Agricultural News: ਹਾੜ੍ਹੀ, ਫਸਲਾਂ ਦੀ ਖਰੀਦ ਵਧ ਕੇ ਹੋਈ 3,921 ਲੱਖ ਟਨ

ਐੱਮਐੱਸਪੀ ਭੁਗਤਾਨ 8 ਲੱਖ ਕਰੋੜ ਰੁਪਏ ਦੇ ਪਾਰ

Khushdeep Singh Picture
Published On

ਨਵੀਂ ਦਿੱਲੀ (ਏਜੰਸੀ)। ਛੇ ਹਾੜ੍ਹੀ ਫਸਲਾਂ ਦੀ ਖਰੀਦ ਵਧ ਕੇ 2025-26 ’ਚ 3,921 ਲੱਖ ਮੀਟ੍ਰਿਕ ਟਨ ਹੋ ਗਈ ਹੈ, ਜੋ ਕਿ ਵਿੱਤ ਸਾਲ 2004-05 ’ਚ 2,302 ਲੱਖ ਮੀਟ੍ਰਿਕ ਟਰੱਕ ਟਨ ਸੀ ਇਸ ਨਾਲ ਹੀ ਇਸ ਦੌਰਾਨ ਘੱਟੋ-ਘੱਟ ਸਮਰੱਥਨ ਮੁੱਲ (ਐੱਮਐੱਸਪੀ) ਦਾ ਭੁਗਤਾਨ 2.65 ਲੱਖ ਕਰੋੜ ਰੁਪਏ ਤੋਂ ਵਧ ਕੇ 8.36 ਲੱਖ ਕਰੋੜ ਰੁਪੲੈ ਹੋ ਗਿਆ ਹੈ ਇਹ ਜਾਣਕਾਰੀ ਵੀਰਵਾਰ ਨੂੰ ਜਾਰੀ ਅਧਿਕਾਰਕ ਫੈਕਟਸ਼ੀਟ ’ਚ ਦਿੱਤੀ ਗਈ।

ਸਰਕਾਰ ਨੇ 30 ਸਤੰਬਰ ਨੂੰ ਹਾੜ੍ਹੀ ਮਾਰਕੀਟਿੰਗ ਸੈਸ਼ਨ (ਆਰਐੱਮਐੱਸ) 2027-28 ਲਈ ਸਾਰੀਆਂ ਤੈਅ ਹਾੜ੍ਹੀ ਫਸਲਾਂ ਦੇ ਐੱਮਐੱਸਪੀ ’ਚ ਵਾਧੇ ਨੂੰ ਮਨਜ਼ੂਰੀ ਦਿੱਤੀ ਇਸ ਤਹਿਤ 324 ਲੱਖ ਮੀਟ੍ਰਿਕ ਟਰੱਕ ਟਨ ਉਪਜ ਲਈ ਕਿਸਾਨਾਂ ਨੂੰ ਲਗਭਗ 90,962 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ ਫੈਕਟਸ਼ੀਟ ’ਚ ਦੱਸਿਆ ਗਿਆ ਕਿ ਸਰਕਾਰ ਹਰ ਸਾਲ 22 ਮੁੱਖ ਖੇਤੀਬਾੜੀ ਫਸਲਾਂ ਲਈ ਐੱਮਅੇੱਸਪੀ ਦਾ ਐਲਾਨ ਕਰਦੀ ਹੈ ਇਹ ਐੱਮਅੇੱਸਪੀ, ਖੇਤੀ ਲਾਗਤ ਤੇ ਮੁੱਲ ਕਮਿਸ਼ਨ (ਸੀਏਸੀਪੀ) ਦੀਆਂ ਸਿਫਾਰਸ਼ਾਂ ’ਤੇ ਅਧਾਰਿਤ ਹੁੰਦੇ ਹਨ ਇਸ ਸਾਲ ਐੱਮਅੇੱਸਪੀ ’ਚ ਸਭ ਤੋਂ ਵੱਧ ਵਾਧਾ ਕੁਸੁਮ ਲਈ ਕੀਤਾ ਗਿਆ ਹੈ।

ਜੋ 675 ਰੁਪਏ ਪ੍ਰਤੀ ਕੁਇੰਟਲ ਹੈ ਇਸ ਤੋਂ ਬਾਅਦ ਰੇਪਸੀਡ ਤੇ ਸਰ੍ਹੋਂ (413 ਰੁਪੲੈ ਪ੍ਰਤੀ ਕੁਇੰਟਲ), ਮਸੂਰ (390 ਰੁਪਏ) ਤੇ ਜੌਂ (136 ਰੁਪਏ ) ਦਾ ਨੰਬਰ ਆਉਂਣਾ ਹੈ ਪਿਛਲੇ ਸਾਲ ਦੀ ਤੁਲਨਾ ’ਚ ਕਣਕ ਤੇ ਛੋਲੇ ਦੀ ਐੱਮਐੱਸਪੀ ’ਚ ਵੀ ਵਾਧਾ ਹੋਇਆ ਹੈ ਉਤਪਾਦਨ ਲਾਗਤ ’ਤੇ ਮਿਲਣ ਵਾਲੇ ਰਿਟਰਨ ਦੇ ਮਾਮਲੇ ’ਚ ਕਣਕ ’ਚ ਸਭ ਤੋਂ ਵੱਧ (106 ਫੀਸਦੀ) ਮਾਰਜਿਨ ਦਾ ਅਨੁਮਾਨ ਹੈ ਇਸ ਤੋਂ ਬਾਅਦ ਰੇਪਸੀਡ ਤੇ ਸਰ੍ਹੋਂ (96 ਫੀਸਦੀ), ਮਸੂਰ (92 ਫੀਸਦੀ) ਤੇ ਛੋਨੇ (59 ਫੀਸਦੀ ) ਦਾ ਸਥਾਨ ਹੈ।

ਇਹ ਵੀ ਪੜ੍ਹੋ : Punjab News: ਭੁੱਕੀ-ਅਫ਼ੀਮ ’ਤੇ ਭਖੀ ਸਿਆਸਤ, ਰਾਜਾ ਵੜਿੰਗ ਕਰ ਰਹੇ ਹਨ ‘ਵਕਾਲਤ’ ‘ਆਪ’ ਨੇ ਕੀਤੀ ਡੋਪ ਟੈਸਟ ਕਰਵਾਉਣ ਦੀ ਮੰਗ

Comments

Post Your Comment

About The Author

Related Posts