Vidhan Sabha Punjab: ਫਿੱਕੀ ਪਈ ਸੰਸਦੀ ਪ੍ਰਣਾਲੀ, ਵਧ ਰਿਹੈ ਟਕਰਾਅ, ਅਹਿਮ ਮੁੱਦਿਆ ’ਤੇ ਚਰਚਾ ’ਚ ਵਿਰੋਧੀ ਧਿਰ ਕਾਂਗਰਸ ਨੇ ਨਹੀਂ ਲਿਆ ਹਿੱਸਾ 

ਸਦਨ ਵਿੱਚ ਕੁਝ ਮਿੰਟ ਦਾ ਹੰਗਾਮਾ ਤੇ ਮੁੜ ਕੇ ਹਰ ਵਾਰ ਕੀਤਾ ਗਿਆ ਵਾਕ ਆਊਟ 

Ravinder Sharma Picture
Published On

Vidhan Sabha Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਸਿਆਸੀ ਟਕਰਾਅ ਕਾਰਨ ਵਿਧਾਨ ਸਭਾ ’ਚ ਗੰਭੀਰ ਮੁੱਦਿਆ ’ਤੇ ਡੂੰਘੀ ਚਰਚਾ ਦਾ ਰਿਵਾਜ ਲਗਭਗ ਅਲੋਪ ਹੀ ਹੋ ਗਿਆ ਹੈ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ’ਚ ਵਾਕਆਊਟ ਕਾਰਨ ਵਿਰੋਧੀ ਧਿਰ ਕਾਂਗਰਸ ਨੇ ਸਦਨ ਦੀ ਕਾਰਵਾਈ ’ਚ ਹਿੱਸਾ ਹੀ ਨਹੀਂ ਲਿਆ  ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਤਿੰਨ ਦਿਨਾਂ ਵਿੱਚੋਂ ਦੂਜੇ ਦਿਨ ਤਾਂ ਕਾਂਗਰਸ ਪਾਰਟੀ ਕੁਝ ਮਿੰਟ ਹੰਗਾਮਾ ਕਰਦੇ ਹੋਏ ਵਾਕ ਆਊਟ ਕਰਕੇ ਚਲੀ ਗਈ, ਜਦੋਂ ਕਿ ਤੀਜ਼ੇ ਦਿਨ ਤਾਂ ਕਾਂਗਰਸ ਦੇ ਵਿਧਾਇਕ ਸਦਨ ਵਿੱਚ ਹੀ ਦਾਖ਼ਲ ਨਹੀਂ ਹੋਏ ਅਤੇ ਸਦਨ ਦੇ ਗੇਟ ਤੋਂ ਹੀ ਵਾਪਸੀ ਕਰ ਲਈ ਗਈ। ਜਿਸ ਕਾਰਨ ਹੀ ਸਦਨ ਵਿੱਚ ਪ੍ਰਸ਼ਨਕਾਲ ਤੋਂ ਲੈ ਕੇ ਜੀਰੋ ਕਾਲ ਤੇ ਅਹਿਮ ਮਤੇ ਦੌਰਾਨ ਕਾਂਗਰਸ ਪਾਰਟੀ ਨੇ ਇੱਕ ਮਿੰਟ ਵੀ ਨਹੀਂ ਬੋਲਿਆ।  ਜਾਣਕਾਰੀ ਅਨੁਸਾਰ ਵਿਧਾਨ ਸਭਾ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ, ਸਰਕਾਰ ਦੀ ਕਾਰਗੁਜ਼ਾਰੀ ਅਤੇ ਜਨਤਕ ਮੁੱਦਿਆਂ ’ਤੇ ਜਵਾਬਦੇਹੀ ਤੈਅ ਕਰਨ ਦਾ ਸਭ ਤੋਂ ਅਹਿਮ ਮੰਚ ਹੈ। ਇੱਥੇ ਵਿਰੋਧੀ ਧਿਰ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਰਕਾਰ ਨੂੰ ਸਵਾਲ ਕਰੇ, ਲੋਕਾਂ ਦੀਆਂ ਮੁਸ਼ਕਲਾਂ ਉਠਾਏ ਅਤੇ ਨੀਤੀਆਂ ’ਤੇ ਬਹਿਸ ਕਰੇ।  

