Body Donation: ਚੰਨਣ ਸਿੰਘ ਇੰਸਾਂ ਪਿੰਡ ਕਾਉਂਕੇ ਦੇ ਅੱਠਵੇਂ ਸਰੀਰਦਾਨੀ ਬਣੇ

ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ

Ravinder Sharma Picture
Published On

ਮਾਣੂੰਕੇ (ਜਸਵੰਤ ਰਾਏ)। ਬਲਾਕ ਮਾਣੂੰਕੇ ’ਚ ਪੈਂਦੇ ਪਿੰਡ ਕਾਉਂਕੇ ਕਲਾਂ ਦੇ ਡੇਰਾ ਸ਼ਰਧਾਲੂ ਚੰਨਣ ਸਿੰਘ ਇੰਸਾਂ ਨੇ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ, ਜਿਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਚੰਨਣ ਸਿੰਘ ਇੰਸਾਂ (87) ਨੇ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ।

ਉਨ੍ਹਾਂ ਦੇ ਦੇਹਾਂਤ ਉਪਰੰਤ ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਪਤਨੀ ਮਲਕੀਤ ਕੌਰ ਇੰਸਾਂ, ਪੁੱਤਰ ਹਰਬੰਸ ਸਿੰਘ ਇੰਸਾਂ, ਨੂੰਹ ਸਤਿੰਦਰਦੀਪ ਕੌਰ ਇੰਸਾਂ, ਪੁੱਤਰੀਆਂ ਕੁਲਦੀਪ ਕੌਰ ਇੰਸਾਂ, ਹਰਬੰਸ ਕੌਰ ਇੰਸਾਂ, ਜਸਪਾਲ ਕੌਰ ਇੰਸਾਂ, ਚਰਨਜੀਤ ਕੌਰ ਇੰਸਾਂ, ਪੋਤਰੀਆਂ ਹਰਮਨਪ੍ਰੀਤ ਕੌਰ ਇੰਸਾਂ, ਜਸ਼ਨਪ੍ਰੀਤ ਕੌਰ ਇੰਸਾਂ ਸਮੇਤ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਕੇ. ਡੀ. ਮੈਡੀਕਲ ਕਾਲਜ ਹਸਪਤਾਲ ਐਂਡ ਰੀਸਰਚ ਸੈਂਟਰ ਅਕਬਰਪੁਰ ਮਥੂਰਾ (ਯੂ.ਪੀ) ਨੂੰ ਮੈਡੀਕਲ ਦੀਆਂ ਖੋਜਾਂ ਲਈ ਦਾਨ ਕੀਤਾ।

Body-Donaton

ਦੱਸਣਯੋਗ ਹੈ ਕਿ ਚੰਨਣ ਸਿੰਘ ਇੰਸਾਂ ਨੇ ਪਿੰਡ ’ਚੋਂ 8ਵੇਂ ਤੇ ਬਲਾਕ ਮਾਣੂੰਕੇ ’ਚੋਂ 38ਵੇਂ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ। ਉਨ੍ਹਾਂ ਦੀ ਅਰਥੀ ਨੂੰ ਉਨ੍ਹਾਂ ਦੀ ਨੂੰਹ ਸਤਿੰਦਰਦੀਪ ਕੌਰ ਇੰਸਾਂ, ਪੁੱਤਰੀਆਂ ਕੁਲਦੀਪ ਕੌਰ ਇੰਸਾਂ, ਹਰਬੰਸ ਕੌਰ ਇੰਸਾਂ ਨੇ ਮ੍ਰਿਤਕ ਦੇਹ ਨੂੰ ਮੋਢਾ ਕੇ ਰਵਾਨਾ ਕੀਤਾ ਗਿਆ।   

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਰਾਜਿੰਦਰਪਾਲ ਇੰਸਾਂ, ਹੋਰ ਬਲਾਕਾਂ ’ਚੋਂ ਪੁੱਜੇ ਜ਼ਿੰਮੇਵਾਰ ਸੇਵਾਦਾਰ, ਪ੍ਰੇਮੀ ਸੇਵਕਾਂ, ਰਿਸ਼ਤੇਦਾਰ, ਪਿੰਡ ਵਾਸੀ ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸਰੀਰਦਾਨੀ ਚੰਨਣ ਸਿੰਘ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਪਿੰਡ ਦੀ ਪਰਿਕਰਮਾ ਕਰਦਿਆਂ ਫੁੱਲਾਂ ਨਾਲ ਸਜਾਈ ਗੱਡੀ ’ਚ ਮ੍ਰਿਤਕ ਦੇਹ ਨੂੰ ਰਵਾਨਾ ਕੀਤਾ। 

About The Author

Related Posts