Haryana News: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੰਨੇ ਦੇ ਭਾਅ ਸਬੰਧੀ ਕੀਤਾ ਵੱਡਾ ਐਲਾਨ
ਕਿਹਾ, ਕਿਸਾਨਾਂ ਨੂੰ ਖੇਤੀ ਦੀ ਵਧਦੀ ਲਾਗਤ ਨਾਲ ਰਾਹਤ ਮਿਲਣ ਦੀ ਉਮੀਦ
ਚੰਡੀਗੜ੍ਹ (ਸੱਚ ਕਹੂੰ ਨਿਊਜ)। ਹਰਿਆਣਾ ਦੇ ਗੰਨਾ ਕਿਸਾਨਾਂ ਲਈ ਰਾਹਤ ਦੀ ਖ਼ਬਰ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਗਲੇ ਦੋ ਸਾਲਾਂ ਲਈ ਗੰਨੇ ਦੇ ਭਾਅ ’ਚ ਵਾਧੇ ਦਾ ਐਲਾਨ ਕੀਤਾ ਹੈ। ਸਾਲ 2026-27 ’ਚ ਕਿਸਾਨਾਂ ਨੂੰ ਗੰਨੇ ਭਾਅ 430 ਰੁਪਏ ਪ੍ਰਤੀ ਕੁਇੰਟਲ ਮਿਲੇਗਾ, ਜਦੋਂ ਕਿ 2027-28 ’ਚ ਇਸ ਨੂੰ ਵਧਾ ਕੇ 450 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਜਾਵੇਗਾ। ਇਸ ਤਰ੍ਹਾਂ ਦੋ ਸਾਲਾਂ ’ਚ ਗੰਨ ਦੇ ਭਾਅ ’ਚ ਕੁੱਲ 35 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਸਾਲ 2025-26 ’ਚ ਗੰਨੇ ਦਾ ਭਾਅ 415 ਰੁਪਏ ਪ੍ਰਤੀ ਕੁਇੰਟਲ ਸੀ। ਇਸ ਨੂੰ ਆਉਣ ਵਾਲੇ ਸੀਜਨ ’ਚ 15 ਰੁਪਏ ਵਧਾ ਕੇ 430 ਰੁਪਏ ਕੀਤਾ ਜਾਵੇਗਾ। ਇਸ ਤੋਂ ਬਾਅਦ ਅਗਲੇ ਸੀਜਨ ’ਚ 20 ਰੁਪਏ ਦਾ ਹੋਰ ਵਾਧਾ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਗੰਨੇ ਦੀ ਸਾਧਾਰਨ ਪੈਦਾਵਰ 700 ਤੋਂ 800 ਕੁਇੰਟਲ ਪ੍ਰਤੀ ਹੈਕਟੇਅਰ ਰਹਿੰਦੀ ਹੈ। ਭਾਵ ’ਚ ਵਾਧੇ ਨਾਲ ਕਿਸਾਨਾਂ ਦੀ ਆਮਦਨ ’ਚ ਪ੍ਰਤੀ ਏਕੜ, ਹਰ ਸੀਜਨ ਲਗਭਗ 10 ਹਜ਼ਾਰ ਤੋਂ 11, 300 ਰੁਪਏ ਤੱਕ ਇਜਾਫਾ ਹੋਣ ਦਾ ਅੰਦਾਜ਼ਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸੰਗਠਨਾਂ ਨੇ ਡੀਜਲ, ਮਜ਼ਦੂਰੀ ਅਤੇ ਖਾਦ ਦੀਆਂ ਵਧਦੀਆਂ ਕੀਮਤਾਂ ਕਾਰਨ ਖੇਤੀ ਦੀ ਲਾਗਤ ਵਧਣ ਦੀ ਚਿੰਤਾ ਜਤਾਈ ਸੀ।
ਗੰਨੇ ਦਾ ਭਾਵ ਵਧਣ ਨਾਲ ਕਿਸਾਨਾਂ ਨੂੰ ਇਸ ਖਰਚ ਦੀ ਭਰਪਾਈ ਕਰਨ ’ਚ ਮੱਦਦ ਮਿਲੇਗੀ। ਨਾਲ ਹੀ ਕਿਸਾਨਾਂ ਨੂੰ ਦੂਜੀਆਂ ਫਸਲਾਂ ਵੱਲ ਜਾਣ ਤੋਂ ਰੋਕਣ ਅਤੇ ਗੰਨੇ ਦੀ ਖੇਤੀ ਪ੍ਰਤੀ ਹੱਲਾਸ਼ੇਰੀ ਮਿਲਣ ਦਾ ਫੈਸਲਾ ਮੱਦਦਗਾਰ ਹੋਵੇਗਾ। ਇਸ ਨਾਲ ਖੰਡ ਮਿਲਾਂ ਨੂੰ ਭਰਪੂਰ ਗੰਨਾ ਮਿਲ ਸਕੇਗਾ ਅਤੇ ਉਹ ਆਪਣੀ ਸਮਰੱਥਾ ਅਨੁਸਾਰ ਕੰਮ ਕਰਨਗੀਆਂ।
Read Also : ਭੁੱਕੀ-ਅਫ਼ੀਮ ’ਤੇ ਭਖੀ ਸਿਆਸਤ, ਰਾਜਾ ਵੜਿੰਗ ਕਰ ਰਹੇ ਹਨ ‘ਵਕਾਲਤ’ ‘ਆਪ’ ਨੇ ਕੀਤੀ ਡੋਪ ਟੈਸਟ ਕਰਵਾਉਣ ਦੀ ਮੰਗ
Comments