ਪਹਿਲੇ ਦਿਨ 22 ਅਕਤੂਬਰ ਨੂੰ ਵਿਧਾਨ ਸਭਾ ਸਦਨ ਦੀ ਕਾਰਵਾਈ ਨੂੰ ਸ਼ਰਧਾਂਜਲੀ ਦਿੰਦੇ ਹੋਏ ਮੁਲਤਵੀ ਕਰ ਦਿੱਤਾ ਗਿਆ ਤਾਂ ਇਸ ਮੌਕੇ ਵਿਰੋਧੀ ਧਿਰ ਨੂੰ ਵਿਧਾਨ ਸਭਾ ਦੇ ਸਪੀਕਰ ਵਲੋਂ ਹੀ ਕੋਈ ਸਮਾਂ ਨਹੀਂ ਦਿੱਤਾ ਗਿਆ ਦੂਜੇ ਦਿਨ 23 ਅਕਤੂਬਰ ਪ੍ਰਸ਼ਨਕਾਲ ਸ਼ੁਰੂ ਹੁੰਦੇ ਸਾਰ ਹੀ ਕਾਂਗਰਸ ਪਾਰਟੀ ਵੱਲੋਂ ਇੱਕ ਮੁੱਦੇ ’ਤੇ ਬੋਲਣ ਲਈ ਸਮਾਂ ਮੰਗਿਆ ਤਾਂ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਪ੍ਰਸ਼ਨਕਾਲ ਤੋਂ ਬਾਅਦ ਬੋਲਣ ਲਈ ਕਿਹਾ ਤਾਂ ਇਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਕੁਝ ਮਿੰਟ ਹੰਗਾਮਾ ਕਰਨ ਤੋਂ ਬਾਅਦ ਵਿਧਾਨ ਸਭਾ ਤੋਂ ਬਾਹਰ ਚਲੇ ਗਏ।

ਦੂਜੇ ਦਿਨ ਵੀ ਕਾਂਗਰਸ ਦੇ ਵਿਧਾਇਕਾਂ ਵੱਲੋਂ ਇਕ ਮਿੰਟ ਵੀ ਨਹੀਂ ਬੋਲਿਆ ਗਿਆ। ਇਸ ਤੋਂ ਬਾਅਦ ਤੀਜ਼ੇ ਦਿਨ 27 ਅਕਤੂਬਰ ਨੂੰ ਸਦਨ ਵਿੱਚ ਸੁਖਪਾਲ ਖਹਿਰਾ ਨੂੰ ਆਉਣ ਦੀ ਇਜ਼ਾਜਤ ਨਹੀਂ ਸੀ ਤਾਂ ਕਾਂਗਰਸੀ ਵਿਧਾਇਕ ਉਨ੍ਹਾਂ ਨੂੰ ਸਦਨ ਦੇ ਅੰਦਰ ਲੈ ਕੇ ਆਉਣ ਲਈ ਅੜੇ ਰਹੇ, ਜਿਸ ਤੋਂ ਬਾਅਦ ਸਦਨ ਦੇ ਗੇਟ ’ਤੇ ਹੀ ਨਾਅਰੇਬਾਜ਼ੀ ਕਰਦੇ ਹੋਏ ਵਾਪਸ ਮੁੜ ਗਏ ਅਤੇ ਸਦਨ ਦੇ ਅੰਦਰ ਤੱਕ ਵੀ ਨਹੀਂ ਆਏ। ਇਸ ਦਿਨ ਵੀ ਕਾਂਗਰਸ ਦੇ ਵਿਧਾਇਕ ਇੱਕ ਮਿੰਟ ਵੀ ਨਹੀਂ ਸਦਨ ਵਿੱਚ ਬਹਿਸ ਜਾਂ ਫਿਰ ਪ੍ਰਸ਼ਨਕਾਲ ਵਿੱਚ ਸ਼ਾਮਲ ਨਹੀਂ ਹੋਏ।

ਇਨਾਂ ਤਿੰਨਾਂ ਦਿਨਾਂ ਦੌਰਾਨ ਸਦਨ ਦੇ ਬਾਹਰ ਹੀ ਹੰਗਾਮਾ ਕਰਦੇ ਹੋਏ ਸਿਰਫ਼ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਪਾਰਟੀ ਵੱਲੋਂ ਵਾਪਸੀ ਕਰ ਲਈ ਗਈ ਅਤੇ ਸਦਨ ਦੇ ਰਿਕਾਰਡ ਵਿੱਚ ਕਾਂਗਰਸੀ ਵਿਧਾਇਕਾਂ ਵੱਲੋਂ ਇੱਕ ਮਿੰਟ ਵੀ ਬਹਿਸ ਵਿੱਚ ਭਾਗ ਨਹੀਂ ਲਿਆ ਗਿਆ।

ਸੈਸ਼ਨ ਤਿੰਨਾਂ ਦਿਨਾਂ ਦੌਰਾਨ ਸਦਨ ਦੇ ਬਾਹਰ ਹੀ ਹੰਗਾਮਾ ਕਰਦੇ ਹੋਏ ਸਿਰਫ਼ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਪਾਰਟੀ ਵੱਲੋਂ ਵਾਪਸੀ ਕਰ ਲਈ ਗਈ ਅਤੇ ਸਦਨ ਦੇ ਰਿਕਾਰਡ ਵਿੱਚ ਕਾਂਗਰਸੀ ਵਿਧਾਇਕਾਂ ਵੱਲੋਂ ਇੱਕ ਮਿੰਟ ਵੀ ਬਹਿਸ ਵਿੱਚ ਭਾਗ ਨਹੀਂ ਲਿਆ ਗਿਆ।

Comments

Post Your Comment

About The Author

Related Posts