Punjab
MSG Bhartiya Khel Gaon: ਯੋਧਾ ਸੰਦੀਪ ਇੰਸਾਂ ਦੇ ‘ਦੱਸਿਆਂ’ ਨੇ ਪੰਜਾਬ ਦੇ ਚਿਹਰੇ ’ਤੇ ਵਜਾਏ 10:10
ਯੋਧਾ ਸੰਦੀਪ ਇੰਸਾਂ ਦੇ ‘ਦੱਸਿਆਂ’ ਨੇ ਪੰਜਾਬ ਦੇ ਚਿਹਰੇ ’ਤੇ ਵਜਾਏ 10:10
ਸਰਸਾ (ਸੁਖਜੀਤ ਮਾਨ)। ਕ੍ਰਿਕਟ ਦੀ ਖੇਡ ’ਚ ਬੱਲੇਬਾਜ਼ਾਂ ਵੱਲੋਂ ਚੌਕੇ-ਛੱਕੇ ਲਾਉਣ ਦੀਆਂ ਗੱਲਾਂ ਤਾਂ ਆਮ ਹੀ ਛਿੜਦੀਆਂ ਨੇ ਪਰ ਅੱਜ ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਲੱਗਦੇ ‘ਦੱਸਿਆਂ’ ਨੇ ਦਰਸ਼ਕ ਨੱਚਣ ਲਾ ਦਿੱਤੇ ਮੌਕਾ ਸੀ ਪੰਜਾਬ ਅਤੇ ਯੂਪੀ ਦੀਆਂ ਟੀਮਾਂ ਦਰਮਿਆਨ ਗੁਲਸਟਿੱਕ ਦੇ ਫਾਈਨਲ ਮੈਚ ਦਾ ਇਸ ਮੈਚ ’ਚੋਂ ਜੇਤੂ ਰਹੀ ਪੰਜਾਬ ਦੀ ਟੀਮ ਦਾ ਮੁੱਖ ਆਕਰਸ਼ਣ ਖਿਡਾਰੀ ਮਾਨਸਾ ਜ਼ਿਲ੍ਹੇ ਦੇ ਪਿੰਡ ਧਿੰਗੜ ਦਾ ਸੰਦੀਪ ਇੰਸਾਂ ਰਿਹਾ। ਸੰਦੀਪ ਨੇ ਨਾ ਸਿਰਫ ਟੀਮ ਲਈ ਚੰਗੇ ਰਸ਼ (ਰਨ) ਬਣਾਏ, ਸਗੋਂ ਯੂਪੀ ਦੀ ਟੀਮ ਦੇ ਦੋ ਯੋਧਿਆਂ ਨੂੰ ਲਗਾਤਾਰ ‘ਈਟ ਆਊਟ’ ਕਰਕੇ ਮੈਚ ਦਾ ਪਾਸਾ ਹੀ ਪਲਟ ਦਿੱਤਾ ਟਾਸ ਜਿੱਤ ਕੇ ਪੰਜਾਬ ਦੀ ਟੀਮ ਦੇ ਓਪਨਰ ਵਜੋਂ ਮੈਦਾਨ ’ਚ ਆਏ ਯੋਧੇ ਸੰਦੀਪ ਇੰਸਾਂ ਨੇ ਪਹਿਲੇ ਹੀ ਪੈਕ ’ਚ ਦੱਸਾ ਲਾ ਕੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਕਿ ਉਹ ਇਸ ਫਾਈਨਲ ਮੈਚ ’ਚ ਵਿਰੋਧੀ ਟੀਮ ਨੂੰ ਫਸਵੀਂ ਟੱਕਰ ਦੇਣਗੇ ਸੰਦੀਪ ਨੇ ਪੂਰੇ ਮੈਚ ਦੌਰਾਨ 4 ਦੱਸੇ ਲਾਉਣ ਤੋਂ ਇਲਾਵਾ ਅੱਠੇ, ਛੱਕੇ ਅਤੇ ਚੌਕੇ ਲਾ ਕੇ ਆਪਣੀ ਟੀਮ ਲਈ 78 ਰਸ਼ਾਂ ਦਾ ਯੋਗਦਾਨ ਦਿੱਤਾ।
ਸੰਦੀਪ ਦੀ ਤੂਫਾਨੀ ਪਾਰੀ ਦੌਰਾਨ ਯੂਪੀ ਦੇ ਗੁੱਲਰ ਪ੍ਰੈਸ਼ਰ ਨਾ ਝਲਦਿਆਂ ਕਈ ਵਾਰ ‘ਗੁੱਲ ਆਊਟ’ (ਵਾਈਡ) ਸੁੱਟਦੇ ਰਹੇ, ਜਿਸ ਨਾਲ ਕਈ ਵਾਧੂ ਰਸ਼ ਵੀ ਪੰਜਾਬ ਦੀ ਟੀਮ ਦੇ ਹਿੱਸੇ ਜੁੜੇ ਯੂਪੀ ਦੀ ਟੀਮ ਦੇ ਯੋਧੇ ਜਦੋਂ ਟੀਚੇ ਦਾ ਪਿੱਛਾ ਕਰਨ ਲਈ ਮੈਦਾਨ ’ਚ ਆਏ ਤਾਂ ਯੂਪੀ ਦੀ ਟੀਮ ਦੇ ਕਪਤਾਨ ਅਨੁਜ ਇੰਸਾਂ ਨੇ ਵੀ ਸੰਦੀਪ ਇੰਸਾਂ ਵਾਂਗ ਪਹਿਲੇ ਹੀ ਪੈਕ ’ਚ ‘ਦੱਸਾ’ ਜੜ੍ਹ ਦਿੱਤਾ, ਜਿਸ ਤੋਂ ਲੱਗਣ ਲੱਗਿਆ ਸੀ ਕਿ ਯੂਪੀ ਦੀ ਟੀਮ ਮੈਚ ਨੂੰ ਜਿੱਤਣ ਲਈ ਪੂਰਾ ਹਮਲਾਵਰ ਰੁਖ ਅਪਣਾਏਗੀ, ਪਰ ਉਸੇ ਹੀ ਪੈਕ ’ਚ ਕਪਤਾਨ ‘ਈਟ ਆਊਟ’ ਹੋ ਗਏ ਤਾਂ ਪੰਜਾਬ ਦੀ ਟੀਮ ਦਾ ਰਾਹ ਹੋਰ ਪੱਧਰਾ ਹੋ ਗਿਆ ਮੈਚ ’ਚੋਂ ਜਿੱਤ ਪੰਜਾਬ ਦੇ ਹੱਥ ਉਸ ਵੇਲੇ ਪੱਕੇ ਤੌਰ ’ਤੇ ਹੀ ਆ ਗਈ ਸੀ ਜਦੋਂ ਸੰਦੀਪ ਇੰਸਾਂ ਨੇ ਆਪਣੀ ਹਰਫਨਮੌਲਾ ਖੇਡ ਦਿਖਾਉਂਦਿਆਂ ਬਿਹਤਰ ਗੁੱਲਰ ਦਾ ਰੋਲ ਅਦਾ ਕਰਦਿਆਂ ਇੱਕ ਹੀ ਪੈਕ ’ਚ ਲਗਾਤਾਰ ਦੋ ਯੋਧਿਆਂ ਨੂੰ ‘ਈਟ ਆਊਟ’ ਕਰਕੇ ਵਾਪਸ ਭੇਜ ਦਿੱਤਾ ਹਾਲਾਂਕਿ ਸੰਦੀਪ ਇੰਸਾਂ ਹੈਟ੍ਰਿਕ ਬਣਾਉਣ ਤੋਂ ਖੁੰਝ ਗਏ, ਪਰ ਆਪਣੀ ਟੀਮ ਲਈ ਬਣਾਏ 78 ਰਸ਼ਾਂ ਤੋਂ ਇਲਾਵਾ ਦੋ ਯੋਧਿਆਂ ਨੂੰ ਆਊਟ ਕਰਕੇ ਟੀਮ ਨੂੰ ਫਾਈਨਲ ਮੈਚ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਈ। MSG Bhartiya Khel Gaon
ਇਹ ਵੀ ਪੜ੍ਹੋ : Pakke Makan Punjab: ਇਨ੍ਹਾਂ ਲੋਕਾਂ ਨੂੰ ਹੁਣ ਮਕਾਨ ਬਣਾਉਣਾ ਹੋਇਆ ਸੌਖਾ, ਪੱਕੇ ਮਕਾਨਾਂ ਦਾ ਤਾਜ਼ਾ ਅਪਡੇਟ
ਪੂਜਨੀਕ ਗੁਰੂ ਜੀ ਦੀ ਰਹਿਮਤ ਸਦਕਾ ਹੋਇਆ ਸੰਭਵ : ਸੰਦੀਪ ਇੰਸਾਂ
ਸੰਦੀਪ ਇੰਸਾਂ ਨੇ ਦੱਸਿਆ ਕਿ ਪੰਜਾਬ ਦੀ ਟੀਮ ’ਚ ਖੇਡਦਿਆਂ ਉਸ ਵੱਲੋਂ ਕੀਤਾ ਗਿਆ ਬਿਹਤਰ ਪ੍ਰਦਰਸ਼ਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ ਰਹਿਮਤ ਸਦਕਾ ਹੀ ਸੰਭਵ ਹੋਇਆ ਹੈ ਉਸ ਨੇ ਦੱਸਿਆ ਕਿ ਜਦੋਂ ਸਾਲ 2013 ’ਚ ਪਹਿਲੀ ਵਾਰ ਗੁਲਸਟਿੱਕ ਖੇਡਿਆ ਸੀ ਤਾਂ ਟ੍ਰਾਇਲ ਦੌਰਾਨ ਉਹ ਗੁਲਸਟਿੱਕ ’ਚ ਵੀ ਗੁੱਲੀ ਡੰਡੇ ਵਾਂਗ ਹੀ ਖੇਡਿਆ ਸੀ ਸਮੇਂ-ਸਮੇਂ ਸਿਰ ਪੂਜਨੀਕ ਗੁਰੂ ਜੀ ਵੱਲੋਂ ਖਿਡਾਰੀਆਂ ਨੂੰ ਦਿੱਤੇ ਜਾਂਦੇ ਖੇਡ ਟਿਪਸਾਂ ਅਤੇ ਲਗਾਤਾਰ ਅਭਿਆਸ ਸਦਕਾ ਹੀ ਉਹ ਆਪਣੀ ਖੇਡ ’ਚ ਨਿਖਾਰ ਲਿਆਇਆ, ਜਿਸ ਦੀ ਬਦੌਲਤ ਅੱਜ ਫਾਈਨਲ ਮੈਚ ’ਚ ਬਿਹਤਰ ਖੇਡ ਦਿਖਾਉਣ ’ਚ ਮੱਦਦ ਮਿਲੀ।