: ਮੋਹਾਲੀ ਪੁਲਿਸ ਨੇ ਟਰੈਕਟਰ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 4 ਟਰੈਕਟਰ, 3 ਟਰਾਲੀਆਂ, ਇੱਕ ਖੱਡਾ ਪੁੱਟਣ ਵਾਲੀ ਮਸ਼ੀਨ ਤੇ ਬਿਜਲੀ ਦੀ ਸਟੀਲ ਤਾਰ ਦੇ 8 ਰੋਲ ਬਰਾਮਦ ਕੀਤੇ ਹਨ। ਇਹ ਕਾਰਵਾਈ ਐਸਐਸਪੀ ਮੋਹਾਲੀ ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸਪੀ ਰੂਰਲ ਜਸਪਿੰਦਰ ਸਿੰਘ ਤੇ ਡੀਐਸਪੀ ਖਰੜ-1 ਈਸ਼ਾਨ ਸਿੰਗਲਾ ਦੀ ਅਗਵਾਈ ’ਚ ਕੀਤੀ ਗਈ। ਥਾਣਾ ਸਦਰ ਖਰੜ ਦੇ ਐਸਐਚਓ ਇੰਸਪੈਕਟਰ ਸੁਨੀਲ ਕੁਮਾਰ ਦੀ ਨਿਗਰਾਨੀ ਹੇਠ ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਕੀਤੀ। ਡੀਐਸਪੀ ਈਸ਼ਾਨ ਸਿੰਗਲਾ ਮੁਤਾਬਕ, 29 ਜੁਲਾਈ ਨੂੰ ਮਹਿੰਦਰਾ 265 ਡੀਆਈ ਟਰੈਕਟਰ ਚੋਰੀ ਹੋਇਆ ਸੀ। ਇਸ ਸਬੰਧੀ 5 ਅਗਸਤ ਨੂੰ ਥਾਣਾ ਸਦਰ ਖਰੜ ’ਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ 7 ਸਤੰਬਰ ਦੀ ਰਾਤ ਲਾਲ ਰੰਗ ਦਾ ਮਹਿੰਦਰਾ ਸਵਰਾਜ 744 ਟਰੈਕਟਰ ਵੀ ਚੋਰੀ ਹੋ ਗਿਆ ਸੀ।

ਇਸ ਸਬੰਧੀ 10 ਸਤੰਬਰ ਨੂੰ ਮਾਮਲਾ ਦਰਜ ਕੀਤਾ ਗਿਆ। ਜਾਂਚ ਦੌਰਾਨ ਪੁਲਿਸ ਨੇ ਸਭ ਤੋਂ ਪਹਿਲਾਂ ਸ਼ੇਰਾ ਨਾਮਕ ਮੁਲਜ਼ਮ ਨੂੰ ਸਾਹਿਬਾਜਪੁਰ ਰੋਡ ’ਤੇ ਹਨੂਮਾਨ ਮੰਦਰ ਨੇੜੇ, ਰਾਏਕੋਟ, ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ। ਉਸ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਹਿਮਾਂਸ਼ੂ ਕੁਮਾਰ ਨੂੰ ਮੇਰਠ ਤੋਂ ਕਾਬੂ ਕੀਤਾ। ਹਿਮਾਂਸ਼ੂ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਥਾਣਾ ਹਸਨਪੁਰ ਅਧੀਨ ਪੈਂਦੇ ਪਿੰਡ ਰਾਮ ਸ਼ੇਰਗੜ੍ਹ ਦਾ ਰਹਿਣ ਵਾਲਾ ਦੱਸਿਆ ਗਿਆ ਹੈ। ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਹਿਮਾਂਸ਼ੂ ਨੇ ਟਰੈਕਟਰ ਚੋਰੀ ਕਰਨ ਦੀ ਗੱਲ ਕਬੂਲ ਕੀਤੀ। ਉਸ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ 4 ਟਰੈਕਟਰ ਤੇ 3 ਟਰਾਲੀਆਂ ਬਰਾਮਦ ਕੀਤੀਆਂ। ਹਿਮਾਂਸ਼ੂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਸਮੀਰ ਅੰਸਾਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਸਮੀਰ ਪੂਰਬੀ ਦਿੱਲੀ ਦੇ ਨਿਊ ਸਲੇਮਪੁਰ, ਕੇ-ਬਲਾਕ, ਬੈਂਡ-ਬਾਜੇ ਵਾਲੀ ਗਲੀ ਦਾ ਰਹਿਣ ਵਾਲਾ ਦੱਸਿਆ ਗਿਆ ਹੈ। ਪੁਲਿਸ ਅਨੁਸਾਰ ਸਮੀਰ ਕੋਲੋਂ ਚੋਰੀ ਦੀ ਇੱਕ ਖੱਡਾ ਪੁੱਟਣ ਵਾਲੀ ਮਸ਼ੀਨ ਤੇ ਬਿਜਲੀ ਦੀ ਸਟੀਲ ਤਾਰ ਦੇ 8 ਰੋਲ ਬਰਾਮਦ ਹੋਏ ਹਨ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਹੋਰ ਚੋਰੀ ਦੀਆਂ ਵਾਰਦਾਤਾਂ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। Punjab Crime News

ਇਹ ਵੀ ਪੜ੍ਹੋ : Punjab Weather Today: ਪੰਜਾਬ ਦੇ 13 ਜ਼ਿਲ੍ਹਿਆਂ ’ਚ ਅੱਜ ਮੀਂਹ ਦੀ ਸੰਭਾਵਨਾ

About The Author

Related Posts